nabaz-e-punjab.com

ਸੇਂਟ ਸੋਲਜ਼ਰ ਸਕੂਲ ‘ਚ ਪਿਛਲੇ ਦੱਸ ਦਿਨ ਤੋਂ ਚਲ ਰਿਹਾ ਐਨ ਸੀ ਸੀ ਕੈਂਪ ਸਮਾਪਤ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 31 ਜੁਲਾਈ:
ਸਥਾਨਕ ਸੇਂਟ ਸੋਲਜ਼ਰ ਅਲਾਈਟ ਕਾਨਵੈਂਟ ਸਕੂਲ ਵਿਖੇ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ 11ਪੰਜਾਬ ਬਟਾਲੀਅਨ ਐਨ ਸੀ ਸੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਿਛਲੇ ਦੱਸ ਦਿਨ ਤੋਂ ਚਲ ਰਿਹਾ ਐਨ ਸੀ ਸੀ ਕੈਂਪ ਸਮਾਪਤ ਹੋ ਗਿਆ। ਇਸ ਮੌਕੇ ਐਡਮਨ ਅਫਸਰ ਕਰਨਲ ਰਾਜੀਵ ਪੂਨੀਆ ਨੇ ਜਾਣਕਾਰੀ ਦਿਤੀ ਕੇ ਕੈਂਪ ਦੌਰਾਨ ਅਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੋਂ ਆਏ ਕਰੀਬ 400 ਕੈਡਿਟਾਂ ਨੇ ਭਾਗ ਲਿਆ। ਕੈਂਪ ਦੌਰਾਨ ਇਨ੍ਹਾਂ ਕੈਡਿਟਾਂ ਨੇ ਵੱਖ ਵੱਖ ਮਿਲਟਰੀ ਸਬਜੈਕਟਸ, ਹਥਿਆਰਾਂ ਦੀ ਸਿਖਲਾਈ ਅਤੇ ਡ੍ਰਿਲ ਆਦਿ ਬਾਰੇ ਤਸੱਲੀਬਕਸ਼ ਸਿਖਲਾਈ ਦਿਤੀ ਗਈ ਹੈ। ਕੈਂਪ ਦੌਰਾਨ ਡਰਿਲਾਂ ਅਤੇ ਸੱਭਿਆਚਾਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਜੇਤੂ ਕੈਡਿਟਸ ਨੂੰ ਇਨਾਮ ਵੀ ਦਿਤੀ ਗਏ। ਟੀ ਐਸ ਸੀ ਕੈਡਿਟਸ ਦੀ ਅਗਲੇ ਪੜਾ ਲਈ ਚੋਣ ਕੀਤੀ ਗਈ। ਕੈਂਪ ਦੌਰਾਨ ਹੀ ਨਸ਼ਿਆਂ ਖਿਲਾਫ ਸ਼ਹਿਰ ਵਿਚ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਵਾਤਾਵਰਣ ਸਾਂਭ ਸੰਭਾਲ ਵਸਤੇ ਜਾਗਰੂਕਤਾ ਕੈਂਪ ਲਗਇਆ ਗਿਆ ਅਤੇ 1000 ਪੌਦੇ ਲਗਾਏ ਗਏ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਸੂਬੇਦਾਰ ਮੇਜਰ ਨਿਰਮਲ ਸਿੰਘ, ਐਨ ਸੀ ਸੀ ਅਫਸਰ ਰਾਜ ਕੁਮਾਰ ਮਿਸ਼ਰਾ, ਹਰਜੀਤ ਸਿੰਘ ਖਾਲੜਾ, ਅਮਿਤ ਸ਼ਾਹੀ, ਵਰਿੰਦਰ ਠਾਕੁਰ ਗੁਰਪ੍ਰੀਤ ਸਿੰਘ ਰਿਆੜ ਨੇ ਉਚੇਚੇ ਤੌਰ ਤੇ ਆਪਣਾ ਯੋਗਦਾਨ ਦਿਤਾ। ਖੇਡ ਮੁਕਾਬਲੇ ਵਿਚ ਵੌਲੀਬਾਲ ਦੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵੇਰਕਾ ਦੀ ਟੀਮ ਜੇਤੂ ਰਹੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਖਾਲੜਾ ਦੀ ਟੀਮ ਦੂਸਰੇ ਸਥਾਨ ਤੇ ਰਹੀ। ਬਾਸਕਿਟਬਾਲ ਵਿਚ ਜੇ ਐਨ ਵੀ ਗੋਇੰਦਵਾਲ ਪਹਿਲੇ ਅਤੇ ਸ਼੍ਰੀ ਰਾਮ ਆਸ਼ਰਮ ਸਕੂਲ ਦੀ ਟੀਮ ਦੂਸਰੇ ਸਥਾਨ ਤੇ ਰਹੀ। ਸੋਲੋ ਸੌਂਗ ਵਿਚ ਰਾਮ ਆਸ਼ਰਮ ਦੀ ਕੈਡਿਟ ਪੱਲਵੀ ਮਿਸ਼ਰਾ ਪਹਿਲੇ ਸਥਾਨ ਤੇ ਰਹੀ। ਡਰਿਲ ਕੰਪੀਟੀਸ਼ਨ ਵਿਚ ਡੀ ਏ ਵੀ ਸਕੂਲ ਅੰਮ੍ਰਿਤਸਰ ਪਹਿਲੇ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫਤਿਹਗੜ ਚੂੜੀਆਂ ਦੂਸਰੇ ਸਕੂਲ ਤੇ ਰਿਹਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…