ਸ਼ਹੀਦਾਂ ਦੇ ਸਨਮਾਨ ਵਿੱਚ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨਾ ਸਮੇਂ ਦੀ ਲੋੜ: ਕੈਪਟਨ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਪਿਛਲੇ ਕੁਝ ਕੁ ਦਿਨਾਂ ਤੋਂ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਸ਼ਖ਼ਸੀਅਤ ਉੱਪਰ ਚੁੱਕੇ ਬੇਲੋੜੇ ਸਵਾਲਾਂ ਉੱਤੇ ਦੁੱਖ ਪ੍ਰਗਟ ਕਰਦਿਆਂ ਸਾਬਕਾ ਆਈਏਐਸ ਅਧਿਕਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਸ਼ਹੀਦ ਤਾਂ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੀਆਂ ਉਦਾਹਰਣਾਂ ਆਉਣ ਵਾਲੀਆਂ ਪੀੜੀਆਂ ਲਈ ਰਾਹ ਦਸੇਰੇ ਦਾ ਕੰਮ ਕਰਦੀਆਂ ਹਨ।
ਇੱਥੇ ਜਾਰੀ ਬਿਆਨ ਵਿੱਚ ਕੈਪਟਨ ਸਿੱਧੂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਕਿਸੇ ਇੱਕ ਖਿੱਤੇ ਜਾਂ ਇੱਕ ਖ਼ਾਸ ਕੌਮ ਤੱਕ ਸੀਮਿਤ ਨਹੀਂ ਸਨ। ਉਹਲਾਂ ਕਿਹਾ ਕਿ ਸ਼ਹੀਦਾਂ ਦੀ ਸੋਚ ਪੂੰਜੀਵਾਦ ਦੇ ਵਿਰੁੱਧ ਆਮ ਲੋਕਾਂ ਦੇ ਹੱਕ ਅਤੇ ਕਦਰਾਂ ਕੀਮਤਾਂ ਵਾਸਤੇ ਖੜਨ ਅਤੇ ਲੜਨ ਵਾਲੇ ਇੱਕ ਸੰਘਰਸ਼ੀ ਯੋਧੇ ਦੀ ਸੋਚ ਸੀ, ਬੇਸ਼ੱਕ ਉਹ ਲੋਕ ਕਿਸੇ ਖਿੱਤੇ ਨਾਲ ਸੰਬੰਧ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਪੰਜਾਬੀ ਹੋਣ ਨਾਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਦਾ ਹੀ ਸਾਡੇ ਵਾਸਤੇ ਚਾਨਣ ਮੁਨਾਰੇ ਰਹੇ ਹਨ, ਪਰ ਕੁਝ ਲੋਕਾਂ ਵਲੋੱ ਇਸੇ ਮਹਾਨ ਸ਼ਹੀਦ ਦੇ ਅਕਸ ਨੂੰ ਢਾਅ ਲਾਉਣ ਵਾਲੀਆ ਟਿੱਪਣੀਆਂ ਕਰਕੇ ਕੁੱਲ ਦੇਸ਼ ਵਾਸੀਆਂ ਖਾਸ ਕਰ ਪੰਜਾਬ ਵਾਸੀਆਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਆਸਮਾਜਿਕ ਅਤੇ ਅਰਾਜਕ ਤੱਤ (ਜੋ ਪੰਜਾਬ ਦੇ ਵਿਰੁੱਧ ਸੋਚ ਰੱਖਦੇ ਹਨ) ਪੰਜਾਬ ਪ੍ਰਤੀ ਆਪਣਾ ਮਤਰੇਆ ਵਤੀਰਾ ਪ੍ਰਗਟ ਕਰਦੇ ਵੱਖ ਵੱਖ ਦਲੀਲਾਂ ਦਿੰਦੇ ਹਨ ਤਾਂ ਗੱਲ ਇੱਥੇ ਆ ਕੇ ਰੁਕ ਜਾਂਦੀ ਹੈ ਕਿ ਪੰਜਾਬੀਆਂ ਨੇ ਆਜ਼ਾਦੀ ਵੇਲੇ ਦੇਸ਼ ਲਈ ਸਭ ਤੋੱ ਵੱਧ ਕੁਰਬਾਨੀਆਂ ਕੀਤੀਆਂ ਹਨ।
ਕੈਪਟਨ ਸਿੱਧੂ ਨੇ ਕਿਹਾ ਕਿ ਸਾਡੀ ਇਸੇ ਇੱਕ ਦਲੀਲ ਉੱਪਰ ਆ ਕੇ ਪੰਜਾਬ ਨੂੰ ਨਫ਼ਰਤ ਕਰਨ ਵਾਲੇ ਲੋਕ ਮਜਬੂਰਨ ਚੁੱਪ ਹੋ ਜਾਂਦੇ ਹਨ ਪਰੰਤੂ ਹੁਣ ਇੱਕ ਬਹੁਤ ਵੱਡੀ ਸਿਆਸਤ ਦੇ ਅਧੀਨ ਪੰਜਾਬੀਆਂ ਵੱਲੋਂ ਦਿੱਤੀ ਜਾਂਦੀ ਇਸ ਦਲੀਲ ਨੂੰ ਸਿਰੇ ਤੋਂ ਖਾਰਜ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਦਾ ਇਹ ਨਹੀਂ ਕਿ ਭਗਤ ਸਿੰਘ ਸ਼ਹੀਦ-ਏ-ਆਜ਼ਮ ਹੈ ਜਾਂ ਨਹੀਂ ਮੁੱਦਾ ਇਹ ਹੈ ਕਿ ਇਸ ਵਿਸ਼ੇ ਉੱਤੇ ਗੋਸ਼ਟੀਆਂ ਕਰਨ ਦੀ ਜ਼ਰੂਰਤ ਕਿਉੱ ਪਈ। ਉਨ੍ਹਾਂ ਕਿਹਾ ਕਿ ਜੋ ਕੰਮ ਪੰਜਾਬ ਵਿਰੋਧੀ ਏਜੰਸੀਆਂ ਕਰਨਾ ਚਾਉੱਦੀਆ ਸਨ, ਅੱਜ ਉਹੀ ਕੰਮ ਅਸੀਂ ਆਪ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਉਹ ਨਾਮ ਹੈ, ਜਿਸ ਨੂੰ ਸੁਣ ਕੇ ਪੰਜਾਬ ਦੇ ਹਰ ਨੌਜਵਾਨ ਦੇ ਮਨ ਵਿੱਚ ਇਮਾਨਦਾਰੀ, ਦੇਸ਼ ਭਗਤੀ ਦੇ ਜਜ਼ਬਾਤ ਮੱਲੋ ਜ਼ੋਰੀ ਹੁਲਾਰੇ ਲੈਣ ਲੱਗਦੇ ਹਨ। ਅਜਿਹੇ ਸ਼ਹੀਦਾਂ ਦੀ ਕਿਰਦਾਰਕੁਸ਼ੀ ਕਰਨੀ ਬਹੁਤ ਹੀ ਨਿੰਦਣਯੋਗ ਹੈ ਅਤੇ ਉਸ ਤੋਂ ਵੀ ਨਿੰਦਣਯੋਗ ਹੈ ਕਿ ਇਹ ਕਾਰਾ ਜਾਣੇ-ਅਣਜਾਣੇ ਵਿੱਚ ਪੰਜਾਬ ਦੇ ਜੰਮਿਆਂ ਵੱਲੋਂ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …