ਸੀਜੀਸੀ ਲਾਂਡਰਾਂ ਵਿੱਚ ‘ਮਾਨਸਿਕ ਸਿਹਤ ਅਤੇ ਮਨੁੱਖੀ ਲਚਕਤਾ’ ਵਿਸ਼ੇ ’ਤੇ ਕੌਮੀ ਸੈਮੀਨਾਰ

ਮਾਨਸਿਕ ਤਣਾਅ ਦਾ ਮੁੱਖ ਕਾਰਨ ਨਾਕਾਰਾਤਮਿਕ ਸੋਚ ਅਪਣਾਉਣੀ: ਡਾ. ਕੁਲਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਸੀਜੀਸੀ ਲਾਂਡਰਾਂ ਦੇ ਇੰਸਟੀਚਿਊਟ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਵਿਖੇ ‘ਮਾਨਸਿਕ ਸਿਹਤ ਅਤੇ ਮਨੁੱਖੀ ਲਚਕਤਾ ਵਿਸ਼ੇ ‘ਤੇ ਇਕ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਦੇਸ਼ ਦੇ ਵੱਕਾਰੀ ਵਿਦਿਅਕ ਸੰਸਥਾਵਾਂ ਅਤੇ ਮਨੁੱਖੀ ਸਿਹਤ ਸੰਭਾਲ ਖੇਤਰ ਦੀਆਂ ਨਾਮਵਰ ਸੰਸਥਾਵਾਂ ਤੋਂ ਬੁਲਾਰਿਆਂ ਨੇ ਸੈਮੀਨਾਰ ਦੌਰਾਨ ਜਿਥੇ ਆਪਣੇ ਤਜਰਬੇ ਸਾਂਝੇ ਕੀਤੇ ਉਥੇ ਆਪਣੇ ਖੋਜ ਪੱਤਰ ਪੇਪਰ ਪੇਸ਼ ਕੀਤੇ।
ਸੀਜੀਸੀ ਵਿੱਚ ਮਾਨਸਿਕ ਸਿਹਤ ਅਤੇ ਮਨੁੱਖੀ ਲਚਕਤਾ ਵਿਸ਼ੇ ‘ਤੇ ਕਰਵਾਏ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਡਾ ਕੁਲਵਿੰਦਰ ਸਿੰਘ ਪ੍ਰੋਫੈਸਰ ਡਿਪਾਰਟਮੈਂਟ ਆਫ਼ ਐਜੂਕੇਸ਼ਨ ਐਂਡ ਕਮਿਊਨਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਪ੍ਰਮੋਦ ਕੁਮਾਰ ਸੀਨੀਅਰ ਸਲਾਹਕਾਰ ਮਾਨਸਿਕ ਰੋਗ ਵਿਭਾਗ ਪੀਜੀਆਈ ਚੰਡੀਗੜ੍ਹ ਪੁੱਜੇ ਜਿਨ੍ਹਾਂ ਨੇ ਸੈਮੀਨਾਰ ਦਾ ਉਦਘਾਟਨ ਸ਼ਮਾ ਰੌਸ਼ਨ ਕਰ ਕੇ ਕੀਤਾ। ਉਦਘਾਟਨੀ ਰਸਮ ਤੋਂ ਬਾਅਦ ਆਏ ਮੁੱਖ ਮਹਿਮਾਨਾਂ ਅਤੇ ਗੈਸਟ ਬੁਲਾਰਿਆਂ ਨੂੰ ਜੀ ਆਇਆਂ ਕੈਂਪਸ ਡਾਇਰੈਟਰ ਡਾ. ਐਨ ਰਿਸ਼ੀਕੇਸ਼ਾ ਨੇ ਕੀਤਾ।
ਇਸ ਸੈਮੀਨਾਰ ਦੌਰਾਨ ਜਿਥੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਪੁੱਜੇ ਮਾਹਰਾਂ ਨੇ ਮਾਨਸਿਕ ਤਣਾਅ ਤੋਂ ਮੁਕਤ ਰਹਿੰਦਿਆਂ ਆਪਣੇ ਪਰਿਵਾਰ ਦੀ ਤਰੱਕੀ ਵਲ ਕਦਮ ਵਧਾਉਂਦਿਆਂ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੇ ਨੁਕਤਿਆਂ ਦੀ ਸਾਂਝ ਪਾਈ ਉਥੇ ਸੈਮੀਨਾਰ ਦੌਰਾਨ ਪਹੁੰਚੇ ਮੁੱਖ ਬੁਲਾਰਿਆਂ ਡਾ. ਕੁਲਵਿੰਦਰ ਸਿੰਘ ਅਤੇ ਡਾ. ਪ੍ਰਮੋਦ ਕੁਮਾਰ ਨੇ ਦਿਮਾਗੀ ਪ੍ਰੇਸ਼ਾਨੀਆਂ ਦੇ ਮੁੱਖ ਕਾਰਨਾਂ ਅਤੇ ਤਣਾਅ ਮੁਕਤ ਰਹਿਣ ਨਹੀ ਸਕਾਰਾਤਮਕ ਸੋਚ ਅਪਣਾਉਣ ਅਤੇ ਨਾਕਾਰਾਤਮਕ ਸੋਚ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ। ਦਿਮਾਗੀ ਡਿਪਰੈਸ਼ਨ ਬਾਰੇ ਵੱਖ-ਵੱਖ ਡੈਲੀਗੇਟਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਾਸਤਕ ਸੋਚ ਅਤੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਜਿਆਦਾਤਰ ਲੋਕ ਸੁਸਾਈਡਲ ਬਿਰਤੀ ਵੱਲ ਝੁਕਾਅ ਕਰ ਰਹੇ ਹਨ ਜੋ ਕਿ ਸਮਾਜ ਅਤੇ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ।
ਡਾ. ਪ੍ਰਮੋਦ ਕੁਮਾਰ ਨੇ ਹਾਜ਼ਰ ਵਿਦਿਆਰਥੀਆਂ ਅਤੇ ਡੈਲੀਗੇਟਾਂ ਨਾਲ ਇਹ ਵੀ ਸਾਂਝ ਪਾਈ ਕਿ ਕਿ ਮੌਜੂਦਾ ਸਮੇਂ ਅੰਦਰ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਅਤੇ ਇਸ ਦੇ ਗ਼ਲਤ ਪ੍ਰਯੋਗ ਮਾਨਸਿਕ ਪੀੜਾ ਦਾ ਇਕ ਵਿਸ਼ੇਸ਼ ਕਾਰਨ ਬਣਦਾ ਜਾ ਰਿਹਾ ਹੈ ਸਰਕਾਰਾਂ ਨੂੰ ਇਸ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਦੀ ਵਜ੍ਹਾ ਕਾਰਨ ਕਈ ਹੱਸਦੇ ਵੱਸਦੇ ਪਰਿਵਾਰ ਦਿਮਾਗੀ ਪ੍ਰੇਸ਼ਾਨੀ ਦੇ ਕਾਰਨ ਗੁੰਮਨਾਮੀ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ ਅਤੇ ਇਕ ਦਿਨ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ।
ਬੁਲਾਰਿਆਂ ਨੇ ਮਾਨਸਿਕ ਤਣਾਅ ਤੋਂ ਮੁਕਤੀ ਪਾਉਣ ਦਾ ਇਕ ਅਹਿਮ ਨੁਕਤਾ ਸਾਂਝਾ ਕਰਦਿਆਂ ਲਚਕਆਤਮਕ ਮਨੁੱਖੀ ਜੀਵਨਸੈਲੀ ਲਈ ਜਿਥੇ ਭੋਜਨ ਦੀ ਸਹੀ ਚੋਣ ਕਰਨ ਲਈ ਕਿਹਾ ਉਥੇ ਸੈਰ ਡਿਪਰੈਸ਼ਨ ਕਾਬੂ ਕਰਨ ਤੇ ਮਾਨਸਿਕ ਤੰਦਰੁਸਤੀ ਲਈ ਅਤੇ ਯੋਗਾ ਕਸਰਤ ਦੀ ਵਕਾਲਤ ਕੀਤੀ। ਉਨ੍ਹਾਂ ਮਾਨਸਿਕ ਤੰਦਰੁਸਤੀ ਲਈ ਰੂਹ ਦੀ ਖੁਰਾਕ ਸੰਗੀਤ ਦਾ ਲੁਤਫ਼ ਉਠਾਉਣ ਲਈ ਵੀ ਕਿਹਾ। ਬੁਲਾਰਿਆਂ ਨੇ ਮਾਨਸਿਕ ਬਿਮਾਰੀ ਦਾ ਮੁੱਖ ਕੇਂਦਰ ਬਿੰਦੂ ਮੌਜੂਦਾ ਸਮੇਂ ਅੰਦਰ ਨਸ਼ੇ ਦੇ ਹੱਦੋਂ ਵੱਧ ਸੇਵਨ ਨੂੰ ਸਮਾਜ ਲਈ ਖਤਰਾ ਦੱਸਿਆ। ਡਾ. ਵਸੀਮ ਅਹਿਮਦ ਨੇ ਤੇਜੀ ਨਾਲ ਵਧਦੇ ਸ਼ਹਿਰੀ ਕਰਨ ਕਾਰਨ ਮਹਿੰਗੇ ਸ਼ੌਕ ਵੀ ਇਕ ਦਿਨ ਨਾਕਾਰਾਤਮਕ ਸੋਚ ਅਪਣਾਉਣ ਲਈ ਮਜ਼ਬੂਰ ਕਰ ਦਿੰਦੇ ਹਨ ਜੋ ਇਕ ਦਿਨ ਮਾਨਸਿਕ ਰੋਗ ਸਹੇੜ ਦਿੰਦੇ ਹਨ ਇਸ ਲਈ ਉਨ੍ਹਾਂ ਸਾਦਗੀ ਭਰੀ ਜਿੰਦਗੀ ਅਪਣਾਉਣ ਲਈ ਜੋਰ ਦਿੱਤਾ।
ਸੈਮੀਨਾਰ ਦੇ ਅੰਤ ਵਿੱਚ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਸਨੇਹ ਬੰਸਲ ਨੇ ਖੁਸੀ ਅਤੇ ਗਮੀ ਦੇ ਸਮਾਗਮਾਂ ਦੌਰਾਨ ਕਰਜ਼ ਉਠਾ ਕੇ ਕੀਤੀ ਜਾਂਦੀ ਫਜੂਲ ਖਰਚੀ ਵੀ ਮਾਨਸਿਕ ਪ੍ਰੇਸ਼ਾਨੀ ਦਾ ਮੁੱਖ ਕਾਰਨ ਦੱਸਿਆ ਜਿਸ ਨਾਲ ਮਾਨਸਿਕ ਸਿਹਤ ਅਤੇ ਮਨੁੱਖੀ ਲਚਕਤਾ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਇਸੇ ਦੇ ਕਾਰਨ ਮਨੁੱਖੀ ਸੋਚ ਨਾਕਾਰਾਤਮਕ ਸੋਚ ਦੀ ਧਾਰਨੀ ਹੋ ਕੇ ਖੁਦਕੁਸ਼ੀਆਂ ਦੇ ਰਾਹ ਅਪਣਾਉਂਦੀ ਜਾ ਰਹੀ ਹੈ। ਸੈਮੀਨਾਰ ਦੇ ਅੰਤ ‘ਚ ਸੀਜੀਸੀ ਲਾਂਡਰਾਂ ਦੇ ਡਾਇਰੈਕਟਰ ਐਡਮਿਨ ਅਤੇ ਹਿਉਮਨ ਰਿਸੋਰਸ ਇੰਜੀਨੀਅਰ ਏਸੀ ਸ਼ਰਮਾ ਆਏ ਮਹਿਮਾਨਾਂ ਅਤੇ ਬੁਲਾਰਿਆ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨਾਂ ਨਾਲ ਸਵਾਗਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…