Share on Facebook Share on Twitter Share on Google+ Share on Pinterest Share on Linkedin ਗਿਆਨ ਜੋਤੀ ਗਰੁੱਪ ਵਿਖੇ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ ਵਿਦਿਆਰਥੀਆਂ ਵਿਚ ਕਰਵਾਏ ਗਏ ਸਾਇੰਸ ਮੁਕਾਬਲੇ ਸਾਇੰਸ ਦੀ ਵਰਤੋਂ ਮਨੁੱਖਤਾ ਦੇ ਭਲੇ ਲਈ ਹੋਣੀ ਚਾਹੀਦੀ ਹੈ: ਚੇਅਰਮੈਨ ਬੇਦੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ: ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟ ਫੇਜ਼-2, ਮੁਹਾਲੀ ਵਿਖੇ ਰਾਸ਼ਟਰੀ ਸਾਇੰਸ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਦਰਮਿਆਨ ਸਾਇੰਸ ਦੇ ਵੱਖ ਵੱਖ ਵਿਸ਼ਿਆਂ ’ਤੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਸਾਇੰਸ ਦੇ ਰੋਬਟਿਕਸ ਦੇ ਮਾਡਲਾਂ ਦੇ ਮੁਕਾਬਲੇ,ਸਾਇੰਸ ਵਿਸ਼ੇ ਤੇ ਪੇਂਟਿੰਗ,ਪੋਸਟਰ ਮੇਕਿੰਗ ਮੁਕਾਬਲੇ ਅਤੇ ਵੱਖ ਵੱਖ ਪ੍ਰੋਜੈਕਟਾਂ ਦੇ ਮੁਕਾਬਲੇ ਰੱਖੇ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਲੈਨ ਗੇਮਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਾਇੰਸ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮ ਹਿੱਸਾ ਰੱਖਦੀ ਹੈ। ਉਨ੍ਹਾਂ ਦੱਸਿਆਂ ਕਿ 28 ਫਰਵਰੀ ਨੂੰ ਸਾਇੰਸ ਦਿਹਾੜਾ ਪੂਰੇ ਭਾਰਤ ਵਿੱਚ ਸਰ ਚੰਦਰਾਂ ਵੈਨਕੇਟਾ ਰਮਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ੧੯੩੦ ਵਿਚ ਨੋਬਲ ਪੁਰਸਕਾਰ ਨਾਲ ਵੀ ਨਿਵਾਜਿਆਂ ਗਿਆ ਸੀ। ਚੇਅਰਮੈਨ ਬੇਦੀ ਨੇ ਵਿਦਿਆਰਥੀਆਂ ਵੱਲੋਂ ਸਾਇੰਸ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਪੇਸ਼ਕਾਰੀ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦੇ ਵਿਗਿਆਨੀ ਬਣਦੇ ਹਨ ਇਸ ਲਈ ਹਰ ਮੁਕਾਬਲੇ ਵਿੱਚ ਹਿੱਸਾ ਲੈਦੇ ਹੋਏ ਸਾਨੂੰ ਕੱੁਝ ਨਵਾਂ ਸਿੱਖਣ ਦੀ ਲੋੜ ਹੁੰਦੀ ਹੈ। ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ੇ ਹੋਏ ਕਿਹਾ ਕਿ ਸਾਇੰਸ ਅੱਜ ਦੇ ਯੁੱਗ ਵਿੱਚ ਮਨੁੱਖੀ ਜੀਵਨ ਦੀ ਪ੍ਰਮੁੱਖ ਜ਼ਰੂਰਤ ਬਣ ਚੁੱਕੇ ਹਨ, ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਾਇੰਸ ਦੀ ਵਰਤੋਂ ਸਮੁੱਚੀ ਦੁਨੀਆਂ ਦੀ ਭਲਾਈ ਲਈ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ