Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਝੰਜੇੜੀ ਦੇ ਐਨਸੀਸੀ ਵਿੰਗ ਨੇ ਅੰਗਹੀਣ ਸੈਨਿਕਾਂ ਨਾਲ ਮਨਾਈ ਦੀਵਾਲੀ ਵਿਦਿਆਰਥੀਆਂ ਨੇ ਦੇਸ਼ ਦੀ ਖ਼ਾਤਰ ਅਪੰਗ ਹੋਏ ਸੂਰਬੀਰਾਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਕੀਤੀਆਂ ਸਾਂਝੀਆਂ ਸੀਜੀਸੀ ਕਾਲਜ ਝੰਜੇੜੀ ਦੇ ਐਨਸੀਸੀ ਵਿੰਗ ਨੇ ਅੰਗਹੀਣ ਸੈਨਿਕਾਂ ਨਾਲ ਮਨਾਈ ਦੀਵਾਲੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਦੇ ਐਨਸੀਸੀ ਵਿੰਗ ਦੇ ਵਿਦਿਆਰਥੀਆਂ ਨੇ ਦੀਵਾਲੀ ਦਾ ਦਿਹਾੜਾ ਦੇਸ਼ ਦੀ ਖ਼ਾਤਰ ਜਾਨ ਦੀ ਪ੍ਰਵਾਹ ਨਾ ਕਰਕੇ ਦੇਸ਼ ਦੀ ਖ਼ਾਤਰ ਆਪਣੇ ਅੰਗ ਗਵਾਉਣ ਵਾਲੇ ਸੂਰਬੀਰਾਂ ਨਾਲ ਮਨਾਇਆ। ਮੁਹਾਲੀ ਦੇ ਪੈਰਾਪਲੇਜੀ ਰੀਹੈਬਲੀਟੇਸ਼ਨ ਸੈਂਟਰ ਵਿਚ ਕੈਡਿਟਸ ਨੇ ਆਪਣੀ ਦੀਵਾਲੀ ਦੀ ਸ਼ਾਮ ਬਿਤਾਉਦੇਂ ਹੋਏ ਕਈ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਦੌਰਾਨ ਇਕ ਪ੍ਰੇਰਕ ਚਰਚਾ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਲੜਾਈਆਂ ਦੌਰਾਨ ਆਪਣੇ ਸਰੀਰ ਦੇ ਕੀਮਤੀ ਅੰਗ ਗਵਾਉਣ ਵਾਲੇ ਸੂਰਬੀਰ ਸੈਨਿਕਾਂ ਨੇ ਆਪਣੀ ਲੜਾਈ ਸਮੇਂ ਦੀ ਕਹਾਣੀ ਕੈਡਿਟਸ ਨਾਲ ਸਾਂਝੀ ਕੀਤੀ। ਇਸ ਦੇ ਨਾਲ ਹੀ ਇਨ੍ਹਾਂ ਸੂਰਬੀਰਾਂ ਨੇ ਇਨ੍ਹਾਂ ਸ਼ਬਦਾਂ ਨਾਲ ਮਾਹੌਲ ਨੂੰ ਭਾਵਨਾਤਮਕ ਬਣਾ ਦਿੱਤਾ ਕਿ ਉਹ ਅੱਜ ਵੀ ਸਰਹੱਦ ਤੇ ਜਾ ਕੇ ਦੇਸ਼ ਲਈ ਲੜਨਾ ਚਾਹੁਦੇਂ ਹਨ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਇਹ ਬਹਾਦਰ ਸਿਪਾਹੀ ਵੀਲ ਚੇਅਰ ਤੇ ਬੈਠਣ ਨੂੰ ਮਜਬੂਰ ਹਨ। ਪਰ ਉਨ੍ਹਾਂ ਦੇ ਜਜ਼ਬੇ ਕਿਸੇ ਵੀ ਪਹਾੜ ਚੜ੍ਹਨ ਦੇ ਕਾਬਿਲ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਕੈਡਿਟਸ ਨੇ ਇਸ ਪ੍ਰੇਰਕ ਵਾਰਤਾ ਤੋਂ ਸਿੱਖਿਆਂ ਲੈ ਕੇ ਪੜਾਈ ਪੂਰੀ ਕਰਨ ਤੋਂ ਬਾਅਦ ਸੈਨਾ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲਿਆ। ਇਸ ਦੇ ਨਾਲ ਹੀ ਸਟੇਜ ਤੇ ਝੰਜੇੜੀ ਕਾਲਜ ਦੇ ਕੈਡਿਟਸ ਵੱਲੋਂ ਦੋ ਨਾਟਕ ਵੀ ਪੇਸ਼ ਕੀਤੇ ਗਏ, ਜੋ ਕਿ ਦੇਸ਼ ਭਗਤੀ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਨਾਲ ਸਬੰਧਿਤ ਸਨ। ਕੈਡਿਟਾਂ ਨੇ ਇਨਾ ਸੂਰਬੀਰਾਂ ਨਾਲ ਆਪਣੇ ਬਿਤਾਏ ਪਲਾਂ ਤੇ ਅਹਿਸਾਸ ਸਾਂਝੇ ਕਰਦੇ ਹੋਏ ਕਿਹਾ ਕਿ ਅਸੀ ਆਪਣੇ ਘਰਾਂ ਵਿਚ ਦੀਵਾਲੀ ਹੋਲੀ ਖ਼ੁਸ਼ੀ ਨਾਲ ਸਿਰਫ਼ ਇਸ ਕਰਕੇ ਮਨਾਉਂਦੇ ਹਾਂ ਕਿਉਂਕਿ ਇਹ ਸੂਰਮੇ ਆਪਣੀ ਜਾਨ ਤਲੀ ਤੇ ਧਰ ਕੇ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹਾਂ ਅਤੇ ਇਨ੍ਹਾਂ ਦੀ ਇਸ ਕੁਰਬਾਨੀ ਨੂੰ ਸਮੂਹ ਦੇਸ਼ ਵਾਸੀਆਂ ਨੂੰ ਦਿਲਾਂ ਤੋਂ ਸਲਾਮ ਕਰਨਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ