Share on Facebook Share on Twitter Share on Google+ Share on Pinterest Share on Linkedin ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਪਤਨੀ ਨਿਧੀ ਸ਼ਰਮਾ ਦਾ ਮੁਹਾਲੀ ਵਿੱਚ ਅੰਤਿਮ ਸਸਕਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ: ਸ਼ਿਵ ਸੈਨਾ (ਹਿੰਦ) ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਪਤਨੀ ਸ੍ਰੀਮਤੀ ਨਿਧੀ ਸ਼ਰਮਾ, ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਨਿਧੀ ਸ਼ਰਮਾ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ 9 ਸਾਲ ਦੇ ਪੁੱਤਰ ਸ਼ਖਸ਼ਮ ਸ਼ਰਮਾ ਨੇ ਦਿਖਾਈ। ਇਸ ਮੌਕੇ ਵੱਡੀ ਗਿਣਤੀ ਹਿੰਦੂ ਸੰਤ ਸਮਾਜ, ਹਿੰਦੂ ਸੰਗਠਨਾਂ ਦੇ ਆਗੂਆਂ ਨੇ ਸ੍ਰੀਮਤੀ ਨਿਧੀ ਸ਼ਰਮਾ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਜਗਤ ਗੁਰੂ ਪੰਚਾਨੰਦ ਗਿਰੀ, ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੋਸਤਾਨ, ਕ੍ਰਿਸ਼ਨ ਸ਼ਰਮਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦੋਸਤਾਨ, ਬਲਜੀਤ ਢਿਲੋੱ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਸ਼ੇਰ ਏ ਹਿੰਦ, ਪ੍ਰਦੀਪ ਜਿੰਦਲ ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ ਸ਼ੇਰ ਏ ਹਿੰਦ, ਪਵਨ ਕੁਮਾਰ ਮੀਤ ਪ੍ਰਧਾਨ ਸ਼ਿਵ ਸੈਨਾ ਸ਼ੇਰ ਏ ਹਿੰਦ, ਬ੍ਰਜੇਸ਼ ਪੁਰੀ, ਮਹਾਰਾਜ ਗਿਰੀ, ਕਰਮਾਂ ਪੁਰੀ ਗੋੱਸਾਈ ਸਮਾਜ ਪੰਜਾਬ, ਸਵਾਮੀ ਓੱਕਾਰ ਸ੍ਰਿਸਟੀ, ਗਗਨਪ੍ਰੀਤ ਸਿੰਘ ਬੈਂਸ, ਅਕਾਲੀ ਕੌਂਸਲਰ ਆਰ ਪੀ ਸ਼ਰਮਾ ਅਤੇ ਭਾਜਪਾ ਕੌਂਸਲਰ ਅਸੋਕ ਝਾਅ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਰਮੇਸ਼ ਕੁਮਾਰ ਸਵਦੇਸ਼ੀ ਵਿਚਾਰ ਮੰਚ, ਵੀ.ਕੇ. ਵੈਦ ਪ੍ਰਧਾਨ ਬ੍ਰਾਹਮਣ ਸਭਾ ਮੁਹਾਲੀ, ਬ੍ਰਿਜ ਮੋਹਨ ਜੋਸ਼ੀ, ਵਿਰੇਸ਼ ਸਾਂਡਿਆਲ, ਨਰਿੰਦਰ ਰਾਣਾ, ਰਮਨ ਸ਼ੈਲੀ ਪ੍ਰਧਾਨ ਯੁਵਾ ਬ੍ਰਾਹਮਣ ਸਭਾ ਮੁਹਾਲੀ ਅਤੇ ਹੋਰ ਪਤਵੰਤ ਸੱਜਣ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ