nabaz-e-punjab.com

ਨਵਜੋਤ ਸਿੱਧੂ ਵੱਲੋਂ ਗੁਰਲੀਨ ਖਹਿਰਾ ਦੀ ਆਕੂਪੇਸ਼ਨਲ ਇੰਗਲਿਸ਼ ਟੈਸਟ ਬਾਬਤ ਕਿਤਾਬ ਲੋਕ ਅਰਪਣ

ਕਿਤਾਬ ਦਾ ਮਕਸਦ ਨਰਸਿੰਗ ਕਿੱਤੇ ਦੀਆਂ ਮਾਹਰਾਂ ਨੂੰ ਵਿਦੇਸ਼ਾਂ ਵਿੱਚ ਰੁਜ਼ਗਾਰ ਸਬੰਧੀ ਜਾਣਕਾਰੀ ਦੇਣਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਨਵੰਬਰ:
“ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਕ ਅਜਿਹੀ ਕਿਤਾਬ ਦੀ ਰਚਨਾ ਕੀਤੀ ਗਈ ਹੈ ਜੋ ਕਿ ਵਿਦੇਸ਼ਾਂ ਵਿਚ ਕੈਰੀਅਰ ਬਣਾਉਣ ਦੀਆਂ ਚਾਹਵਾਨ ਨਰਸਾਂ ਨੂੰ ਆਕੂਪੇਸ਼ਨਲ ਇੰਗਲਿਸ਼ ਟੈਸਟ (ਓਈਟੀ) ਸਬੰਧੀ ਸੰਪੂਰਨ ਜਾਣਕਾਰੀ ਦੇ ਕੇ ਉਹਨਾਂ ਦੀ ਭਰਪੂਰ ਮਦਦ ਕਰੇਗੀ।’’ ਅੱਜ ਇੱਥੇ ਓਈਟੀ ਟਰੇਨਰ, ਸਾਫਟ ਸਕਿੱਲ ਟਰੇਨਰ ਅਤੇ ਕੈਰੀਅਰ ਕਾਊਂਸਲਰ ਗੁਰਲੀਨ ਖਹਿਰਾ ਦੁਆਰਾ ਰਚਿਤ ਆਕੂਪੇਸ਼ਨਲ ਇੰਗਲਿਸ਼ ਟੈਸਟ ਸਬੰਧੀ ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਸਥਾਨਕ ਸਰਕਾਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 4 ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੀ ਪੰਜਾਬ ਦੀ ਇਕ ਧੀ ਨੇ ਇਸ ਕਿਤਾਬ ਦੀ ਰਚਨਾ ਕੀਤੀ ਹੈ ਜੋ ਕਿ ਨਰਸਿੰਗ ਕਿੱਤੇ ਵਿਚ ਵਿਦੇਸ਼ਾਂ ਵਿਖੇ ਕੈਰੀਅਰ ਬਣਾਉਣ ਦੀਆਂ ਚਾਹਵਾਨ ਮਾਹਿਰਾਂ ਲਈ ਕਾਫੀ ਮਦਦਗਾਰ ਸਿੱਧ ਹੋਵੇਗੀ।
ਇਸ ਮੌਕੇ ਗੁਰਲੀਨ ਖਹਿਰਾ ਨੇ ਕਿਹਾ ਕਿ ਓਈਟੀ ਅੰਗਰੇਜ਼ੀ ਭਾਸ਼ਾ ਵਿੱਚ ਲਈ ਜਾਣ ਵਾਲੀ ਇਕ ਅਜਿਹੀ ਪ੍ਰੀਖਿਆ ਹੈ ਜੋ ਕਿ ਆਸਟ੍ਰੇਲੀਆ, ਨਿਊਜੀਲੈਂਡ, ਯੂ.ਕੇ., ਸਿੰਗਾਪੁਰ ਅਤੇ ਦੁਬਈ ਵਰਗੇ ਦੇਸ਼ਾਂ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿਚ ਕੈਰੀਅਰ ਬਣਾਉਣ ਦੇ ਚਾਹਵਾਨ ਮਾਹਿਰਾਂ ਲਈ ਤਿਆਰ ਕੀਤੀ ਗਈ ਹੈ। ਇਸ ਪ੍ਰੀਖਿਆ ਵਿੱਚ ਅੰਗਰੇਜ਼ੀ ਭਾਸ਼ਾ ਸੁਣਨ, ਪੜ੍ਹਨ, ਲਿਖਣ ਅਤੇ ਬੋਲਣ ਦਾ ਮੁਲਾਂਕਣ ਕੀਤਾ ਜਾਂਦਾ ਹੈ। ਧਿਆਨ ਦੇਣ ਯੋਗ ਹੈ ਕਿ ਇਸ ਕਿਤਾਬ ਵਿਚ ਸ਼ਾਮਿਲ ਕੀਤੇ ਗਏ ਸਮੁੱਚੇ ਅਧਿਆਏ ਓਪਰੋਕਤ ਪ੍ਰੀਖਿਆ ਸਬੰਧੀ ਸਾਰੇ ਪੱਖਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਪ੍ਰਦਾਨ ਕਰਦੇ ਹਨ ਅਤੇ ਇਸ ਕਿਤਾਬ ਵਿੱਚ ਨਮੂਨੇ ਦੇ ਪ੍ਰੀਖਿਆ ਪੱਤਰ ਵੀ ਸ਼ਾਮਲ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…