nabaz-e-punjab.com

ਐਨਸੀਸੀ ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ ਤੇ ਬੱਚੀ ਦੀ ਮੌਤ, 25 ਹੋਰ ਗੰਭੀਰ ਜ਼ਖ਼ਮੀ

ਬੱਸ ਦੇ ਅੱਗੇ ਅਚਾਨਕ ਆਏ ਸਾਈਕਲ ਸਵਾਰ ਨੂੰ ਬਚਾਉਂਦਿਆਂ ਵਾਪਰਿਆਂ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਅੰਬਾਲਾ, 17 ਫਰਵਰੀ:
ਅੰਬਾਲਾ ਵਿੱਚ ਐਨ.ਸੀ.ਸੀ ਸੀਨੀਅਰ ਸੈਕੰਡਰੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ਕੰਡਕਟਰ ਅਤੇ ਇਕ ਹੋਰ ਬੱਚੀ ਦੀ ਮੌਤ ਹੋ ਗਈ, ਜਦੋਂਕਿ ਲਗਭਗ 25 ਬੱਚੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਇਲਾਜ ਕੀਤਾ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਐਨਸੀਸੀ ਸੀਨੀਅਰ ਸੈਕੰਡਰੀ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਹਾਦਸਾ ਸਕੂਲ ਤੋਂ ਕੁਝ ਹੀ ਦੂਰੀ ’ਤੇ ਹੋਇਆ, ਜਦੋਂ ਇੱਕ ਸਾਈਕਲ ਸਵਾਰ ਬੱਸ ਦੇ ਅੱਗੇ ਆ ਗਿਆ। ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਸਟੇਅਰਿੰਗ ਤੇਜ਼ੀ ਨਾਲ ਘੁਮਾ ਦਿੱਤਾ। ਜਿਸ ਨਾਲ ਸਟੇਅਰਿੰਗ ਹੀ ਟੁੱਟ ਗਿਆ ਅਤੇ ਬੇਕਾਬੂ ਹੋ ਕੇ ਖਦਾਨ ਵਿੱਚ ਪਲਟ ਗਈ। ਹਾਦਸੇ ਤੋਂ ਪਹਿਲਾਂ ਡਰਾਈਵਰ ਨੇ ਬੱਸ ਵਿੱਚ ਮਿਊਜ਼ਿਕ ਜ਼ਿਆਦਾ ਉੱਚੀ ਕੀਤਾ ਹੋਇਆ ਸੀ, ਜਿਸ ਕਾਰਨ ਬੱਸ ਨੂੰ ਸੰਭਾਲਣ ਵਿੱਚ ਦੇਰ ਹੋ ਗਈ। ਡਰਾਈਵਰ ਦੀ ਲਾਪਰਵਾਹੀ ਨਾਲ ਬੱਸ ਕਡੰਕਟਰ ਅਤੇ ਇੱਕ ਅੱਠਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂਕਿ ਲਗਭਗ 25 ਬੱਚੇ ਜ਼ਖ਼ਮੀ ਹੋ ਗਿਆ। ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਰੈਫਰ ਕੀਤਾ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਫਰੈਕਚਰ ਹੋਇਆ ਹੈ। ਹਾਦਸੇ ਦਾ ਪਤਾ ਲੱਗਦੇ ਹੀ ਬੱਚਿਆਂ ਦੇ ਘਰ ਦੇ ਸਕੂਲ ਅਤੇ ਹਸਪਤਾਲ ਪਹੁੰਚੇ। ਬੱਚਿਆਂ ਮਾਪਿਆਂ ਨੇ ਦੱਸਿਆ ਕਿ ਹਾਦਸਾ ਡਰਾਈਵਰ ਦੀ ਗਲਤੀ ਨਾਲ ਹੋਇਆ ਹੈ। ਬੱਸ ਵਿੱਚ ਬੱਚੇ ਹੱਦ ਤੋਂ ਵਧ ਸਨ। ਸਕੂਲ ਦੇ ਮਾਲਿਕ ਨੇ ਕਿਹਾ ਕਿ ਇਸ ਦੀ ਲਾਪਰਵਾਹੀ ਨਹੀਂ ਹੈ ਹਾਦਸਾ ਸਾਇਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੋਇਆ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…