Nabaz-e-punjab.com

ਨਵ ਯੁਵਾ ਕਲੱਬ ਮੁਹਾਲੀ ਨੇ ਰਾਮਲੀਲਾ ਗਰਾਉਂਡ ਫੇਜ਼-5 ਵਿੱਚ ਧਾਰਮਿਕ ਸਮਾਗਮ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਨਵ ਯੁਵਾ ਕਲੱਬ ਵੱਲੋਂ ਫੇਜ਼-5 ਦੇ ਰਾਮਲੀਲਾ ਗਰਾਉੱਡ ਵਿਖੇ ਸਵੇਰ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਰਾਤ ਨੂੰ ਮਾਤਾ ਦਾ ਜਾਗਰਣ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਅਤੇ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਵੇਰ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਇਸਤਰੀ ਸੰਤਸੰਗ ਸਭਾ ਫੇਜ਼-5 ਵੱਲੋਂ ਕੀਰਤਨ ਕੀਤਾ ਗਿਆ। ਇਸ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਉਹਨਾਂ ਦੱਸਿਆ ਕਿ ਰਾਤ ਸਮੇੱ ਮਾਤਾ ਦਾ ਜਾਗਰਣ ਕਰਵਾਇਆ ਗਿਆ। ਇਸ ਮੌਕੇ ਬੀਨੂੰ ਕਾਕੂ ਐਂਡ ਪਾਰਟੀ ਰਾਜਪੁਰਾ ਨੇ ਸਾਰੀ ਰਾਤ ਮਾਤਾ ਦਾ ਗੁਣਗਾਣ ਕੀਤਾ।
ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਪਤਨੀ ਸ੍ਰੀਮਤੀ ਬਲਵਿੰਦਰ ਕੌਰ, ਸ੍ਰੀ ਸੰਜੀਵ ਵਸ਼ਿਸ਼ਟ, ਕੱੌਸਲਰ ਕਮਲਜੀਤ ਰੂਬੀ, ਗੁਰਮੁੱਖ ਸਿੰਘ ਸੋਹਲ, ਅਸ਼ੋਕ ਝਾ, ਬੌਬੀ ਕੰਬੋਜ, ਆਰ ਪੀ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਪਰਮਜੀਤ ਕਾਹਲੋੱ, ਕੁਲਦੀਪ ਕੌਰ ਕੰਗ, ਜਸਵੀਰ ਕੌਰ ਅਤਲੀ, ਕਮਲਜੀਤ ਕੌਰ, ਹਰਸੰਗਤ ਸੋਹਾਦਾ, ਭਾਜਪਾ ਮੰਡਲ ਪ੍ਰਧਾਨ ਅਨਿਲ ਗੁਡੂ, ਤਿਲਕ ਰਾਜ ਪੁਰੀ, ਮਨਜੀਤ ਸਿੰਘ ਮਾਨ, ਅਮਰੀਕ ਸਿੰਘ, ਗੁਰਦੁਆਰਾ ਸਾਹਿਬ ਫੇਜ਼-5 ਦੇ ਪ੍ਰਧਾਨ ਕਰਨੈਲ ਸਿੰਘ, ਕਰਮਜੀਤ ਕੌਰ , ਮੰਦਰ ਫੇਜ਼-5 ਦੇ ਪ੍ਰਧਾਨ ਮਹੇਸ਼ ਕੁਮਾਰ, ਅਜੈ, ਪੁਸ਼ਕਰ ਸਿੰਘ, ਅਰੁਣ ਅਵਸਥੀ, ਵਿਪਨ ਖੁਰਾਣਾ, ਨੀਰਜ ਖੁਰਾਣਾ, ਵਿਨੋਦ ਕੁਮਾਰ, ਅਮਨੋਲ, ਅਨੂ ਸ਼ਰਮਾ, ਅਜੇ ਸੂਰੀ, ਬ੍ਰਿਜ ਮੋਹਨ ਸੇਠੀ, ਸਚਿਨ ਮਿੱਤਲ, ਰਜਿੰਦਰ ਕੁਮਾਰ, ਗੋਪਾਲ, ਜਨਕ ਸਿੰਗਲਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…