ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਦੋ ਰੋਜ਼ਾ ਕੌਮੀ ਮੀਟਿੰਗ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਜਬਲਪੁਰ, 5 ਮਾਰਚ:
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਦੋ ਰੋਜ਼ਾ ਕੌਮੀ ਮੀਟਿੰਗ ਭੇੜਾਘਾਟ (ਜਬਲਪੁਰ) ਵਿੱਚ ਵੱਡੇ ਉਤਸ਼ਾਹ ਨਾਲ ਆਰੰਭ ਹੋਈ ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਕੌਮੀ ਚੇਅਰਮੈਨ ਕਾਮਰੇਡ ਸੁਭਾਸ਼ ਲਾਂਬਾ ਨੇ ਕੀਤੀ। ਵਰਕਸ਼ਾਪ ਵਿੱਚ ਸ਼ਾਮਲ ਦੇਸ਼ ਦੀਆਂ 35 ਜੰਥੇਬੰਦੀਆ ਤੋ ਆਏ ਡੈਲੀਗੇਟਾਂ ਨੂੰ ਅਖਿਲ ਮਿਸ਼ਰਾ, ਪ੍ਰਧਾਨ ਤ੍ਰਿਰਤੀਆ ਵਰਗ ਕਰਮਚਾਰੀ ਸੰਘ ਮੱਧ-ਪ੍ਰਦੇਸ਼ ਵੱਲੋਂ ਜੀ ਆਇਆ ਕਿਹਾ ਗਿਆ।ਇਸ ਮੀਟਿੰਗ ਦਾ ਉਦਘਾਟਨ ਅਸ਼ੋਕ ਪ੍ਰਧਾਨ ਸੀਟੂ ਦੇ ਸੂਬਾ ਜਨਰਲ ਸਕੱਤਰ ਵੱਲੋਂ ਕੀਤਾ ਗਿਆ। ਏਆਈਐਸਜੀਈਐਫ਼ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਏ ਕੁਮਾਰ ਵੱਲੋਂ ਨੈਸ਼ਨਲ ਕੌਂਸਲ ਦੀ ਵਿਸਤਾਰ ਸਹਿਤ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰੈਗੂਲਰ ਭਰਤੀ ਸ਼ੁਰੂ ਕਰਕੇ ਖਾਲੀ ਪੋਸਟਾਂ ਨੂੰ ਭਰ ਕੇ ਪਬਲਿਕ ਸੈਕਟਰ ਨੂੰ ਬਚਾਉਣਾ ਤੇ ਪੁਰਾਣੀਆਂ ਪੈਨਸ਼ਨ ਦਾ ਹੱਕ ਮੁਲਾਜ਼ਮਾਂ ਨੂੰ ਦਿਵਾਉਣਾ ਆਲ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦਾ ਮੁੱਖ ਏਜੰਡਾ ਹੈ। ਦੇਸ਼ ਦੀਆਂ ਸਮੂਹ ਮੁਲਾਜ਼ਮ ਜੰਥੇਬੰਦੀਆ ਇਸ ਉੱਤੇ ਡੱਟ ਕੇ ਪਹਿਰਾ ਦੇਣ। ਮੁਲਾਜ਼ਮਾਂ ਦੇ ਰਹਿੰਦੇ ਡੀਏ ਅਤੇ ਕੋਵਿਡ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਣ ਦੀ ਮੰਗ ਕੀਤੀ।
ਫੈਡਰੇਸ਼ਨ ਦੀ ਇਸ ਕੌਮੀ ਮੀਟਿੰਗ ਵਿੱਚ ਚੰਡੀਗੜ੍ਹ ਦੇ ਵਾਧੇ ਵਿੱਚ ਚਲ ਰਹੇ ਬਿਜਲੀ ਬੋਰਡ ਨੂੰ ਵੇਚਣ ਲਈ ਚਲ ਰਹੀਆਂ ਕਾਰਵਾਈਆਂ ਦਾ ਡਟ ਕੇ ਵਿਰੋਧ ਕੀਤਾ ਗਿਆ। ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਦੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਬਚਾਉਣ ਦੇ ਸੰਘਰਸ਼ ਵਿੱਚ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਪੂਰਨ ਰੂਪ ਵਿੱਚ ਨਾਲ ਡੱਟਣ ਦਾ ਪ੍ਰਣ ਕੀਤਾ ਗਿਆ। ਜਨਰਲ ਸਕੱਤਰ ਵੱਲੋਂ ਪੇਸ਼ ਰਿਪੋਰਟ ’ਤੇ ਲਗਾਤਾਰ ਬਹਿਸ ਜਾਰੀ ਹੈ ਜੋ ਕੱਲ ਤੱਕ ਚੱਲੇਗੀ। ਇਸ ਮੌਕੇ ਬਿਹਾਰ ਤੋਂ ਸ਼ਸ਼ੀਕਾਤ ਸਹਾਏ, ਅਖਿਲੇਸ ਮਿਸ਼ਰਾ ਮੱਧ ਪ੍ਰਦੇਸ਼, ਵਿਸ਼ਵਾਸ ਕਾਟੇਕਰ ਮਹਾਰਾਸ਼ਟਰ, ਉਡੀਸ਼ਾ, ਆਂਧਰਾ ਪ੍ਰਦੇਸ਼ ਨਾਨ ਗਜਟਿਡ ਯੂਨੀਅਨ, ਪੱਛਮੀ ਬੰਗਾਲ, ਕਰਨਾਟਕ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਰਾਜਸਥਾਨ, ਪੰਜਾਬ, ਕੇਰਲਾ, ਤਾਮਿਲਨਾਡੂ ਵੱਲੋਂ ਆਏ ਡੈਲੀਗੇਟਾ ਨੇ ਪੇਸ਼ ਕੀਤੇ ਏਜੰਡੇ ਤੇ ਆਪਣੇ ਪ੍ਰਾਂਤ ਦੇ ਵਿਚਾਰ ਤੇ ਚਲ ਰਹੇ ਸੰਘਰਸ਼ ਬਾਰੇ ਰਿਪੋਰਟ ਪੇਸ਼ ਕੀਤੀ।
ਅੱਜ ਦੀ ਮੀਟਿੰਗ ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਨੂੰ ਬੰਦ ਕਰਨ ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ। ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ। ਹੱਲ ਦਾ ਜ਼ਰੀਆ ਸਿਰਫ਼ ਬੈਠ ਕੇ ਗੱਲਬਾਤ ਨਾਲ ਹੀ ਨਿਕਲ ਸਕਦਾ ਹੈ। ਖ਼ਬਰ ਲਿਖੀ ਜਾਣ ਤੱਕ 12 ਰਾਜਾਂ ਦੇ ਡੈਲੀਗੇਟਾਂ ਵੱਲੋਂ ਆਪਣੇ ਰਾਜਾਂ ਦੀ ਰਿਪੋਰਟ ਅਤੇ ਜਨਰਲ ਸਕੱਤਰ ਦੀ ਰਿਪੋਰਟ ’ਤੇ ਚਰਚਾ ਵਿੱਚ ਹਿੱਸਾ ਲੈ ਚੁੱਕੇ ਸਨ। ਇਸ ਵਿੱਚ ਪੰਜਾਬ ਦੇ ਪਸਸਫ਼ (ਵਿਗਿਆਨਕ) ਦੇ ਮੁਲਾਜ਼ਮ ਆਗੂ ਐਨਡੀ ਤਿਵਾੜੀ, ਹਰਿਆਣਾ ਦੇ ਸਤੀਸ਼ ਸੇਠੀ ਸਮੇਤ ਡੈਲੀਗੇਟਾਂ ਵੱਲੋਂ ਆਪਣੇ ਪ੍ਰਾਂਤ ਦੀ ਰਿਪੋਰਟ ਪੇਸ਼ ਕੀਤੀ।

Load More Related Articles
Load More By Nabaz-e-Punjab
Load More In General News

Check Also

Online Registration campaign for the recruitment of AgniVeerVayu by Army Service Corp from 07 January

Online Registration campaign for the recruitment of AgniVeerVayu by Army Service Corp from…