nabaz-e-punjab.com

ਨੀਡ ਬੇਸ ਪਾਲਿਸੀ: ਗਮਾਡਾ ਅਧਿਕਾਰੀ ਨੇ ਐਚਈ ਮਕਾਨਾਂ ਵਿੱਚ ਕੀਤੀਆਂ ਵਾਧੂ ਉਸਾਰੀਆਂ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਗਮਾਡਾ ਦੇ ਅਸਿਸਟੈਂਟ ਆਰਕੀਟੈਕਟ ਬਲਬੀਰ ਸਿੰਘ ਨੇ ਅੱਜ ਸਥਾਨਕ ਫੇਜ਼-7 ਦੇ ਐਚ ਈ ਮਕਾਨਾਂ ਦਾ ਦੌਰਾ ਕਰਕੇ ਉਥੇ ਦੇ ਵਸਨੀਕਾਂ ਵਲੋੱ ਲੋੜ ਅਨੁਸਾਰ ਕੀਤੀਆਂ ਗਈਆਂ ਉਸਾਰੀਆਂ ਦਾ ਜਾਇਜਾ ਲਿਆ ਅਤੇ ਵਸਨੀਕਾਂ ਨਾਲ ਗੱਲ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਦੇ ਇਕ ਵਫ਼ਦ ਨੇ ਗਮਾਡਾ ਦੇ ਮੁੱਖ ਆਰਕੀਟੈਕਟ ਨੂੰ ਮਿਲ ਕੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਐਚਈ ਦੇ ਮਕਾਨਾਂ ਵਿੱਚ ਵਸਨੀਕਾਂ ਨੂੰ ਪਹਿਲਾਂ ਦਿੱਤੀਆਂ ਪ੍ਰਵਾਨਗੀਆਂ ਦੇ ਸਬੂਤ ਦਿੱਤੇ ਸਨ ਅਤੇ ਦੱਸਿਆ ਸੀ ਕਿ ਲੋਕਾਂ ਵੱਲੋਂ ਪਹਿਲਾਂ ਹੀ ਇਹ ਉਸਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਿਹਨਾਂ ਨੂੰ ਜਿਵੇਂ ਹੈ ਜਿੱਥੇ ਹੈ ਦੇ ਆਧਾਰ ਤੇ ਬਿਨਾਂ ਕੋਈ ਫੀਸ ਲਿਆ ਰੈਗੂਲਰ ਕੀਤਾ ਜਾਵੇ ਅਤੇ ਇਸੇ ਤਹਿਤ ਅੱਜ ਮੁੱਖ ਆਰਕੀਟੈਕਟ ਵੱਲੋਂ ਅੱਜ ਬਲਬੀਰ ਸਿੰਘ ਨੂੰ ਇੱਥੇ ਜਾਇਜਾ ਲੈਣ ਲਈ ਭੇਜਿਆ ਗਿਆ ਸੀ। ਇਸ ਮੌਕੇ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਅਤੇ ਹੋਰਨਾਂ ਅਹੁਦੇਦਾਰਾਂ ਨੇ ਗਮਾਡਾ ਅਧਿਕਾਰੀ ਨੂੰ ਐਚਈ ਮਕਾਨਾਂ ਦਾ ਦੌਰਾ ਕਰਵਾਇਆ ਅਤੇ ਹਾਲਾਤ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਗਮਾਡਾ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸੀਨੀਅਰ ਅਧਿਕਾਰੀਆਂ ਦੇ ਹੁਕਮ ਤੇ ਉਸਾਰੀਆਂ ਦਾ ਜਾਇਜਾ ਲੈ ਕੇ ਆਏ ਹਨ ਅਤੇ ਇਸ ਸਬੰਧੀ ਆਪਣੀ ਰਿਪੋਰਟ ਅਧਿਕਾਰੀਆਂ ਨੂੰ ਸੌਂਪ ਦੇਣਗੇ। ਇਸ ਮੌਕੇ ਕੌਂਸਲਰ ਸਤਵੀਰ ਸਿੰਘ ਧਨੋਆ, ਸਿਟੀਜਨ ਵੈਲਫੇਅਰ ਐਂਡ ਡਿਵੈਲਮੈਂਟ ਫੋਰਮ ਦੇ ਜਨਰਲ ਸਕੱਤਰ ਕੇ.ਐਲ. ਸ਼ਰਮਾ ਤੋਂ ਇਲਾਵਾ ਡਾ. ਯਾਦਵਿੰਦਰ ਸਿੰਘ, ਸ਼ੇਰ ਸਿੰਘ, ਡੀ.ਐਨ. ਸ਼ਰਮਾ, ਦੀਪਕ ਮਲਹੋਤਰਾ, ਨਰੇਸ਼ ਕੁਮਾਰ, ਨਿਰਮਲ ਕੌਸ਼ਲ, ਦਵਿੰਦਰ ਕੁਮਾਰ, ਉਪਜੀਤ ਸਿੰਘ, ਧਰਮ ਚੰਦ, ਭੂਸ਼ਣ ਕੁਮਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…