ਸ਼ਾਂਤੀ ਤਾਰਾ ਗਰਲਜ਼ ਕਾਲਜ ਅਹਿਮਦਗੜ੍ਹ ਵਿੱਚ ਕੌਮੀ ਮਤਦਾਤਾ ਦਿਵਸ ਮਨਾਇਆ

ਚੰਗੇ ਉਮੀਦਵਾਰ ਦੇ ਹੱਥ ਰਾਜਨੀਤੀ ਦੀ ਕਮਾਨ ਦੇ ਕੇ ਸਮਾਜ ਦੀ ਤਰੱਕੀ ਲਈ ਯੋਗਦਾਨ ਪਾਉਣ ਦੀ ਲੋੜ: ਡਾ. ਪ੍ਰੀਤੀ ਯਾਦਵ

ਨਬਜ਼-ਏ-ਪੰਜਾਬ ਬਿਊਰੋ, ਅਹਿਮਦਗੜ੍ਹ, 25 ਜਨਵਰੀ:
ਸ਼ਾਂਤੀ ਤਾਰਾ ਗਰਲਜ਼ ਕਾਲਜ, ਅਹਿਮਦਗੜ੍ਹ ਵਿਖੇ ਰਾਸ਼ਟਰੀ ਮਤਦਾਤਾ ਦਿਵਸ ਬੜੇ ਉਤਸ਼ਾਹ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਸੁਰਿੰਦਰ ਦੂਆ ਅਤੇ ਪ੍ਰਿੰਸੀਪਲ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਮੁੱਖ-ਮਹਿਮਾਨ ਦੇ ਤੌਰ ਤੇ ਐਸ.ਡੀ.ਐਮ ਅਹਿਮਦਗੜ੍ਹ ਡਾ. ਪ੍ਰੀਤੀ ਯਾਦਵ ਨੇ ਸ਼ਿਰਕਤ ਕੀਤੀ ਅਤ ਇਸ ਦਿਵਸ ਦੀ ਜਾਣਕਾਰੀ ਦੇਣ ਲਈ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਸਿੱਧ ਸਮਾਜ ਸੇਵੀ ਅਤੇ ਸਾਬਕਾ ਸਿੱਖਿਆ ਅਫਸਰ ਸੰਗਰੂਰ ਡਾ. ਮੱਘਰ ਸਿੰਘ ਵਿਦਿਆਰਥਣਾਂ ਦੇ ਰੂ-ਬ-ਰੂ ਹੋਏ ਜਿਨਾਂ ਕਾਲਜ ਅਤੇ ਸਕੂਲ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆ ਦੱਸਿਆ ਭਾਵੇਂ ਚੋਣ ਕਮੀਸ਼ਨ ਵੱਲ਼ੋਂ ਵੱਖ ਵੱਖ ਸਮੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੱਖ-ਵੱਖ ਟੀਮਾਂ ਵੱਲ਼ੋਂ ਆਪਣੇ ਢੰਗਾ ਨਾਲ ਆਮ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਕੂਲਾ ਕਾਲਜਾ ਦੇ ਪੱਧਰ ਉੱਤੇ ਮੁਕਾਬਲੇ ਕਰਵਾ ਕੇ ਆਮ ਲੋਕਾ ਅਤੇ ਵਿਦਿਆਰਥਣਾਂ ਵਿੱਚ ਜਾਗਰੂਕਤਾ ਪੈਂਦਾ ਕੀਤੀ ਜਾ ਰਹੀ ਹੈ ਪਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਅੌਰਤਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦੀਆਂ ਜਿਸ ਦਾ ਖਮਿਆਜਾ ਚੰਗੇ ਉਮੀਦਵਾਰ ਦੀ ਹਾਰ ਕਾਰਨ ਉਸ ਨੂੰ ਭੂਗਤਣਾ ਪੈਂਦਾ ਹੈ ਇਸੇ ਕਾਰਨ ਕਾਲਜ ਵਿੱਚ ਭਾਸ਼ਣ, ਕਵਿਤਾ, ਮਾਟੋ ਰਾਈਟਿੰਗ ਅਤੇ ਲੇਖ ਲਿੱਖਣ ਮੁਕਾਬਲੇ ਕਰਵਾਏ ਗਏ।
ਇਹਨਾਂ ਕਰਵਾਏ ਗਏ ਭਾਸ਼ਣ ਮੁਕਾਬਲਿਆ ਵਿੱਚ ਮਨਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਪਹਿਲਾ, ਰਿਕੀ ਅਤੇ ਕਮਲਪ੍ਰੀਤ ਕੌਰ ਨੇ ਦੂਜਾ ਅਤੇ ਗੁਰਜੀਤ ਕੌਰ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ,ਲੇਖ ਲਿਖਣ ਮੁਕਾਬਲੇ ਵਿੱਚ ਕੁਲਵਿੰਦਰ ਕੌਰ ਅਤੇ ਪ੍ਰਭਜੋਤ ਕੌਰ ਨੇ ਪਹਿਲਾ , ਅੰਮ੍ਰਿਤਪਾਲ ਕੌਰ, ਅਰਪਣਪ੍ਰੀਤ ਕੌਰ, ਜਗਜੋਤ ਕੌਰ ਅਤੇ ਮਨਪ੍ਰੀਤ ਕੌਰ ਨੇ ਦੂਜਾ ਅਤੇ ਪੂਜਾ, ਮਨਦੀਪ ਕੌਰ ਅਤੇ ਗੁਲਸ਼ਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਪੋਸਟਰ ਮੇਕਿੰਗ ਮੁਕਾਬਲੇ ਵਿੱਚ ਗੁਰਮੀਤ ਕੌਰ ਨੇ ਪਹਿਲਾ, ਸ਼ਹਿਬਾਨੋ ਨੇ ਦੂਜਾ ਅਤੇ ਮਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੁਧਿਆਣਾ-ਮਾਲੇਰਕੋਟਲਾ ਰੌਡ ਤੇ ਆਮ ਲੋਕਾਂ ਨੂੰ ਤੇ ਖਾਸ ਕਰਕੇ ਅੌਰਤਾਂ ਨੂੰ ਜਾਗਰੂਕ ਕਰਨ ਲਈ ਇਕ ਪ੍ਰਭਾਵਸ਼ਾਲੀ ਰੈਲੀ ਕੱਢੀ ਗਈ ਤਾਂ ਕਿ ਅੌਰਤਾਂ ਵੀ ਆਪਣੇ ਹੱਕ ਦੀ ਵਰਤੋਂ ਕਰਕੇ ਚੰਗੇ ਉਮੀਦਵਾਰ ਦੀ ਚੌਣ ਕਰਕੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।
ਅਖੀਰ ਵਿੱਚ ਕਾਲਜ ਦੇ ਮੈਨੇਜਿੰਗ ਕਮੇਟੀ ਦੇ ਡਾਇਰੈਕਟਰ ਸੁਰਿੰਦਰ ਦੂਆ, ਪ੍ਰਿੰਸੀਪਲ ਚਰਨਪ੍ਰੀਤ ਸਿੰਘ, ਬਿੱਕਰ ਸਿੰਘ ਟਿੰਬਰਵਾਲ, ਪ੍ਰੋ.ਅਜੈ ਬਤਰਾ, ਪ੍ਰੋ. ਮਨਿੰਦਰਪਾਲ ਸਿੰਘ, ਪ੍ਰੋ. ਸੁਰਿੰਦਰ ਕੌਰ ਢੀਂਡਸਾ, ਪ੍ਰੋ. ਸ਼ਿਖਾ, ਪ੍ਰੋ. ਮਨਜੋਤ ਕੌਰ , ਹਰਤੇਜ਼ ਕੌਰ ਵੱਲ਼ੋ ਮੁੱਖ-ਮਹਿਮਾਨ ਡਾ. ਪ੍ਰੀਤੀ ਯਾਦਵ, ਸਾਬਕਾ ਸਰਕਲ ਸਿੱਖਿਆ ਅਫਸਰ ਡਾ. ਮੱਘਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰ. ਕਮਲਜੀਤ ਸਿੰਘ ਉੱਭੀ ਨੂੰੰ ਸਨਮਾਨਤ ਕੀਤਾ ਗਿਆ। ਅਖੀਰ ਵਿੱਚ ਡਾ. ਮੱਘਰ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇੱਕ ਤੇ ਇੱਕ 11 ਨਹੀਂ ਬਲਕਿ 1 ਤੇ 1 ਅਨੇਕ ਦੀ ਪਰਿਭਾਸ਼ਾ ਨੂੰ ਸਹੀ ਸਾਬਤ ਕੀਤਾ ਜਾਵੇ ਤੇ ਉਸ ਵੋਟ ਦੇ ਅਧਿਕਾਰ ਦਾ ਮਾਣ ਵਧਾਈਏ ਜਿਸ ਨੂੰ ਅਸੀ ਬੜੀ ਸਖਤ ਮਿਹਨਤ ਨਾਲ ਪ੍ਰਾਪਤ ਕੀਤਾ ਹੈ।
ਉਹਨਾਂ ਹਰ ਉਸ ਪੰਜਾਬ ਵਾਸੀ ਨੂੰ ਸਨੇਹਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਵੋਟ ਦੇ ਅਧਿਕਾਰ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ ਆਪਣੇ ਘਰ-ਪਰਿਵਾਰ ਅਤੇ ਕੰਮ ਵਾਲੀ ਥਾਂ ਦੇ ਨਾਲ ਨਾਲ ਦੇਸ਼ ਪ੍ਰਤੀ ਵੀ ਆਪਣੀ ਜਿੰਮੇਵਾਰੀ ਸਮਝ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਮਰਜੀ ਨਾਲ ਚੰਗੇ ਚੁਣੇ ਹੋਏ ਉਮੀਦਵਾਰ ਦੇ ਹੱਥ ਆਪਣੇ ਦੇਸ਼ ਦੀ ਵਾਗਡੋਰ ਸੰਭਾਲ ਕੇ ਦੇਸ਼ ਪਿਆਰ ਪ੍ਰਤੀ ਆਪਣੇ ਫਰਜ ਨੂੰ ਨਿਭਾਉਣਾ ਚਾਹੀਂਦਾ ਹੈ ਤਾਂ ਕੇ ਦੇਸ਼ ਦੀ ਤਰੱਕੀ ਵੀ ਹੋਵੇ ਅਤੇ ਹਰ ਸਮਾਜ ਵੀ ਅੱਗੇ ਵੱਧ ਸਕੇ। ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੋ. ਨਰਿੰਦਰ ਕੌਰ ਬੜੂੰਦੀ ਨੇ ਨਿਭਾਈ।
ਇਸ ਮੌਕੇ ਮਨਪ੍ਰੀਤ ਸਿੰਘ ਇਲੈਕਸ਼ਨ ਇੰਚਾਰਜ ਹਲਕਾ ਅਮਰਗੜ੍ਹ, ਰਛਵੀਰ ਸਿੰਘ ਸੈਕਟਰੀ ਮਾਰਕੀਟ ਕਮੇਟੀ, ਅਹਿਮਦਗੜ੍ਹ, ਮਹੁੰਮਦ ਤਾਇਰ ਸੈਨਟਰੀ ਇੰਸਪੈਕਟਰ ਮਾਰਕੀਟ ਕਮੇਟੀ, ਅਹਿਮਦਗੜ੍ਹ, ਪ੍ਰਿੰਸੀਪਲ ਚਰਨਪ੍ਰੀਤ ਸਿੰਘ, ਸੁਰਿੰਦਰ ਕੌਰ ਢੀਂਡਸਾ, ਹਰਤੇਜ਼ ਕੌਰ ਬੜੂੰਦੀ, ਪ੍ਰੋ. ਸ਼ਿਖਾ, ਨਰਿੰਦਰ ਕੌਰ ਬੜੂੰਦੀ, ਪ੍ਰੋ.ਪ੍ਰੀਤਿਕਾ, ਮਨਪ੍ਰੀਤ ਕੌਰ ਲਸੋਈ, ਪ੍ਰਭਜੋਤ ਕੌਰ ਬੇਰਕਲਾਂ, ਰਮਨਦੀਪ ਕੌਰ ਸੀਲੋਂ, ਰਾਜਦੀਪ ਕੌਰ, ਸੰਦੀਪ ਕੌਰ ਅਤੇ ਪ੍ਰੋ. ਮਨੀਸ਼ਾਂ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…