
ਸਿੱਖਿਆ ਬੋਰਡ ਨੇ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਐਨਸੀਸੀ ਵਿਸ਼ਾ ਕੀਤਾ ਲਾਗੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਤੋਂ ਸੂਬੇ ਦੇ ਸਮੂਹ ਸਕੂਲਾਂ ਵਿੱਚ ਐੱਨਸੀਸੀ ਵਿਸ਼ਾ ਲਾਗੂ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਸਾਲ 2020-21 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ, ਏਡਿਡ, ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੀਆਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਐੱਨਸੀਸੀ ਵਿਸ਼ਾ ਲਾਗੂ ਕੀਤਾ ਗਿਆ ਹੈ। ਇਸ ਵਿਸ਼ੇ ਨੂੰ ਹਿਊਮੈਨਟੀਜ਼ ਗਰੁੱਪ ਦੇ ਵਿਦਿਆਰਥੀ ਚੋਣਵੇਂ ਵਿਸ਼ੇ ਅਤੇ ਸਾਇੰਸ, ਕਾਮਰਸ ਅਤੇ ਖੇਤੀਬਾੜੀ ਗਰੁੱਪਾਂ ਦੇ ਵਿਦਿਆਰਥੀ ਵਾਧੂ ਵਿਸ਼ੇ ਦੇ ਤੌਰ ’ਤੇ ਲੈ ਸਕਣਗੇ। ਐੱਨਸੀਸੀ ਵਿਸ਼ੇ ਦੀ ਅੰਕ ਵੰਡ ਅਤੇ ਸ਼੍ਰੇਣੀਵਾਰ ਪਾਠਕ੍ਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕਰਵਾਇਆ ਗਿਆ ਹੈ।