ਰਾਸ਼ਟਰੀ ਸੜਕ ਸੁਰੱਖਿਆ: ਡਰਾਈਵਰਾਂ ਤੇ ਆਮ ਲੋਕਾਂ ਨੂੰ ਸੜਕ ਨਿਯਮਾਂ ਬਾਰੇ ਜਾਗਰੂਕ

ਭਾਗੋਮਾਜਰਾ ਐਮਵੀਆਈ ਦਫ਼ਤਰ ਵਿਖੇ ਜਾਗਰੂਕਤਾ ਸੈਮੀਨਾਰ

ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ:
ਦੇਸ਼ ਭਰ ਵਿੱਚ ਪਹਿਲੀ ਜਨਵਰੀ ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਅੱਜ ਮੁਹਾਲੀ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਪਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਟੇਟ ਟਰਾਂਸਪੋਰਟ ਵਿਭਾਗ ਦੇ ਐਸਟੀਏਪੀ ਰਣਪ੍ਰੀਤ ਸਿੰਘ ਭਿਉਰਾ, ਐਮਵੀਆਈ ਕੁਲਜੀਤ ਕਟੋਚ, ਜ਼ਿਲ੍ਹਾ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਜਨਕ ਰਾਜ ਵੱਲੋਂ ‘ਵਾਈਡ ਰੋਡ ਐਕਸੀਡੈਂਟ’ ਤੋਂ ਹਰਪ੍ਰੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਨਾਲ ਮਿਲ ਕੇ ਐੱਮਵੀਆਈ ਦਫ਼ਤਰ ਭਾਗੋਮਾਜਰਾ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿੱਥੇ ਆਪਣੇ ਵਾਹਨ ਪਾਸਿੰਗ ਕਰਵਾਉਣ ਆਏ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਤੋਂ ਜਾਗਰੂਕ ਕੀਤਾ ਗਿਆ।
ਏਐੱਸਆਈ ਜਨਕ ਰਾਜ ਨੇ ਦੋ ਪਹੀਆ ਚਲਾਉਂਦੇ ਸਮੇਂ ਲੜਕੇ ਅਤੇ ਲੜਕੀਆਂ ਨੂੰ ਹੈਲਮਟ ਪਾਉਣ ਬਾਰੇ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਨਾ ਚਲਾਉਣ, ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਅਤੇ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ ਜਾਗਰੂਕ ਕੀਤਾ।
ਹਰਪ੍ਰੀਤ ਸਿੰਘ ਨੇ ਗੁੱਡ ਸਮਾਟੀਅਨ ਕਾਨੂੰਨ ਅਤੇ ਸਕੂਲ ਏਰੀਆ ਦੇ ਬਾਹਰ 25 ਕਿੱਲੋਮੀਟਰ ਦੀ ਸਪੀਡ ਰੱਖਣ ਬਾਰੇ ਪ੍ਰੇਰਿਆ। ਆਰਟੀਏ ਪ੍ਰਦੀਪ ਸਿੰਘ ਢਿੱਲੋਂ ਅਤੇ ਰਣਪ੍ਰੀਤ ਸਿੰਘ ਭਿਉਰਾ ਨੇ ਲਾਇਸੈਂਸ ਪ੍ਰਣਾਲੀ ਅਤੇ ਰਜਿਸਟੇ੍ਰਸ਼ਨ ਬਾਰੇ ਸਰਕਾਰ ਵੱਲੋਂ ਕੀਤੀਆਂ ਨਵੀਆਂ ਸੋਧਾਂ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ 50 ਅੱਗ ਬੁਝਾਓ ਸਲੰਡਰ ਅਤੇ 50 ਫ਼ਸਟ-ਏਡ ਕਿੱਟਾਂ ਵੰਡੀਆਂ ਤਾਂ ਜੋ ਲੋੜ ਪੈਣ ਸਮੇਂ ਇਨ੍ਹਾਂ ਦੀ ਵਰਤੋ ਕੀਤੀ ਜਾ ਸਕੇ।
ਇਸ ਮੌਕੇ ਟਰੱਕ, ਟਰੈਕਟਰ-ਟਰਾਲੀਆਂ, ਪਿੱਕਅੱਪ, ਸਾਈਕਲ, ਆਟੋ, ਸਕੂਲ ਬੱਸਾਂ ’ਤੇ ਮੁਫ਼ਤ ਰਿਫਲੈਕਟਿਵ ਟੇਪਾਂ ਲਗਾਈਆਂ ਗਈਆਂ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਐਕਸੀਡੈਂਟ ਸਮੇਂ ਅਤੇ ਟਰੈਫ਼ਿਕ ਕੰਟਰੋਲ ਕਰਨ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸਮੇਂ ਪੁਲੀਸ ਕੰਟਰੋਲ ਰੂਮ ਦੇ 112 ਨੰਬਰ ’ਤੇ ਸੰਪਰਕ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…