ਕੈਂਸਰ ਦੀ ਬੀਮਾਰੀ ’ਤੇ ਕਾਬੂ ਕਰਨ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਦੀ ਲੋੜ: ਪ੍ਰਿਆ ਦੱਤ

ਬ੍ਰੈਸਟ ਕੈਂਸਰ ਦੀ ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜੀਤੋ ਸੰਸਥਾ ਦਾ ਆਗਾਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਜੇਕਰ ਕੈਂਸਰ ਦੀ ਬੀਮਾਰੀ ਨੂੰ ਹਰਾਉਣਾ ਹੈ ਤਾਂ ਇਸ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ ਅਤੇ ਇਸ ਪ੍ਰਤੀ ਪਿੰਡ-ਪਿੰਡ ਤੱਕ ਪਹੁੰਚ ਕੇ ਜਾਗਰੂਕਤਾ ਫੈਲਾਉਣੀ ਪਵੇਗੀ। ਕੈਂਸਰ ਦੀ ਬਿਮਾਰੀ ਦਾ ਮਤਲਬ ਮੌਤ ਨਹੀਂ ਹੈ ਅਤੇ ਸਮਾਂ ਰਹਿੰਦਿਆਂ ਇਸਦਾ ਪਤਾ ਲੱਗ ਜਾਣ ਤੇ ਇਸਦਾ ਆਸਾਨੀ ਨਾਲ ਇਲਾਜ ਸੰਭਵ ਹੈ। ਇਹ ਗੱਲ ਨਰਗਿਸ ਫਾਉਂਡੇਸ਼ਨ ਦੀ ਚੇਅਰਪਰਸਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀਮਤੀ ਪ੍ਰਿਆ ਦੱਤ ਨੇ ਅੱਜ ਇੱਥੇ ਅੌਰਤਾਂ ਨੂੰ ਬ੍ਰੈਸਟ ਕੈਂਸਰ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਬਣੀ ਸੰਸਥਾ ਜੀਤੋ ਨੂੰ ਲਾਂਚ ਕਰਨ ਮੌਕੇ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਇਹ ਕੇਵਲ ਅੌਰਤ ਦੀ ਹੀ ਕੰਪੇਨ ਨਹੀਂ ਹੈ, ਮਰਦਾਂ ਦੀ ਵੀ ਹੈ, ਕਿਉਂਕਿ ਅੌਰਤ ਬਿਨਾਂ ਮਰਦ ਅਧੂਰਾ ਹੈ। ਉਨ੍ਹਾਂ ਕਿਹਾ ਕਿ ਉਹ 12 ਸਾਲ ਦੀ ਉਮਰ ਤੋਂ ਕੈਂਸਰ ਨੂੰ ਦੇਖਦੇ ਆ ਰਹੇ ਹਨ।
ਕੈਂਸਰ ਵਿਚ ਮਰੀਜ਼ ਦੇ ਨਾਲ ਪਰਿਵਾਰ ਦੀ ਵੀ ਕੌਂਸਲਿੰਗ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸੰਜੈ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋਇਆ ਤਾਂ ਕੀਮੋ ਸ਼ੁਰੂ ਕੀਤੇ ਜਾਣ ਤੋਂ ਦੂਜੇ ਦਿਨ ਹੀ ਉਹ ਨਾਲ ਦੀ ਨਾਲ ਕੰਮ ਕਰਨ ਲੱਗ ਪਿਆ ਅਤੇ ਕਿਹਾ ਕਿ ਉਹ ਮਰੀਜ਼ ਨਹੀਂ ਹੈ, ਉਸਦਾ ਸਾਧਾਰਨ ਤਰੀਕੇ ਨਾਲ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਂਸਰ ਨੂੰ ਦੂਸਰੀਆਂ ਆਮ ਬਿਮਾਰੀਆਂ ਵਾਂਗ ਲੈਣਾ ਚਾਹੀਦਾ ਹੈ ਅਤੇ ਇਸ ਪ੍ਰਚਾਰ ਲਈ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਿਲ ਕੇ ਕੰਮ ਕਰੀਏ ਤਾਂ ਇਸ ਬਿਮਾਰੀ ਤੇ ਕਾਬੂ ਕਰਨ ਦਾ ਟੀਚਾ ਹਾਸਲ ਕਰ ਸਕਦੇ ਹਾਂ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੀ ਸੰਚਾਲਕ ਦੀਪ ਇੰਦਰ ਕੌਰ ਸ਼ੇਰਗਿਲ ਨੇ ਕਿਹਾ ਕਿ ਦੇਸ਼ ਦੀਆਂ ਅੌਰਤਾਂ ਵਿੱਚ ਬ੍ਰੈਸਟ ਕੈਂਸਰ ਦੀ ਬਿਮਾਰੀ ਕਾਫੀ ਵੱਧ ਰਹੀ ਹੈ, ਅਜਿਹਾ ਅੌਰਤਾਂ ਵਿਚ ਇਸ ਸਬੰਧੀ ਜਾਣਕਾਰੀ ਦੀ ਘਾਟ ਅਤੇ ਜਾਗਰੂਕਤਾ ਨਾ ਹੋਣ ਕਾਰਨ ਵੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇ ਇਸ ਬਿਮਾਰੀ ਦਾ ਸ਼ੁਰੂਆਤੀ ਦੌਰ ਵਿੱਚ ਪਤਾ ਚਲ ਜਾਵੇ ਤਾਂ ਇਸਦਾ ਇਲਾਜ ਸੰਭਵ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸੰਸਥਾ ਜੀਤੋ ਅੌਰਤਾਂ ਨੂੰ ਬ੍ਰੈਸਟ ਕੈਂਸਰ ਸਬੰਧੀ ਜਾਗਰੂਕ ਕਰਨ ਲਈ ਉਚੇਚੇ ਉਪਰਾਲੇ ਕਰੇਗੀ। ਇਸ ਲਈ ਸੰਸਥਾ ਜੀਤੋ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ ਸਮਾਗਮ ਕਰਵਾ ਕੇ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ ਉਹਨਾਂ ਦੀ ਹੀ ਨਹੀਂ ਹੈ ਬਲਕਿ ਇੱਥੇ ਮੌਜੂਦ ਹਰ ਵਿਅਕਤੀ ਦੀ ਹੈ ਅਤੇ ਅਸੀੱ ਸਾਰੇ ਮਿਲ ਕੇ ਇਸ ਟੀਚੇ ਨੂੰ ਜ਼ਰੂਰ ਹਾਸਿਲ ਕਰਾਂਗੇ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸ਼ਾਇਦ ਹੀ ਅਜਿਹਾ ਕੋਈ ਘਰ ਬਚਿਆ ਹੈ ਜਿਸਤੇ ਕੈਂਸਰ ਦੀ ਪ੍ਰਕੋਪ ਨਾ ਹੋਇਆ ਹੋਵੇ ਅਤੇ ਇਸ ਪ੍ਰਤੀ ਜਾਗਰੂਕਤਾ ਫੈਲਾ ਕੇ ਅਤੇ ਸਮੇੱ ਤੇ ਇਲਾਜ ਦੇ ਕੇ ਹੀ ਹੀ ਅਸੀਂ ਕੀਮਤੀ ਜਾਨਾਂ ਬਚਾ ਸਕਦੇ ਹਾਂ।
ਇਸ ਮੌਕੇ ਚੰਡੀਗੜ੍ਹ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਨੇ ਕਿਹਾ ਕਿ ਕੈਂਸਰ ਦੀ ਇਸ ਮਾਰੂ ਬਿਮਾਰੀ ਦੇ ਪਿੱਛੇ ਕਈ ਕਾਰਕ ਹਨ ਜਿਹਨਾਂ ਵਿੱਚ ਤੰਬਾਕੂ ਵੀ ਇਮ ਪ੍ਰਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਨਸਾਨ ਦੀ ਬਿਮਾਰੀਆਂ ਤੋਂ ਲੜਨ ਦੀ ਤਕਾਤ ਵੀ ਕਾਫ਼ੀ ਘੱਟ ਚੁੱਕੀ ਹੈ ਅਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਜੋ ਕੈਂਸਰ ਫੈਲ ਰਿਹਾ ਹੈ, ਉਹ ਮਹਿਲਾਵਾਂ ਵਿਚ ਬ੍ਰੈਸਟ ਕੈਂਸਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਵਿਚ ਬ੍ਰੈਸਟ ਕੈਂਸਰ ਦੇ 1 ਲੱਖ 323 ਕੇਸ ਨਵੇੱ ਆਏ ਸਨ। ਭਾਰਤ ਵਿਚ ਜਾਗਰੂਕਤਾ ਦੀ ਘਾਟ ਕਾਰਨ ਬ੍ਰੈਸਟ ਕੈਂਸਰ ਦੇ ਰੋਗੀਆਂ ਦੀ ਮੌਤ ਦਰ ਕਾਫੀ ਜਿਆਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਾਲ 2016 ਵਿਚ ਬ੍ਰੈਸਟ ਕੈਂਸਰ ਦੇ 3321 ਮਰੀਜ ਸਨ, ਜਦੋਂਕਿ ਸਾਲ 108 ਵਿਚ 3503 ਅਤੇ ਸਾਲ 2019 ਵਿਚ ਬ੍ਰੈਸਟ ਕੱੈਸਰ ਦੇ 2694 ਮਰੀਜ ਸਨ। ਉਨ੍ਹਾਂ ਕਿਹਾ ਕਿ ਬ੍ਰੈਸਟ ਕੈਂਸਰ ਤੋੱ ਬਚਾਓ ਲਈ ਜਾਗਰੂਕਤਾ ਬ ਹੁਤ ਜਰੂਰੀ ਹੈ।
ਇਸ ਮੌਕੇ ਬਲਤੇਜ ਪੰਨੂ, ਡਾ ਕਿਰਨਦੀਪ ਕੌਰ ਰੰਧਾਵਾ, ਡਾ. ਕਨਿਕਾ ਸ਼ਰਮਾ, ਡਾ. ਸਚਿਨ ਕੌਸ਼ਿਕ ਅਤੇ ਕਾਜਲ ਪਾਲੀ ਨੇ ਕਿਹਾ ਕਿ ਅਗਿਆਨਤਾ ਸਾਡਾ ਸਭ ਤੋਂ ਵੱਡਾ ਦੁਸ਼ਮਨ ਹੈ ਅਤੇ ਹਰੇਕ ਅੌਰਤ ਨੂੰ ਮਹੀਨੇ ਵਿੱਚ ਇੱਕ ਵਾਰ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਅਤੇ 40 ਸਾਲ ਤੋਂ ਵੱਧ ਉਮਰ ਦੀਆਂ ਅੌਰਤਾਂ ਨੂੰ ਮੈਮੋਗ੍ਰਾਫੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ ਅਤੇ ਇਸਤੋੱ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮਰੀਜ ਅਤੇ ਉਸਦੇ ਪਰਿਵਾਰ ਦੀ ਮੈਂਟਲ ਹੈਲਥ ਬਾਰੇ ਗੱਲ ਨਹੀਂ ਹੁੰਦੀ ਜਦੋੱ ਕਿ ਮਰੀਜ ਨੂੰ ਦਿਮਾਗੀ ਤੌਰ ਤੇ ਹੱਲਾਸ਼ੇਰੀ ਦੇਣ ਦੀ ਲੋੜ ਸਭ ਤੋਂ ਵੱਧ ਹੈ।
ਇਸ ਤੋਂ ਪਹਿਲਾਂ ਮੌਕੇ ਨਰਗਿਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀਮਤੀ ਪ੍ਰਿਆ ਦੱਤ, ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਅਤੇ 111 ਸਾਲਾਂ ਦੇ ਅੰਤਰਰਾਸ਼ਟਰੀ ਅਥਲੀਟ ਫੌਜਾ ਸਿੰਘ ਵੱਲੋਂ ਸਾਂਝੇ ਤੌਰ ’ਤੇ ਜੋਤ ਜਲਾ ਕੇ ਜੀਤੋ ਸੰਸਥਾ ਦਾ ਆਗਾਜ਼ ਕੀਤਾ ਗਿਆ। ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਅਤੇ ਨੰਨੇ ਮਣਕੇ ਸੈਕਟਰ-69 ਵੱਲੋਂ ਬ੍ਰੈਸਟ ਕੈਂਸਰ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਲਾਂਚ ਕੀਤੀ ਗਈ ਸੰਸਥਾ ਜੀਤੋ ਵੱਲੋਂ ਪੰਜਾਬ ਵਿੱਚ ਪਿੰਡ ਪੱਧਰ ਤੇ ਪਹੁੰਚ ਕਰਕੇ ਲੋਕਾਂ ਨੂੰ ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸਦੇ ਨਾਲ ਹੀ ਸੰਸਥਾ ਵਲੋੱ ਬ੍ਰੈਸਟ ਕੈਂਸਰ ਦੇ ਮਰੀਜਾਂ, ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ, ਸਮਾਜਿਕ ਅਤੇ ਮਾਨਸਿਕ ਮਦਦ ਵੀ ਕੀਤੀ ਜਾਵੇਗੀ ਤਾਂ ਜੋ ਉਹ ਇਸ ਬਿਮਰੀ ਨਾਲ ਟਾਕਰਾ ਕਰਕੇ ਜਿੱਤ ਹਾਸਿਲ ਕਰ ਸਕਣ। ਅਖੀਰ ਵਿੱਚ ਪੈਰਾਗਾਨ ਸਕੂਲ ਦੇ ਮੁਖੀ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਅਥਲੀਟ ਫੌਜਾ ਸਿੰਘ ਦਾ 111ਵਾਂ ਜਨਮ ਦਿਨ ਵੀ ਮਨਾਇਆ ਗਿਆ। ਇਸ ਮੌਕੇ ਸਕਾਈ ਹਾਕ ਟਾਈਮਜ ਦੇ ਮੁੱਖ ਸੰਪਾਦਕ ਡਾ. ਭੁਪਿੰਦਰ ਸਿੰਘ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਪ੍ਰੋ. ਹਰਜਿੰਦਰ ਸਿੰਘ ਵਾਲੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…