nabaz-e-punjab.com

ਨਵਜੋਤ ਸਿੰਘ ਸਿੱਧੂ ਨੂੰ 5 ਦਿਨਾਂ ਲਈ ਮੁਕੰਮਲ ਆਰਾਮ ਦੀ ਸਲਾਹ

ਚੋਣ ਮੁਹਿੰਮ ਦੌਰਾਨ ਲਗਾਤਾਰ 70 ਮੀਟਿੰਗਾਂ ਨੇ ਸਿਹਤ ‘ਤੇ ਪਾਇਆ ਮਾੜਾ ਪ੍ਰਭਾਵ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 6 ਦਸੰਬਰ :
ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ 3 ਤੋਂ 5 ਦਿਨਾਂ ਤੱਕ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਸਿੱਧੂ ਜੋ ਪਿਛਲੇ 17 ਦਿਨਾਂ ਤੋਂ ਚੋਣ ਮੁਹਿੰਮ ‘ਤੇ ਸਨ ਅਤੇ ਇਸ ਦੌਰਾਨ ਉਨ••ਾਂ ਵੱਲੋਂ ਲਗਾਤਾਰ 70 ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਸ ਨਾਲ ਉਨ••ਾਂ ਦੀਆਂ ਵੋਕਲ ਕੌਰਡਜ਼ ‘ਤੇ ਮਾੜਾ ਪ੍ਰਭਾਵ ਪਿਆ। ਡਾਕਟਰਾਂ ਨੇ ਉਨ••ਾਂ ਨੂੰ ਦੱਸਿਆ ਹੈ ਕਿ ਵੋਕਲ ਕੌਰਡਜ਼ ‘ਤੇ ਮਾੜਾ ਪ੍ਰਭਾਵ ਨਾਲ ਉਨ•ਾਂ ਦੀ ਆਵਾਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਕਾਰਨ ਡਾਕਟਰਾਂ ਵੱਲੋਂ ਸ. ਸਿੱਧੂ ਨੂੰ ਨੂੰ 3-5 ਦਿਨ ਦੇ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਕੈਬਨਿਟ ਮੰਤਰੀ ਸ. ਸਿੱਧੂ ਐਂਮਬੋਲਿਜ਼ਮ ਟਰੀਟਮੈਂਟ ਲੈ ਰਹੇ ਹਨ, ਇਸ ਲਈ ਲਗਾਤਾਰ ਹਵਾਈ ਯਾਤਰਾ ਉਨ••ਾਂ ਲਈ ਹਾਨੀਕਾਰਕ ਹੈ। ਕੁਝ ਸਾਲ ਪਹਿਲਾਂ ਜ਼ਿਆਦਾ ਹਵਾਈ ਯਾਤਰਾ ਕਾਰਨ ਉਹ ਡੀ.ਵੀ.ਟੀ. ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਗਏ ਸਨ। ਉਨ••ਾਂ ਵੱਲੋਂ ਲੜੀਵਾਰ ਹੀਮਾਟੌਲੋਜੀ (ਬਲੱਡ) ਟੈਸਟ ਕਰਵਾਏ ਗਏ ਹਨ। ਡਾਕਟਰਾਂ ਦੀ ਸਲਾਹ ਨਾਲ ਉਹ ਮੁਕੰਮਲ ਜਾਂਚ ਅਤੇ ਰਿਕਵਰੀ ਲਈ ਕਿਸੇ ਅਣਦੱਸੀ ਥਾਂ ‘ਤੇ ਗਏ ਹਨ। ਉਨ••ਾਂ ਨੂੰ ਸਾਹ ਲੈਣ ਦੇ ਅਭਿਆਸ ਅਤੇ ਫਿਜ਼ੀਓਥੈਰੇਪੀ ਦੇ ਨਾਲ ਵਿਸ਼ੇਸ਼ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…