ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਫਰਵਰੀ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਸਾਈਂਸਿਜ ਨੇ ‘ਸਾਈਂਸ ਐਂਡ ਟੈਕਨੋਲੋਜੀ ਫਾਰ ਸਪੈਸ਼ਲੀ ਐਬਲਡ ਪਰਸਨਸ’ ਯਾਨੀ ਅਪਾਹਿਜ ਲੋਕਾਂ ਦੇ ਲਈ ਵਿਗਿਆਨ ਅਤੇ ਤਕਨੀਕ ਵਿਸ਼ੇ ’ਤੇ ਆਧਾਰਿਕ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ ’ਤੇ ਵੱਖ ਵੱਖ ਤਰ੍ਹਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚ ਕੁਵਿਜ ਸ਼ੋਅ, ਸਲੋਗਨ ਰਾਈਟਿੰਗ, ਓਰਲ ਪ੍ਰੇਜੈਟੇਂਸ਼ਨ ਆਦਿ ਸ਼ਾਮਲ ਸਨ। ਇਸ ਮੌਕੇ ’ਤੇ ਪ੍ਰੋਫੈਸਰ ਡਾ. ਜੇ.ਐਸ.ਸੈਨੀ ਨੇ ਆਪਣੇ ਅਨੁਭਵਾਂ ਬਾਰੇ ਦੱਸਿਆ ਕਿ ਅੱਜਕਲ ਅਪਾਹਿਜ ਲੋਕਾਂ ਦੀ ਜਿੰਦਗੀ ਆਸਾਨ ਬਨਾਉਣ ਦੇ ਲਈ ਕਈ ਤਰ੍ਹਾਂ ਦੀ ਟੈਕਨੀਕ ਇਜ਼ਾਦ ਕੀਤੀ ਜਾ ਚੁੱਕੀ ਹਨ।
ਪ੍ਰੋਫੈਸਰ ਡਾ. ਜੇ.ਐਸ. ਸੈਨੀ ਐਕਸਟੇਸ਼ਨ ਸਰਵਸਿਜ ਐਂਡ ਕੰਸਲਟੈਂਸੀ ਦੇ ਡੀਨ ਹਨ ਅਤੇ ਉਹ ਨੈਸ਼ਨਲ ਇੰਸਟੀਚਿਯੂਟ ਆਫ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ ਚੰਡੀਗੜ੍ਹ ਦੇ ਗ੍ਰਾਮੀਣ ਵਿਕਾਸ ਵਿਭਾਗ ਦੇ ਪ੍ਰੋਫੈਸਰ ਵੀ ਹਨ। ਐਨ.ਆਈ.ਟੀ.ਟੀ.ਟੀ.ਆਰ. ਦੇ ਸੈਂਟਰ ਫਾਰ ਫਿਜੀਕਲ ਚੈਲੇਜੰਡ ਪਰਸਨਸ ਵਿਭਾਗ ਵਿਚ ਡਾ. ਸੈਨੀ ਪ੍ਰੋਫੈਸਰ ਇਨ੍ਹਾਂ ਚਾਰਜ਼ ਆਹੁਦ ’ਤੇ ਵੀ ਤੈਨਾਤ ਹਨ। ਯੂਨੀਵਰਸਿਟੀ ਸਕੂਲ ਆਫ ਸਾਈਂਜਿਸ ਦੀ ਡਿਪਟੀ ਡੀਨ ਪ੍ਰੋਫੈਸਰ ਹਰਵਿੰਦਰ ਕੌਰ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਸੋਚਣ ਦੀ ਜਰੂਰਤ ਹੈ ਕਿ ਸਮਾਜ ਵਿਚ ਅਪਾਹਿਜ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਅਪਾਹਿਜ ਲੋਕਾਂ ਦੇ ਲਈ ਵੀ ਨਵੀਂ ਤਕਨੀਕ ਅਤੇ ਅਵਿਸ਼ਕਾਰ ਕੀਤੇ ਜਾ ਰਹੇ ਹਨ ਅਤੇ ਨਵੀਂ ਤਕਨੀਕ ਬਨਾਉਣ ਵਾਲੇ ਵੀ ਵਿਕਲਾਂਗ ਲੋਕਾਂ ਨੂੰ ਇਕ ਸਮਾਨ ਦਾ ਦਰਜ਼ਾ ਦਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਫਾਈਦੇ ਨੂੰ ਵਧਾਉਣ ਦੇ ਕ੍ਰਮ ਵਿਚ ਇਹ ਵੀ ਜਰੂਰ ਸੋਚਣਾ ਚਾਹੀਦਾ ਹੈ ਕਿ ਅਪਾਹਿਜ ਲੋਕਾਂ ਦੇ ਲਈ ਇਹ ਤਕਨੀਕ ਸਿਰਫ਼ ਉਨ੍ਹਾਂ ਦੀ ਮਦਦ ਭਰ ਨਾ ਕਰਕੇ, ਬਲਕਿ ਉਨ੍ਹਾਂ ਨੂੰ ਪੁਰਣ ਰੂਪ ਨਾਲ ਆਤਮਨਿਰਭਰ ਬਨਾਉਣ ਵਿਚ ਸਹਿਯੋਗ ਕਰੇ।
ਇਸ ਮੌਕੇ ਹੋਏ ਪਾਵਰ ਪੁਆਇੰਟ ਪ੍ਰੈਜੇਂਟੇਸ਼ਨ ਦੇ ਮੁਕਾਬਲਿਆਂ ਵਿੱਚ ਬੀ.ਐਸ.ਸੀ. ਐਗਰੀਕਲਚਰਲ ਦੀ ਕੀਰਤੀ ਨੇ ਪਹਿਲਾ,ਬੀ.ਸੀ.ਏ. ਦੇ ਕਰਨਰਾਜ ਨੇ ਦੂਜਾ ਅਤੇ ਗੌਰਵ ਅਗਰਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ’ਤੇ ਵੱਖ ਵੱਖ ਗਤਿਵਿਧੀਆਂ ਦੇ ਜੇਤੂਆਂ ਨੂੰ ਰਿਆਤ ਬਾਹਰਾ ਯੂਨੀਵਰਸਿਟੀ ਮੋਹਾਲੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਪੁਰਸਕਾਰ ਵੰਡੇ। ਡਾ. ਰਾਜ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਗਤਿਵਿਧੀਆਂ ਨਾਲ ਵਿਦਿਆਰਥੀਆਂ ਵਿਚ ਟੀਮ ਭਾਵਨਾ, ਸਿਹਤ ਮੁਕਾਬਲੇ, ਅਤੇ ਵਿਗਿਆਨਿਕ ਸੋਚ ਦਾ ਇਜਾਫ਼ਾ ਮਿਲਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…