ਸ੍ਰੀ ਦੁਰਗਾ ਸ਼ਿਵ ਸ਼ਕਤੀ ਮੰਦਰ ਵਿੱਚ ਨਵਰਾਤਰੇ ਮਹਾਂਉਤਸ਼ਵ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਸਤੰਬਰ:
ਸਥਾਨਕ ਸ਼ਹਿਰ ਦੇ ਮਹਾਂਮਾਈ ਮਿੱਤਰ ਮੰਡਲ ਵੱਲੋਂ ਮੇਹਰਾਂ ਵਾਲੀ ਮਾਂ, ਸ੍ਰੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਵਿਖੇ ਨਵਰਾਤਰੇ ਮਹਾਂਉਤਸ਼ਵ ਦੌਰਾਨ ਬੱਸੀ ਪਠਾਣਾ ਤੋਂ ਵਿਧਾਇਕ ਗੁਪ੍ਰੀਤ ਸਿੰਘ ਜੀ.ਪੀ ਨੇ ਹਾਜਰੀ ਲਗਵਾਈ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਲੋਕ ਸਰਬ ਸਾਂਝੇ ਧਾਰਮਕ ਸਮਾਰੋਹ ਕਰਵਾਉਂਦੇ ਹਨ ਜਿਸ ਵਿਚ ਸਾਰੇ ਧਰਮਾਂ ਦੇ ਲੋਕ ਸਮੂਲੀਅਤ ਕਰਦੇ ਹਨ ਜਿਸ ਲੈਣ ਆਪਸੀ ਭਾਈਚਾਰਾ ਮਜਬੂਤ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਇੱਕ ਦੂਸਰੇ ਦੇ ਧਰਮਾਂ ਦਾ ਸਤਿਕਾਰ ਕਰੋ। ਇਸ ਦੌਰਾਨ ਗਾਇਕ ਮਦਨ ਸੌਂਕੀ ਨੇ ਮਾਤਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਝੂਮਣ ਲਾ ਦਿੱਤਾ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਧਾਇਕ ਗੁਪ੍ਰੀਤ ਸਿੰਘ ਜੀ.ਪੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਹੈਪੀ ਧੀਮਾਨ, ਨੰਦੀਪਾਲ ਬਾਂਸਲ ਪ੍ਰਧਾਨ ਸ਼ਹਿਰੀ ਕਾਂਗਰਸ, ਦੀਪਕ ਅਸ਼ੋਕ ਬੁਕ ਡਿਪੂ ਵਾਲੇ, ਪੰਕਜ ਗੋਇਲ, ਰਾਕੇਸ਼ ਬਠਲਾ ਵਾਟਿਕਾ ਫੈਸ਼ਨ, ਰਾਜਪਾਲ ਬੇਗੜਾ, ਮਨੀ ਕੁਮਾਰ, ਗਗਨ ਅਰੋੜਾ, ਕ੍ਰਿਸ਼ਨ ਲਾਲ ਵਰਮਾ, ਦੀਪਕ ਵਿਨਾਇਕ, ਅਸ਼ਵਨੀ ਵਰਮਾ ਆਦਿ ਹਰ ਸਨ।

Load More Related Articles

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …