ਅੌਰਤ ਜਾਤੀ ਦੇ ਆਤਮ ਸਨਮਾਨ ਦੀ ਬਹਾਲੀ ਲਈ ਅੱਜ ਵੀ ਬਹੁਤ ਕੁੱਝ ਕਰਨ ਦੀ ਜ਼ਰੂਰਤ: ਹਰਜਿੰਦਰ ਕੌਰ

ਭਾਰਤੀ ਸੰਵਿਧਾਨ ਵਿੱਚ ਅੌਰਤ ਨੂੰ ਮਿਲੀ ਬਰਾਬਰਤਾ ਕਰਕੇ ਭਾਰਤੀ ਅੌਰਤ ਆਪਣੇ ਆਪ ਵਿੱਚ ਇਕ ਸ਼ਕਤੀ ਹੈ: ਰੁਪਿੰਦਰ ਕੌਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵਿਖੇ ‘ਇੰਟਰਨੈਸ਼ਨਲ ਵੂਮੈਨ ਡੇਅ’ ਬੜੀ ਧੂਮਾਧਾਮ ਨਾਲ ਮਨਾਇਆ ਗਿਆ ਜਿਸ ਦੌਰਾਨ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨੇ ਅੱਜ ਦੀ ਥੀਮ ‘ਬੀ.ਬੋਲਡ ਸਟੈਂਡਪ ਫ਼ਾਰ ਚੇਂਜ਼’ ਤੇ ਆਪਣੇ ਆਪਣੇ ਵਿਚਾਰਾਂ ਦਾ ਖੁਲ੍ਹ ਕੇ ਪ੍ਰਗਟਾਵਾ ਕੀਤਾ ਉਥੇ ਵਿਦਿਆਰਥਣਾਂ ਨੇ ਪੰਜ-ਪੰਜ ਸੂਬਿਆਂ ਜਿਨ੍ਹਾਂ ਵਿਚ ਪੰਜਾਬ, ਹਰਿਆਣਾ, ਰਾਜਸਥਾਨੀ, ਮਹਾਂਰਾਸ਼ਟਰ ਅਤੇ ਹਿਮਾਚਲ ਦੇ ਰਵਾਇਤੀ ਡਾਂਸਾਂ ਨੂੰ ਰਲਗੱਡ ਕਰਕੇ ਤਿਆਰ ਕੀਤੇ ਡਾਇਵਰਸਿਟੀ ਡਾਂਸ ਦੀ ਪੇਸ਼ਕਾਰੀ ਦੇ ਕੇ ਅੌਰਤਾਂ ਅੰਦਰ ਛੁਪੇ ਹੁਨਰ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। ਕੌਮਾਂਤਰੀ ਮਹਿਲਾ ਦਿਵਸ ਉਤੇ ਰੰਗੋਲੀ, ਮਹਿੰਦੀ, ਪੋਸਟਰ ਮੇਕਿੰਗ, ਨੁਕੱੜ ਨਾਟਕ ਅਤੇ ਸਕਿੱਟ ਕੋਰੀਓਗ੍ਰਾਫ਼ੀ ਆਦਿ ਪੇਸ਼ ਕੀਤੀਆਂ ਆਈਟਮਾਂ ਨਾਲ ਅੌਰਤਾਂ ਦੇ ਸਵੈਮਾਣ, ਅੌਰਤ ਦੀ ਸਮਾਜ ਨੂੰ ਜ਼ਰੂਰਤ ਅਤੇ ਕੁੱਝ ਕਰਨ ਦੀ ਸਮਰੱਥਾ ਤੇ ਇੱਛਾ ਸਕਤੀ ਨੂੰ ਬਿਆਨ ਕਰਦੀਆਂ ਆਈਟਮਾਂ ਪੇਸ਼ ਕਰਕੇ ਸਮਾਗਮ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬੀਬੀ ਹਰਜਿੰਦਰ ਕੌਰ ਚੇਅਰਮੈਨ ਕਲਾ ਪ੍ਰੀਸ਼ਦ ਚੰਡੀਗੜ੍ਹ ਤੇ ਸਾਬਕਾ ਮੇਅਰ ਨੇ ਹਾਜ਼ਰੀ ਲਗਵਾਈ ਅਤੇ ਵਿਸ਼ੇਸ਼ ਮਹਿਮਨਾਂ ਦੇ ਰੂਪ ਵਿਚ ਪੰਜਾਬੀ ਗਇਕੀ ਵਿਚ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੀ ਸਿਰਮੌਰ ਸਟਾਰ ਮਿਸ. ਰੁਪਿੰਦਰ ਹਾਂਡਾ ਤੇ ਚੰਡੀਗੜ੍ਹ ਹੈਲਥ ਕੇਲਥ ਕੇਅਰ ਦੇ ਯੂਨਿਟ ਐਸੋਸੀਏਟ ਜਨਰਲ ਮੈਨੇਜਰ ਰੁਪਿੰਦਰ ਕੌਰ ਪਹੁੰਚੇ। ਅੱਜ ਦੇ ਸਮਗਮ ਦੀ ਮੁੱਖ ਮਹਿਮਾਨ ਹਰਜਿੰਦਰ ਕੌਰ ਨੇ ਕੌਮਾਂਤਰੀ ਮਹਿਲਾ ਦਿਵਸ ਬਾਰੇ ਬੋਲਦਿਆਂ ਕਿਹਾ ਕਿ 1910 ਵਿਚ ਅੌਰਤਾਂ ਦੇ ਹੱਕਾਂ ਦੀ ਰਾਖੀ ਲਈ ਜਰਮਨੀ ਆਧਾਰਿਤ ਸਿਆਸੀ ਪਾਰਟੀ ‘ਸੋਸ਼ਲ ਡੈਮੋਕ੍ਰੇਟਿਕ ਪਾਰਟੀ’ ਅੱਗੇ ਆਈ ਅਤੇ ਇਸ ਪਾਰਟੀ ਦੀ ਪ੍ਰਧਾਨ ਕਲਾਰਾ ਜੈਟਕਿਨ ਨੇ ਵੱਖ-ਵੱਖ ਦੇਸ਼ਾਂ ਦੀ ਸਮਾਜ ਵਿਚ ਚੰਗਾ ਰੁਤਬਾ ਰੱਖਣ ਵਾਲੀਆਂ ਸੌ ਅੌਰਤਾਂ ਨੂੰ ਨਾਲ ਲੈ ਕੇ ਇਸ ਦਿਨ ਨੂੰ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ ਆਵਾਜ਼ ਉਠਾਈ ਸੀ। ਉਨ੍ਹਾਂ ਅੱਜ ਦੇ ਮਰਦ ਪ੍ਰਧਾਨ ਸਮਾਜ ਨੂੰ ‘‘ਦੇਖ ਪਰਾਈਆਂ ਚੰਗੀਆਂ, ਮਾਵਾਂ , ਧੀਆਂ ਭੈਣਾਂ ਜਾਣੈ’’ ਗੁਰਬਾਣੀ ਦੇ ਫੁਰਮਾਣ ਦਿੰਦਿਆਂ ਸਮਝਾਇਆ ਕਿ ਅੌਰਤ ਇੱਜਤ ਦੀ ਪਾਤਰ ਹੈ ਜੋ ਪਰਵਾਰ ਨੂੰ ਪਰੋਏ ਰੱਖਣ, ਘਰ ਨੂੰ ਚਲਾਉਣ ਅਤੇ ਪਰੇਮ ਭਾਵਨਾ ਦੀ ਮੂਰਤ ਦੇ ਸਬੂਤ ਦੇ ਕੇ ਆਪਣੇ ਬੱਚਿਆਂ ਦੀ ਚੰਗਾ ਪਾਲਣ ਪੋਸ਼ਣ ਕਰਨ ਤੋਂ ਇਲਾਵਾ ਉਨ੍ਹਾਂ ਵਿਚ ਚੰਗੇ ਸਸਕਾਰ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਅੌਰਤ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ ਤਾਂ ਹੀ ਸਮਾਜ ਤਰੱਕੀ ਦੀ ਰਾਹ ਪੈ ਸਕਦਾ ਹੈ।
‘ਬੀ.ਬੋਲਡ ਸਟੈਂਡਪ ਫ਼ਾਰ ਚੇਂਜ਼’ ਦੇ ਸਬੰਧ ਵਿੱਚ ਬੋਲਦਿਆਂ ਚੰਡੀਗੜ੍ਹ ਹੈਲਥ ਕੇਅਰ ਦੀ ਯੂਨਿਟ ਐਸੋਸੀਏਟ ਜਨਰਲ ਮੈਨੇਜਰ ਰੁਪਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਭਾਰਤ ’ਚ ਵੀ ਲਿੰਗ ਅਨੁਪਾਤ ਸਮੇਤ ਹੋਰਨਾਂ ਖੇਤਰਾਂ ਵਿਚ ਅੌਰਤਾਂ ਦਾ ਵੱਡੀ ਪੱਧਰ ’ਤੇ ਸੋਸ਼ਣ ਕੀਤਾ ਜਾਂਦਾ ਸੀ ਪਰ ਭਾਰਤੀ ਸੰਵਿਧਾਨ ਵਿਚ ਅੌਰਤ ਨੂੰ ਦਿੱਤੇ ਬਰਾਬਰ ਦੇ ਹੱਕ, ਵੋਟ ਦੇਣ ਦਾ ਹੱਕ ਅਤੇ ਅੌਰਤਾਂ ਦੇ ਹੱਕ ਵਿਚ ਬਣੇ ਕਾਨੂੰਨਾਂ ਕਰਕੇ ਅੱਜ ਭਾਰਤੀ ਅੌਰਤ ਆਪਣੇ ਆਪ ’ਚ ਇਕ ਸ਼ਕਤੀ ਦਾ ਰੂਪ ਧਾਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਯੂ.ਐਨ.ਓ. ਨੇ 1975 ਵਿਚ ਅੌਰਤ ਜਾਤੀ ਦੇ ਸਵੈਮਾਣ ਅਤੇ ਮਰਦਾਂ ਦੇ ਬਰਾਬਰ ਹੱਕ ਦਿਵਾਉਣ ਲਈ ਕੌਮਾਂਤਰੀ ਮਹਿਲਾ ਦਿਵਸ ਮਨਇਆ ਜਾਣ ਲੱਗਾ ਹੈ ਜਿਸ ਨੂੰ ਅੌਰਤ ਜਾਤੀ ਨੂੰ ਵੀ ਇਸ ਪਰਿਵਰਤਨ ’ਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਜਿਥੇ ਸੀ.ਜੀ.ਸੀ. ਦੀਆਂ ਵਿਦਿਆਰਥਣਾਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਉਥੇ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਉਘੀ ਪੰਜਾਬੀ ਗਾਇਕਾ ਮਿਸ ਰੁਪਿੰਦਰ ਹਾਂਡਾ ਨੇ ਅੌਰਤ ਜਾਤੀ ਦੇ ਹੱਕਾਂ ਦੀ ਗਵਾਈ ਭਰਦੇ ਗੀਤ ਪੇਸ਼ ਕਰਦੇ ਸਮਾਗਮ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ।
ਇਸ ਮੌਕੇ ਜੀ.ਸੀ ਦੇ ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ, ਡਾਇਰੈਕਟਰ ਐਡਮਿਨ ਏ.ਸੀ.ਸ਼ਰਮਾ, ਪਿੰ੍ਰਸੀਪਲ ਹਿਤੇਸ਼ ਕਟਿਆਲ, ਤਾਹਿਰ ਸੂਫ਼ੀ, ਪ੍ਰੋਗਰਾਮ ਦੀ ਕੋਆਰਡੀਨੇਟਰ ਸ਼ੋਭਨਾ ਗੁਪਤਾ, ਰੁਚੀ ਸਿੰਗਲਾ, ਸਤਵਿੰਦਰ ਬਖ਼ਸ਼ੀ, ਡਾ. ਰਮਨਦੀਪ ਸੈਣੀ, ਗਗਨ ਭੁੱਲਰ ਆਦਿ ਫੈਕਲਟੀ ਮੈਂਬਰ ਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…