nabaz-e-punjab.com

ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਪੱਧਰ ’ਤੇ ਸੁਰੱਖਿਆ ਐਕਟ ਸਮੇਂ ਦੀ ਲੋੜ: ਨਵਜੋਤ ਸਿੱਧੂ

ਪ੍ਰੈੱਸ ਨੂੰ ਧਮਕੀਆਂ ਤੇ ਲਾਲਚ ਦੇਣੇ ਲੋਕਤੰਤਰ ਲਈ ਵੱਡਾ ਖ਼ਤਰਾ

ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 28 ਅਕਤੂਬਰ:
ਇੰਡੀਅਨ ਜਰਨਲਿਸਟ ਯੂਨੀਅਨ ਦੀ 9ਵੀਂ ਕਨਵੈਨਸ਼ਨ, ਜੋ ਕਿ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਹੀ ਰਹੀ ਹੈ, ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਤਰਕਾਰਾਂ ’ਤੇ ਹੋ ਰਹੇ ਹਮਲੇ ਦੇਸ਼ ਦੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹਨ ਅਤੇ ਇਸ ਨੂੰ ਰੋਕਣ ਲਈ ਕੌਮੀ ਪੱਧਰ ’ਤੇ ਸੁਰੱਖਿਆ ਐਕਟ ਬਣਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪ੍ਰੈਸ ਦੇਸ਼ ਦਾ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸ ਨੂੰ ਅਜ਼ਾਦ ਲਿਖਣ ਤੇ ਬੋਲਣ ਦੀ ਖੁੱਲ ਸੰਵਿਧਾਨ ਨੇ ਦਿੱਤੀ ਹੈ, ਪਰ ਮੌਜੂਦਾ ਸਮੇਂ ਗੌਰੀ ਲੰਕੇਸ਼ ਵਰਗੇ ਅਨੇਕਾਂ ਪੱਤਰਕਾਰ ਆਪਣੇ ਫਰਜ਼ਾਂ ’ਤੇ ਚੱਲਦੇ ਜਾਨ ਤੋਂ ਹੱਥ ਧੋ ਬੈਠੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰੈਸ ਰਾਜਸੀ ਲੋਕਾਂ ਨੂੰ ਜਾਵਬਦੇਹ ਬਣਾਉਂਦੀ ਹੈ ਅਤੇ ਭ੍ਰਿਸ਼ਟ ਤੇ ਅਪਰਾਧੀ ਬਿਰਤੀ ਦੇ ਲੋਕਾਂ ਲਈ ਡਰ ਦਾ ਕਾਰਨ ਬਣਦੀ ਹੈ, ਜੋ ਕਿ ਦੇਸ਼ ਦੀਆਂ ਜ਼ਮਹੂਰੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਅੱਜ ਦੇ ਸਮੇਂ ਜੋ ਸੁਣਨ ਤੇ ਪੜਨ ਨੂੰ ਮਿਲਦਾ ਹੈ ਕਿ ਸਰਕਾਰਾਂ ਪੱਤਰਕਾਰਾਂ ਨੂੰ ਡਰਾ-ਧਮਕਾ ਰਹੀਆਂ ਹਨ, ਉਹ ਕਾਇਰਤਾ ਤੋਂ ਵੱਧ ਕੁੱਝ ਨਹੀਂ। ਅੱਜ ਹਲਾਤ ਇਹ ਬਣੇ ਹੋਏ ਹਨ ਕਿ ਦੇਸ਼ ਦੀ ਪੜਤਾਲ ਕਰਨ ਵਾਲੀ ਵੱਡੀ ਏਜੰਸੀ ਸੀ. ਬੀ. ਆਈ. ਦੀ ਖ਼ੁਦ ਪੜਤਾਲ ਹੋ ਰਹੀ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਆਪਾਂ ਸਾਰੇ ਇਹ ਚੁੱਪ ਕਰਕੇ ਵੇੇਖਦੇ ਰਹੀਏ, ਪ੍ਰੈਸ ਨੂੰ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਚਾਹੇ ਇਸ ਲਈ ਕਿੱਡੀ ਵੀ ਵੱਡੀ ਕੁਰਬਾਨੀ ਕਿਉਂ ਨਾ ਕਰਨੀ ਪਵੇ।
ਸ੍ਰੀ ਸਿੱਧੂ ਨੇ ਪੱਤਰਕਾਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੂੰ ਆਪਣੇ ਅਖਿਤਾਰੀ ਫੰਡ ’ਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦੇ ਸ੍ਰੀ ਗੁਰਜੀਤ ਸਿੰਘ ਅੌਜਲਾ ਲੋਕ ਸਭਾ ਮੈਂਬਰ ਨੇ ਦੇਸ਼ ਭਰ ਵਿਚੋਂ ਆਏ ਪੱਤਰਕਾਰਾਂ ਦਾ ਸਵਾਗਤ ਕਰਦੇ ਕਿਹਾ ਕਿ ਪ੍ਰੈਸ ਦੀ ਅਜ਼ਾਦੀ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਕਾਇਮ ਰਹਿ ਸਕਦੀ ਹੈ। ਉਨਾਂ ਪੱਤਰਕਾਰਾਂ ਦੀ ਸੁਰੱਖਿਆ ਨੂੰ ਸਮੇਂ ਦੀ ਵੱਡੀ ਲੋੜ ਦੱਸਦੇ ਇਸ ਲਈ ਹਰ ਥਾਂ ਅਵਾਜ਼ ਬੁਲੰਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖਿਆ ਅਤੇ ਵਾਤਾਵਰਣ ਮੰਤਰੀ ਓਪੀ ਸੋਨੀ ਵੀ ਹਾਜ਼ਰ ਸਨ, ਪਰ ਉਹ ਜ਼ਰੂਰੀ ਰੁਝੇਂਵੇ ਕਾਰਨ ਸਮ੍ਹਾ ਰੌਸ਼ਨ ਕਰਨ ਤੋਂ ਬਾਅਦ ਚਲੇ ਗਏ।
ਇਸ ਮੌਕੇ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਐਸ. ਐਨ. ਸਿਨਹਾ, ਫਾਉਂਡਰ ਪ੍ਰਧਾਨ ਸ੍ਰੀ ਨਿਵਾਸ ਰੈਡੀ, ਉਪ ਪ੍ਰਧਾਨ ਸ੍ਰੀਮਤੀ ਸ਼ਰੀਨਾ ਇੰਦਰਜੀਤ, ਸੈਕਟਰੀ ਜਨਰਲ ਅਮਰ ਦੱਤੀ, ਨੈਸ਼ਨਲ ਸੈਕਟਰੀ ਬਲਵਿੰਦਰ ਜੰਮੂ, ਰਾਜਨ ਮਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਸਥਾ ਦੇ ਮੈਂਬਰ ਜੀ.ਐਸ.ਪੌਲ, ਪ੍ਰੀਤਮ ਸਿੰਘ ਰੁਪਾਲ, ਸੁਰਜੀਤ ਸਿੰਘ ਗੋਪੀਪੁਰ, ਰਾਕੇਸ਼ ਗੁਪਤਾ, ਦਵਿੰਦਰ ਸਿੰਘ ਭੰਗੂ, ਪਾਲ ਸਿੰਘ ਨੌਲੀ, ਜਗਤਾਰ ਸਿੰਘ ਲਾਂਬਾ, ਵਿਪਨ ਰਾਣਾ, ਸੰਜੈ ਗਰਗ, ਸੁਖਵਿੰਦਰ ਸਿੰਘ ਹੇਅਰ, ਹਰਜਿੰਦਰ ਸਿੰਘ ਸ਼ੈਲੀ, ਮਨਪ੍ਰੀਤ ਸਿੰਘ ਅਤੇ ਹੋਰ ਸੀਨੀਅਰ ਪੱਤਰਕਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …