nabaz-e-punjab.com

ਪ੍ਰਾਈਵੇਟ ਕਾਲਜਾਂ ਵਿੱਚ ਮਿਆਰੀ ਸਿੱਖਿਆ ਲਈ ਹੋਰ ਸੁਧਾਰ ਲਿਆਉਣ ਦੀ ਜ਼ਰੂਰਤ: ਬ੍ਰਹਮ ਮਹਿੰਦਰਾ

ਪੀਐਚਡੀ ਚੈਂਬਰ, ਸੈਕਟਰ 31, ਚੰਡੀਗੜ੍ਹ ਵਿੱਚ ਆਰੀਅਨਜ਼ ਸਕਾਲਰਸ਼ਿਪ ਮੇਲਾ ਲੱਗਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਜੁਲਾਈ
ਟ੍ਰਾਈਸਿਟੀ ਅਤੇ ਪੰਜਾਬ ਦੇ ਲਗਭਗ 100 ਯੋਗ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪੀਐਚਡੀ ਚੈਂਬਰ, ਸੈਕਟਰ 31, ਚੰਡੀਗੜ੍ਹ ਵਿੱਚ ਅੱਜ ਵੱਖ ਵੱਖ ਸਕਾਲਰਸ਼ਿਪ ਸਕੀਮਾਂ ਅਧੀਨ ਤਕਨੀਕੀ ਅਤੇ ਗ਼ੈਰ ਤਕਨੀਕੀ ਕੋਰਸਾਂ ਲਈ ਆਰੀਅਨਜ਼ ਸਕਾਲਰਸ਼ਿਪ ਮੇਲੇ ਵਿੱਚ ਚੁਣਿਆ ਗਿਆ। ਇਸ ਮੌਕੇ ‘ਤੇ ਸ੍ਰੀ ਬ੍ਰਹਮ ਮਹਿੰਦਰਾ, ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਮੁੱਖ ਮਹਿਮਾਨ ਸਨ। ਡਾ. ਐੱਮ.ਐੱਸ. ਘੁਗੇ, ਰਿਜਨਲ ਆਫਿਸਰ, ਏ.ਆਈ.ਸੀ.ਟੀ.ਈ; ਡਾ. ਕੁਲਬੀਰ ਸਿੰਘ ਢਿਲੋਂ, ਡੀਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਡਾ. ਅਸ਼ੋਕ ਗੋਇਲ, ਡਾਇਰੇਕਟਰ, ਐੱਮ.ਆਰ.ਐਸ.-ਪੀਟੀਯੂ, ਬਠਿੰਡਾ ਇਸ ਮੌਕੇ ‘ਤੇ ਗੈਸਟ ਆਫ ਆਨਰ ਸਨ।
ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਕੁੱਲ 100 ਵਿਦਿਆਰਥੀਆਂ ’ਚੋਂ 25 ਵਿਦਿਆਰਥੀਆਂ ਨੂੰ ਬੀ.ਟੈਕ ਕੋਰਸ ਅਧੀਨ, 25 ਡਿਪਲੋਮਾ ਅਤੇ ਲੀਟ ਕੋਰਸਾਂ ਅਧੀਨ, ਬੀ ਐਸ ਸੀ (ਐਗਰੀ) ਵਿਚ 15, ਬੀ. ਐਡ. ਵਿਚ 10, ਬੀ.ਬੀ.ਏ. ਅਤੇ ਬੀ.ਸੀ.ਏ. ਵਿਚ 10, ਨਰਸਿੰਗ ਵਿਚ 10, ਐੱਮ.ਏ. (ਐਜੂਕੇਸ਼ਨ) ਵਿਚ 5 ਨੂੰ ਚੁਣਿਆ ਗਿਆ।
ਇਸ ਮੌਕੇ ‘ਤੇ ਸ੍ਰੀ ਬ੍ਰਹਮ ਮੋਹਿੰਦਰਾ ਨੇ ਬੋਲਦੇ ਹੋਏ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸ਼ਾਮਲ ਪ੍ਰਾਈਵੇਟ ਸੰਸਥਾਵਾਂ ਨੂੰ ਲੋੜਵੰਦ ਵਿਦਿਆਰਥੀਆਂ ਜੋ ਸਮਾਜਿਕ ਜ਼ਿੰਮੇਵਾਰੀਆਂ ਦੀ ਜਿੰਮੇਵਾਰੀ ਦੇ ਤਹਿਤ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ ਅਤੇ ਉਹ ਵਿਸ਼ਵ ਪੱਧਰ ਦੇ ਮਾਪਦੰਡਾਂ ਦੇ ਬਰਾਬਰ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਹੋਰ ਸੰਸਥਾਵਾਂ ਨੂੰ ਅੱਗੇ ਆਉਣ ਅਤੇ ਅਜਿਹੇ ਸਕਾਲਰਸ਼ਿਪ ਮੇਲਾਂ ਦਾ ਆਯੋਜਨ ਕਰਨ ਦੀ ਅਪੀਲ ਕੀਤੀ। ਡਾ. ਐੱਮ. ਐਸ. ਘੁਗੇ, ਰਿਜਨਲ ਆਫਿਸਰ, ਏ.ਆਈ.ਸੀ.ਟੀ ਨੇ ਬੋਲਦਿਆਂ ਕਿਹਾ ਕਿ ਖੇਤਰ ਦੇ ਪ੍ਰਾਈਵੇਟ ਸੰਸਥਾਵਾਂ ਵੱਲੋਂ 90% ਤਕਨੀਕੀ ਸਿੱਖਿਆ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ. ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਇਹਨਾਂ ਸੰਸਥਾਵਾਂ ਨੂੰ ਕੁਝ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਨੀ ਚਾਹੀਦੀ ਹੈ। ਡਾ. ਕੁਲਬੀਰ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇਖੇਤਰ ਦੇ ਅਧੀਨ 265 ਸੰਸਥਾਵਾਂ ਵਿੱਚੋਂ ਆਰੀਅਨਜ਼ ਸਿਖਰ ਸੰਸਥਾ ਹੈ। ਜਿਸ ਵਿਚ ਲਾਅ, ਐਜੁਕੇਸ਼ਨ, ਖੇਤੀਬਾੜੀ ਕੋਰਸ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪਪਤ ਹਨ “ਅਕਾਦਮਿਕ ਤੋਂ ਇਲਾਵਾ ਵਿਦਿਆਰਥੀ ਸੱਭਿਆਚਾਰਕ, ਖੇਡਾਂ ਅਤੇ ਨਵੀਨਤਾਕਾਰੀ ਗਤੀਵਿਧੀਆਂ ਵਿੱਚ ਵੀ ਉੱਤਮ ਰਹੇ ਹਨ।
ਡਾ. ਅਸ਼ੋਕ ਗੋਇਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗਰੀਬ ਵਿਦਿਆਰਥੀਆਂ ਦੀ ਲੋੜ ਅਤੇ ਮੰਗ ਨੂੰ ਪੂਰਾ ਕਰਨ ਲਈ, ਐਮ ਆਰ ਐਸ-ਪੀ ਟੀ ਯੂ ਨੇ ਤਕਨੀਕੀ ਸਿੱਖਿਆ ਦੀ ਪ੍ਰਾਪਤੀ ਲਈ ਮੈਰਿਟ ਅਤੇ ਗਰੀਬ ਵਿਦਿਆਰਥੀਆਂ ਲਈ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਲਾਗੂ ਕਰ ਦਿੱਤੀ ਹੈ । ਉਨ੍ਹਾਂ ਅੱਗੇ ਕਿਹਾ ਕਿ ਹੋਰ ਸਬੰਧਤ ਕਾਲਜਾਂ ਨੂੰ ਵੀ ਅਜਿਹੀਆਂ ਪਹਿਲਕਦਮੀਆਂ ਅਪਣਾਉਣੀਆਂ ਚਾਹੀਦੀਆਂ ਹਨ ਜੋ ਆਰਥਿਕ ਤੌਰ ’ਤੇ ਕਮਜ਼ੋਰ ਨੌਜਵਾਨਾਂ ਨੂੰ ਅੱਗੇ ਆਉਣ ’ਤੇ ਉਨ੍ਹਾਂ ਪੜ੍ਹਾਈ ਪੂਰੀ ਕਰਨ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰਨਗੇ। ਡਾ. ਅੰਸ਼ੂ ਕਟਾਰੀਆ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਰੀਅਨਜ਼ ਨੇ ਹਮੇਸ਼ਾ ਸਮਾਜ ਅਤੇ ਵਿਦਿਆਰਥੀਆਂ ਨੂੰ ਵਧੀਆ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸੰਸਾਰ ਵਿੱਚ ਜਦੋਂ ਤਕਨੀਕੀ ਸਿੱਖਿਆ ਇੱਕ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ ਤਾਂ ਪ੍ਰਾਈਵੇਟ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਵਿਦਿਆਰਥੀਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ, ਜਿਨ੍ਹਾਂ ਦੇ ਨੰਬਰ ਹਨ ਪਰ ਆਰਥਿਕ ਸਥਿਤੀ ਕਮਜੋਰ ਹੈ ਤਾਂ ਕਿ ਉਨ੍ਹਾਂ ਦੇ ਸੁਪਨੇ ਸੁੱਕੇ ਨਾ ਜਾਣ। ਪ੍ਰੋਫੈਸਰ ਰੋਸ਼ਨ ਲਾਲ ਕਟਾਰੀਆ ਫਾਊਂਡਰ, ਆਰੀਅਨਜ਼ ਗਰੁੱਪ ਸ੍ਰੀਮਤੀ ਰਜਨੀ ਕਟਾਰੀਆ, ਸੰਸਥਾਪਕ, ਆਰੀਅਨਜ਼ ਗਰੁੱਪ, ਰਜਿਸਟਰਾਰ ਆਰੀਅਨਜ਼ ਗਰੁੱਪ ਸੁੱਖਮਾਨ ਬਾਥ; ਸ੍ਰੀਮਤੀ ਰਮਨ ਰਾਣੀ ਗੁਪਤਾ, ਡਾਇਰੈਕਟਰ, ਆਰੀਅਨਜ਼ ਗਰੁੱਪ ਆਦਿ ਵੀ ਇਸ ਮੌਕੇ ‘ਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…