nabaz-e-punjab.com

ਨੌਜਵਾਨ ਪੰਜਾਬੀ ਸੱਥ ਵੱਲੋਂ ਕਵਿਤਾਵਾਂ ਦੀ ਕਿਤਾਬ ‘ਹਰਫ਼ ਨਾਦ’ ਲੋਕ ਅਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਨੌਜਵਾਨ ਪੰਜਾਬੀ ਸੱਥ, ਚੰਡੀਗੜ੍ਹ ਵੱਲੋਂ ਇੱਥੋਂ ਦੇ ਸਰਕਾਰੀ ਕਾਲਜ ਫੇਜ਼-6, ਮੁਹਾਲੀ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਵੀ ਦਰਬਾਰ ਤੋਂ ਬਿਨਾਂ ਦੇਸ਼ਾਂ-ਵਿਦੇਸ਼ਾਂ ਦੀ ਧਰਤੀ ਤੋਂ 46 ਨੌਜਵਾਨ ਕਵੀਆਂ ਅਤੇ ਕਵਿੱਤਰੀਆਂ ਦੀਆਂ ਕਵਿਤਾਵਾਂ ਨਾਲ ਭਰਪੂਰ ਕਾਵਿ-ਸੰਗ੍ਰਹਿ ‘ਹਰਫ਼-ਨਾਦ’ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੱਥਾਂ ਦੇ ਸਰਪ੍ਰਰਸਤ ਡਾ. ਨਿਰਮਲ ਸਿੰਘ ਲਾਬੜਾਂ (ਜਲੰਧਰ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਜਗਤਾਰ ਤੇ ਸ਼ਾਮ ਸਿੰਘ ਅੰਗ ਸੰਗ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗ਼ਾਜ਼ ਕਵੀ ਦਰਬਾਰ ਨਾਲ ਕੀਤਾ ਗਿਆ, ਜਿਸ ਵਿੱਚ ਕਾਵਿ-ਸੰਗ੍ਰਹਿ ਵਿੱਚ ਛਪ ਰਹੇ ਕਵੀਆਂ ਤੇ ਕਵਿੱਤਰੀਆਂ ਤੋਂ ਬਿਨਾਂ ਦੂਰ ਦੁਰਾਡੇ ਤੋੱ ਪਹੁੰਚੇ ਨੌਜਵਾਨ ਲਿਖਾਰੀਆਂ ਨੇ ਵੀ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ।
ਮੁੱਖ ਮਹਿਮਾਨ ਡਾ. ਨਿਰਮਲ ਸਿੰਘ ਨੇ ਪੰਜਾਬੀ ਸੱਥ ਦੇ ਕੰਮਾਂ ਕਾਰਾਂ ਬਾਰੇ ਜਾਣਕਾਰੀ ਦਿੱਤੇ ਅਤੇ ਨੌਜਵਾਨ ਪੰਜਾਬੀ ਸੱਥ ਦੇ ਸੇਵਾਦਾਰ ਜਗਤਾਰ ਸਿੰਘ ਦਿਓਲ ਅਤੇ ਗੁਰਪ੍ਰੀਤ ਸਿੰਘ ਮਾਨ ਨੂੰ ਦੇਸ਼ਾਂ-ਵਿਦੇਸ਼ਾਂ ਦੀ ਧਰਤੀ ’ਤੇ ਵਿਚਰ ਰਹੇ ਨੌਜਵਾਨ ਕਲਮਕਾਰਾਂ ਨੂੰ ਇੱਕ ਮੰਚ ’ਤੇ ਇਕੱਤਰ ਕਰ ਆਪਣੀ ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਮੰਚ ਦਾ ਸੰਚਾਲਨ ਗੁਰਪਾਲ ਬਰਾੜ ਅਤੇ ਹਰਸ਼ਵੀਰ ਬਦੇਸ਼ਾ ਦੁਆਰਾ ਕੀਤਾ ਗਿਆ। ਚਰਨਜੀਤ ਸਿੰਘ ਰਾਜੌਰ, ਹਰਸਿਮਰਨ ਸਿੰਘ, ਪ੍ਰੇਮ ਚੰਦ ਘਨੌਰ, ਪਰਮ ਨਿਮਾਣਾ, ਇਕਬਾਲ ਖ਼ਾਨ, ਦੀਪਕ, ਗੁਰਜੰਟ ਤਾਕੀਪੁਰ, ਚਰਨ ਪੁਆਧੀ, ਡਾ. ਰਜਿੰਦਰ, ਹਰਪਾਲ ਸਿੰਘ, ਸੰਤ ਸਿੰਘ ਸੋਹਲ, ਗੁਰਪ੍ਰੀਤ ਕੌਰ, ਅੰਗਰੇਜ ਸਿੰਘ, ਅਮਨਦੀਪ ਕੌਰ, ਦਮਨਦੀਪ ਕੌਰ ਆਦਿ ਨੇ ਸਮਾਗਮ ਵਿੱਚ ਵਿਸ਼ੇਸ਼ ਹਾਜਰੀ ਭਰੀ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…