Share on Facebook Share on Twitter Share on Google+ Share on Pinterest Share on Linkedin ਰੱਖੜੀ ਨੂੰ ਸਮਰਪਿਤ ਭਰੂਣ ਹੱਤਿਆ ਦੇ ਖ਼ਿਲਾਫ਼ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ: ਪ੍ਰਿੰਸ ਰੱਖੜੀ ਮੌਕੇ ਨੁੱਕੜ ਨਾਟਕ ‘ਸੁਨਹਿਰੀ ਸਵੇਰ‘ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ: ਰੱਖੜੀ ਮੌਕੇ ਸਟੇਜ ਕਰਾਫ਼ਟ ਸੰਸਥਾ ਮੁਹਾਲੀ ਵੱਲੋਂ ਯੂਥ ਅਕਾਲੀ ਦਲ ਦੇ ਸਹਿਯੋਗ ਨਾਲ ਭਰੂਣ-ਹੱਤਿਆ ਦੇ ਖਿਲਾਫ਼ ‘ਸੁਨਹਿਰੀ ਸਵੇਰ‘‘ ਨਾਮਕ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਛੋਟੀ-ਛੋਟੀ ਬੱਚੀਆਂ ਵੱਲੋਂ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਭਰੂਣ-ਹੱਤਿਆ ਦੇ ਖਿਲਾਫ਼ ਜਾਗਰੂਕ ਕੀਤਾ ਗਿਆ। ਬੱਚੀਆਂ ਨੇ ਬਹੁਤ ਹੀ ਭਾਵਨਾਤਮਕ ਤਰੀਕੇ ਨਾਲ ਲੋਕਾਂ ਨੂੰ ਸਮਾਜ ‘ਚ ਫੈਲ ਰਹੀਆਂ ਕੁਰੀਤੀਆਂ ਖਿਲਾਫ਼ ਲਾਮਬੰਦ ਕਰਦਿਆਂ ਸਾਰਿਆਂ ਨੂੰ ਇੱਕ ਜੁਟ ਹੋ ਕੇ ਹੰਭਲਾ ਮਾਰਨ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੌਂਸਲਰ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਲੜਕੀਆਂ ਕਿਸੇ ਵੀ ਪੱਖ ਤੋਂ ਮੁੰਡੀਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਮਾਜ ਅਤੇ ਪਰਿਵਾਰ ‘ਚ ਸਭ ਤੋਂ ਵੱਡਾ ਰੋਲ ਇੱਕ ਅੌਰਤ ਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੌਰਤ ਜੱਗ ਜਨਣੀ ਹੈ, ਲਿ ਸਾਨੂੰ ਸਮੁੱਚੇ ਸਮਾਜ ਨੂੰ ਅੌਰਤਾਂ ਦਾ ਪੂਰਾ ਮਾਨ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੌਰਤ ਆਪਣੇ ਪਰਿਵਾਰ ਨੂੰ ਇੱਕਮੁੱਠ ਰੱਖਦੇ ਹੋਏ ਆਪਣੀਆਂ ਜਿੰਮੇਵਾਰੀਆਂ ਦੀ ਬਾਖੂਬੀ ਨਿਭਾਉਂਦੀਆਂ ਹਨ। ਇਸ ਮੌਕੇ ਯੂਥ ਅਕਾਲੀ ਦਲ ਵੱਲੋਂ ਨਾਟਕ ਪੇਸ਼ ਕਰਨ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਹਾਜ਼ਰੀਨਾਂ ਨੇ ਛੋਟੀ ਬੱਚੀਆਂ ਤੋਂ ਰੱਖੜੀਆਂ ਬਣਵਾਈਆਂ ਅਤੇ ਭਰੂਣ-ਹੱਤਿਆ ਦੇ ਖ਼ਿਲਾਫ਼ ਇੱਕਜੁਟ ਹੋ ਕੇ ਹੰਭਲਾ ਮਾਰਨ ਦਾ ਪ੍ਰਣ ਵੀ ਕੀਤਾ। ਇਸ ਮੌਕੇ ਨਾਟਕ ਦੀ ਨਿਰਦੇਸ਼ਕਾ ਬੀਬੀ ਸ਼ਾਲਨੀ, ਡਾਇਰੈਕਟਰ ਹਰਮਨਪਾਲ ਸਿੰਘ, ਯੂਥ ਆਗੂ ਮਨਪ੍ਰੀਤ ਸਿੰਘ ਬਬਰਾ, ਬੀਬੀ ਗੁਰਵੀਰ ਕੌਰ,ਦਵਿੰਦਰ ਸਿੰਘ, ਸੁਰਿੰਦਰ ਸਿੰਘ, ਚੰਨਪ੍ਰੀਤ ਸਿੰਘ, ਰਤਨ ਸਿੰਘ, ਨੀਰਜ ਕੁਮਾਰ, ਮਨਦੀਪ ਸਿੰਘ ਸੰਧੂ, ਹਰਕੰਵਰ ਸਿੰਘ, ਭੁਪਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਗੁਰਵਿੰਦਰਿ ਸੰਘ, ਗੁਰਕਿਰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਯੂਥ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ