ਨੌਜਵਾਨ ਪੀੜ੍ਹੀ ਨੂੰ ਚੰਗੇ ਸਾਹਿਤ ਨਾਲ ਜੋੜਨ ਦੀ ਸਖ਼ਤ ਲੋੜ: ਤਰਕਸ਼ੀਲ ਸੁਸਾਇਟੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਅਕਤੂਬਰ:
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਦਿਵਾਲੀ ਮੌਕੇ ‘ਕਿਤਾਬਾਂ ਖਰੀਦੋ, ਪਟਾਕੇ ਨਹੀਂ’ ਦਾ ਸੁਨੇਹਾ ਦਿੰਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਤਿਉਹਾਰਾਂ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਤਨ ਕਾਲ ਵਿੱਚ ਖੇਤੀਬਾੜੀ ਅਧਾਰਤ ਸਮਾਜਿਕ ਵਿਵਸਥਾ ਸਮੇਂ ਤਿਉਹਾਰਾਂ ਦਾ ਆਯੋਜਨ ਫਸਲਾਂ ਦੀ ਬਿਜਾਈ ਅਤੇ ਕਟਾਈ ਦੇ ਮੌਸਮਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਸੀ। ਜਿਸ ਦਾ ਮਕਸਦ ਫਸਲ ਪੱਕਣ ਦੀ ਖੁਸ਼ੀ ਵਿੱਚ ਸਾਰੇ ਕਬੀਲੇ ਜਾਂ ਪਿੰਡ ਵੱਲੋੱ ਰਲ਼ਮਿਲ ਕੇ ਖੁਸ਼ੀਆਂ ਮਨਾਉਣਾ ਹੁੰਦਾ ਸੀ ਪਰ ਅੱਜ ਸਰਮਾਏਦਾਰੀ ਢਾਂਚੇ ਨੇ ਆਪਣੇ ਵਪਾਰਿਕ-ਖਾਸ਼ੇ ਮੁਤਾਬਕ ਤਿਉਹਾਰਾਂ-ਮੇਲਿਆਂ ਆਦਿ ਨੂੰ ਵੀ ਸਮੂਹਿਕ ਖੁਸ਼ੀਆਂ ਦੀ ਬਜਾਇ ਨਿੱਜੀ-ਮੁਨਾਫਾ ਕੁੱਟਣ ਦੇ ਮੌਕਿਆਂ ਵਿੱਚ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗੇ ਸਾਹਿਤ ਨਾਲ ਜੋੜਨਾ ਚਾਹੀਦਾ ਹੈ।
ਸੁਸਾਇਟੀ ਦੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਦਿਨੋ-ਦਿਨ ਵਧ ਰਹੇ ਪ੍ਰਦੂਸ਼ਨ ਉਲ਼ਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੀਵਾਲ਼ੀ ਵਾਲੇ ਦਿਨ ਕਰੋੜਾਂ ਰੁਪਏ ਦੇ ਪਟਾਕੇ ਅਤੇ ਬਿਜਲੀ ਫੂਕ ਕੇ ਸਿਰਫ ਪੈਸਾ ਹੀ ਬਰਬਾਦ ਨਹੀਂ ਕੀਤਾ ਜਾਂਦਾ ਸਗੋੱ ਵਾਤਾਵਰਣ ਵੀ ਪਲੀਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਧਰਤੀ ਉਲ਼ਤਲੇ ਜੀਵਾਂ ਦੇ ਜਿਊੱਦੇ ਰਹਿਣ ਲਈ ਸ਼ੁੱਧ ਪੌਣ-ਪਾਣੀ ਦਾ ਹੋਣਾ ਜਰੂਰੀ ਸ਼ਰਤ ਹੈ। ਪਰ ਸਾਰੇ ਜੀਵਾਂ ਵਿੱਚੋੱ ਆਪਣੇ ਆਪ ਨੂੰ ਸਭ ਤੋੱ ਬੁੱਧੀਵਾਨ ਕਹਾਉਣ ਵਾਲ਼ਾ ਮਨੁੱਖ ਹੀ ਇਸ ਨੂੰ ਜ਼ਹਿਰੀਲਾ ਕਰਨ ਉੱਤੇ ਤੁਲਿਆ ਹੋਇਆ ਹੈ।
ਇਕਾਈ ਮੁਖੀ ਜਰਨੈਲ ਸਹੌੜਾਂ ਨੇ ਕਿਹਾ ਕਿ ਵਾਤਾਵਰਨ-ਵਿਗਾੜ ਨੂੰ ਦੇਖਦਿਆਂ ਸਮੇੱ ਦੀ ਜਰੂਰਤ ਹੈ ਕਿ ਹੁਣ ਪਟਾਕਿਆਂ ਦੀ ਥਾਂ ਵੱਧ ਤੋੱ ਵੱਧ ਰੁੱਖ ਲਗਾਕੇ ‘ਗਰੀਨ-ਦਿਵਾਲੀ’ ਮਨਾਉਣ ਦੀ ਪਿਰਤ ਪਾਈ ਜਾਵੇ। ਵਾਤਾਵਰਨ-ਸੰਤੁਲਨ ਕਾਇਮ ਕਰਨ ਵਿੱਚ ਦਰੱਖਤ ਬਹੁਤ ਵੱਡਾ ਰੋਲ ਨਿਭਾਅ ਸਕਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਟਾਕੇ ਬਣਾਉਣ ਵਾਲ਼ੀਆਂ ਫੈਕਟਰੀਆਂ ਉਲ਼ਤੇ ਪੂਰਨ-ਪਾਬੰਦੀ ਲਗਾਕੇ ਹੀ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਮੌਕੇ ਵਿੱਤ ਮੁਖੀ ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਬਲ਼ਮਾਜਰਾ ਨੇ ਨੇ ਲੋਕਾਂ ਨੂੰ ਤਿਉਹਾਰਾਂ ਮੌਕੇ ਮਿਲਾਵਟੀ ਮਿਠਆਈਆਂ, ਜ਼ਹਿਰੀਲੇ ਮਸਾਲਿਆਂ ਨਾਲ਼ ਪਕਾਏ ਫਲ ਅਤੇ ਹੋਰ ਮਹਿੰਗੇ ਗਿਫਟ ਦੇਣ ਦੀ ਬਜਾਇ ਤੋਹਫਿਆਂ ਦੇ ਰੂਪ ਵਿੱਚ ‘ਵਧੀਆ ਸਾਹਿਤਕ ਪੁਸਤਕਾਂ’ ਦਾ ਆਦਾਨ-ਪ੍ਰਦਾਨ ਕਰਨ ਦੀ ਸਲਾਹ ਵੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…