ਨਵਜੋਤ ਸਿੱਧੂ ਨੇ ਜ਼ੀਰਕਪੁਰ ਥਾਣਾ ਵਿੱਚ ਜਾ ਕੇ ਬਿਲਡਰਜ਼ ਖ਼ਿਲਾਫ਼ ਦਰਜ ਕਰਵਾਇਆ ਪੁਲੀਸ ਕੇਸ

ਬਿਲਡਿੰਗ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ, ਨਾ ਹੀ ਡਿਜ਼ਾਇਨ ਸਟਰਕਚਰਲ ਇੰਜਨੀਅਰ ਕੋਲੋਂ ਸਰਟੀਫਾਈ ਕੀਤਾ ਗਿਆ ਸੀ

ਪੀਰ ਮੁਛੱਲਾ ਵਿੱਚ ਬਿਲਡਿੰਗ ਡਿੱਗਣ ਵਾਲੀ ਥਾਂ ਦਾ ਵੀ ਕੀਤਾ ਮੁਆਇਨਾ, ਬਿਨਾਂ ਪ੍ਰਵਾਨਗੀ ਤੋਂ ਬਣਾਏ ਗਏ ਸਨ ਫਲੈਟ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 19 ਅਪਰੈਲ:
ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿੱਚ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਖੁਦ ਜ਼ੀਰਕਪੁਰ ਥਾਣੇ ਜਾ ਕੇ ਗੈਰ ਕਾਨੂੰਨੀ ਬਿਲਡਿੰਗ ਦੇ ਨਿਰਮਾਣ ਲਈ ਜ਼ਿੰਮੇਵਾਰ ਬਿਲਡਰਾਂ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ। ਸ੍ਰੀ ਸਿੱਧੂ ਨੇ ਮੌਕੇ ‘ਤੇ ਹਾਜ਼ਰ ਮੁਹਾਲੀ ਦੇ ਐਸ.ਐਸ.ਪੀ. ਕੁਲਦੀਪ ਚਾਹਲ ਨੂੰ ਬਿਲਡਿੰਗ ਸਬੰਧੀ ਸਾਰੇ ਕਾਗਜ਼ ਸੌਂਪੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸਿੱਧੂ ਨੇ ਮੌਕੇ ‘ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੇ ਰਿਕਾਰਡ ਮੁਤਾਬਕ ਜਿਹੜੀਆਂ ਛੇ ਬਿਲਡਿੰਗਾਂ (139 ਤੋਂ 144 ਨੰਬਰ) ਡਿੱਗੀਆਂ ਹਨ, ਉਨਢਾਂ ਵਿੱਚੋਂ ਪੰਜ ਬਿਲਡਿੰਗਾਂ ਦੇ ਲਾਇਸੈਂਸ ਦੀ ਮਿਆਦ ਅਕਤੂਬਰ 2017 ਅਤੇ ਇਕ ਬਿਲਡਿੰਗ ਦੇ ਲਾਇਸੈਂਸ ਦੀ ਮਿਆਦ 31 ਮਾਰਚ 2018 ਨੂੰ ਪੁੱਗ ਚੁੱਕੀ ਸੀ ਜਿਸ ਕਾਰਨ ਬਿਲਡਰਾਂ ਨੇ ਬਿਨਾਂ ਪ੍ਰਮਾਣਿਕ ਲਾਇਸੈਂਸ ਦੇ ਇਹ ਬਿਲਡਿੰਗਾਂ ਬਣਾਈਆਂ ਸਨ। ਉਨ੍ਹਾਂ ਐਸਐਸਪੀ ਨੂੰ ਇਨ੍ਹਾਂ ਬਿਲਡਿੰਗਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਖਿਲਾਫ ਕੇਸ ਦਰਜ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਬਿਲਡਰ ਨੂੰ ਸੈਕਸਨਡ ਪਲਾਨ ਦੇ ਮੁਤਾਬਕ ਬਿਲਡਿੰਗ ਦਾ ਡਿਜ਼ਾਇਨ ਸਟਰਕਚਰਲ ਇੰਜਨੀਅਰ ਕੋਲ ਸਰਟੀਫਾਈ ਕਰਵਾਉਣਾ ਹੁੰਦਾ ਹੈ ਜੋ ਕਿ ਕੰਪਲੀਸ਼ਨ ਦੇ ਨਾਲ ਉਸ ਨੇ ਜਮ੍ਹਾਂ ਕਰਵਾਉਣਾ ਹੁੰਦਾ ਹੈ ਜੋ ਕਿ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਫਲੈਟ ਵੀ ਬਿਨਾਂ ਪ੍ਰਵਾਨਗੀ ਤੋਂ ਬਣਾਏ ਜਾ ਰਹੇ ਸਨ ਕਿਉਂਕਿ ਪ੍ਰਵਾਨਗੀ ਸਿਰਫ ਘਰਾਂ ਦੀ ਸੀ ਨਾ ਕਿ ਫਲੈਟਾਂ ਦੀ।
ਸ੍ਰੀ ਸਿੱਧੂ ਨੇ ਕਿਹਾ ਕਿ ਬਿਲਡਰਾਂ ਦੇ ਖ਼ਿਲਾਫ਼ ਪੰਜਾਬ ਮਿਉਂਸਪਲ ਐਕਟ 2011, ਬਿਲਡਿੰਗ ਬਾਏ ਲਾਅਜ਼ ਦੀ ਉਲੰਘਣਾ ਕਰਨ ਲਈ ਆਈਪੀਸੀ ਦੀਆਂ ਧਾਰਾਵਾਂ ਅੰਦਰ ਕੇਸ ਦਰਜ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾ ਕੇ ਸੱਤ ਦਿਨਾਂ ਅੰਦਰ ਮੁਕੰਮਲ ਰਿਪੋਰਟ ਮੰਗੀ ਗਈ ਹੈ। ਇਸ ਕਮੇਟੀ ਵਿੱਚ ਚੀਫ਼ ਇੰਜਨੀਅਰ, ਟਾਊਨ ਪਲਾਨਰ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਢਾਂ ਕਿਹਾ ਕਿ ਜ਼ੀਰਕਪੁਰ ਦੀ ਘਟਨਾ ਸਾਡੇ ਲਈ ਸਬਕ ਹੈ ਅਤੇ ਹੁਣ ਉਨ੍ਹਾਂ ਫੈਸਲਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਸਾਰੇ ਪੰਜਾਬ ਦਾ ਦੌਰਾ ਕਰਕੇ ਸਾਰੀਆਂ ਬਿਲਡਿੰਗਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਬਿਲਡਿੰਗ ਬਿਨਾਂ ਪ੍ਰਵਾਨਗੀ ਅਤੇ ਲਾਇਸੈਂਸ ਦੇ ਨਾ ਬਣ ਰਹੀ ਹੋਵੇ।
ਸ੍ਰੀ ਸਿੱਧੂ ਨੇ ਅੱਜ ਜ਼ੀਰਕਪੁਰ ਪੁਲੀਸ ਥਾਣੇ ਤੋਂ ਬਾਅਦ ਪੀਰ ਮੁਛੱਲਾ ਵਿਖੇ ਬਿਲਡਿੰਗ ਡਿੱਗਣ ਵਾਲੀ ਜਗਢਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ, ਐਸਐਸਪੀ ਕੁਲਦੀਪ ਚਾਹਲ, ਡੇਰਾਬਸੀ ਦੇ ਐਸਡੀਐਮ ਪਰਮਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨਬੀਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …