Share on Facebook Share on Twitter Share on Google+ Share on Pinterest Share on Linkedin ਨਿਰਪੱਖ ਚੋਣਾਂ ਲਈ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਲੋੜ: ਡਾ. ਮੁਲਤਾਨੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ: ਹਰ ਛੋਟੀ ਵੱਡੀ ਚੋਣ ਵਿੱਚ ਵੋਟਾਂ ਨੂੰ ਲੈ ਕੇ ਘਪਲੇ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ। ਭਾਰਤ ਹੋਵੇ ਜਾਂ ਪੰਜਾਬ ਬਹੁਤ ਸਾਰੇ ਲੋਕ ਰੁਜ਼ਗਾਰ ਦੀ ਭਾਲ ਵਿੱਚ ਇੱਧਰ ਉਧਰ ਘੁੰਮਦੇ ਹਨ ਅਤੇ ਸਿਆਸੀ ਲੋਕ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਵੋਟਾਂ ਬਣਾ ਦਿੰਦੇ ਹਨ ਤੇ ਚੋਣਾਂ ਸਮੇਂ ਉਨ੍ਹਾਂ ਨੂੰ ਵਰਗਲਾ ਕੇ ਵੋਟਾਂ ਪਵਾਉਂਦੇ ਵੀ ਹਨ ਜੋ ਕਿ ਲੋਕਤੰਤਰ ਨਾਲ ਸਰਾਸਰ ਬੇਇਨਸਾਫ਼ੀ ਹੈ। ਬਹੁਤ ਵਾਰ ਇਸ ਦਾ ਫਾਇਦਾ ਜੋ ਸੱਤਾਧਾਰੀ ਪਾਰਟੀ ਉਠਾਉਂਦੀ ਹੈ। ਇਹ ਵਿਚਾਰ ਸਮਾਜ ਸੇਵੀ ਅਤੇ ਸੇਵਾਮੁਕਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਦੇ ਉਮੀਦਵਾਰਾਂ ਦੀ ਸਮਾਨਤਾ ਅਤੇ ਲੋਕਤੰਤਰ ਦੀ ਸਹੀ ਵਰਤੋਂ ਲਈ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜ ਦਿੱਤਾ ਜਾਵੇ ਤਾਂ ਕਿ ਵੋਟ ਦੀ ਡਬਲਿੰਗ ਨਾ ਹੋ ਸਕੇ ਅਤੇ ਚੋਣਾਂ ਵਿੱਚ ਕਿਸੇ ਕਿਸਮ ਦਾ ਖ਼ਦਸ਼ਾ ਨਾ ਹੋਵੇ। ਡਾ. ਮੁਲਤਾਨੀ ਨੇ ਕਿਹਾ ਆਉਣ ਵਾਲੀਆਂ ਨਗਰ ਪਾਲਕਾਂ ਚੋਣਾਂ ਵਿੱਚ ਮੌਜੂਦਾ ਸਰਕਾਰ ਨੇ ਆਪਣਾ ਸਿਆਸੀ ਲਾਹਾ ਲੈਣ ਲਈ ਵਾਰਡਾਂ ਦੀ ਤੋੜ ਫੋੜ ਕਰਕੇ ਆਮ ਲੋਕਾਂ ਨੂੰ ਭੰਬਲਭੂਸੇ ਪਾ ਦਿੱਤਾ ਹੈ ਜੋ ਕਿ ਲੋਕਤੰਤਰ ਨਾ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਹਮੇਸ਼ਾ ਇੱਕੋ ਰਹਿਣੀ ਚਾਹੀਦਾ ਕਿਉਂਕਿ ਇੱਕੋ ਵਾਰਡ ਦੀਆ ਕਈ ਸਾਂਝੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਸਮਾਜਿਕ ਭਾਈਚਾਰਕ ਸਾਂਝ ਹੁੰਦੀ ਹੈ। ਜੋ ਵਾਰ ਵਾਰ ਚੋਣਾਂ ਦੌਰਾਨ ਵਾਰਡ ਟੁੱਟਣ ਨਾਲ ਖਤਮ ਹੋ ਜਾਂਦੀ ਹੈ ਅਤੇ ਸਬੰਧਤ ਵਾਰਡ ਦੀ ਤਰੱਕੀ ਵਿੱਚ ਵੀ ਫਰਕ ਪੈਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ