nabaz-e-punjab.com

ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇਣੀ ਬਹੁਤ ਜ਼ਰੂਰੀ: ਭਾਈ ਜੇਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਇੰਚਾਰਜ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਦੀ ਜਾਣਕਾਰੀ ਦੇਣੀ ਬਹੁਤ ਹੀ ਜਰੂਰੀ ਹੈ ਤਾਂ ਕਿ ਉਹ ਵੱਡੇ ਹੋ ਕੇ ਵੀ ਦਸਤਾਰ ਧਾਰੀ ਰਹਿਣ। ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਆਮ ਵੇਖਣ ਵਿਚ ਆਉਂਦਾ ਹੈ ਕਿ ਬਚਪਣ ਵਿਚ ਤਾਂ ਮਾਪਿਆਂ ਦੇ ਆਖੇ ਲੱਗਕੇ ਸਿੱਖ ਬੱਚੇ ਸਿਖੀ ਸਰੂਪ ਵਿਚ ਰਹਿੰਦੇ ਹਨ ਅਤੇ ਸੋਹਣੀ ਦਸਤਾਰ ਆਪਣੇ ਸਿਰ ਉਪਰ ਸਜਾਉੱਦੇ ਹਨ ਪਰ ਜਵਾਨੀ ਵਿਚ ਪੈਰ ਰਖਦਿਆਂ ਹੀ ਉਹ ਦਸਤਾਰ ਬੰਨਣੀ ਬੰਦ ਕਰ ਦਿੰਦੇ ਹਨ ਅਤੇ ਵੱਡੀ ਗਿਣਤੀ ਸਿੱਖ ਬੱਚੇ ਪਤਿਤ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਬਚਪਣ ਵਿਚ ਹੀ ਬਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਹੁੰਦੀ।
ਉਹਨਾਂ ਕਿਹਾ ਕਿ ਵੱਖ ਵੱਖ ਗੁਰਦੁਆਰਾ ਕਮੇਟੀਆਂ ਵੀ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਦੀ ਜਾਣਕਾਰੀ ਦੇਣ ਵਿਚ ਅਸਫਲ ਰਹੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆਪਣੇ ਗੁਰਦੁਆਰੇ ਵਿਚ ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਹਰ ਦਿਨ ਹੀ ਜਾਣਕਾਰੀ ਦੇਣ ਤਾਂ ਕਿ ਬੱਚਿਆਂ ਵਿਚ ਦਸਤਾਰ ਪ੍ਰਤੀ ਮੋਹ ਪੈਦਾ ਹੋਵੇ। ਉਹਨਾਂ ਕਿਹਾ ਕਿ ਅਕਸਰ ਹੀ ਪੰਜਾਬੀ ਗਾਣਿਆਂ ਵਿਚ ਵੀ ਜੋ ਬੱਚੇ ਦਿਖਾਏ ਜਾਂਦੇ ਹਨ ਉਹ ਦਸਤਾਰ ਧਾਰੀ ਹੁੰਦੇ ਹਨ ਜਾਂ ਉਹਨਾਂ ਦੇ ਜੂੜੇ ਉਪਰ ਚਿੱਟਾ ਰੁਮਾਲ ਬੰਨਿਆਂ ਹੁੰਦਾ ਹੈ ਪਰ ਇਹੀ ਬੱਚੇ ਜਦੋੱ ਗਾਣਿਆਂ ਵਿਚ ਨੌਜਵਾਨ ਦਿਖਾਏ ਜਾਂਦੇ ਹਨ ਤਾਂ ਉਹਨਾਂ ਨੂੰ ਕਲੀਨਸੇਵ ਦਿਖਾਇਆ ਜਾਂਦਾ ਹੈ। ਇਹਨਾਂ ਗਾਣਿਆਂ ਦਾ ਮਾੜਾ ਪ੍ਰਭਾਵ ਸਿੱਖ ਬਚਿਆਂ ਉਪਰ ਪੈਂਦਾ ਹੈ ਅਤੇ ਉਹ ਗਾਣਿਆਂ ਵਿਚ ਦਿਖਾਏ ਗਏ ਨੌਜਵਾਨਾਂ ਵਾਂਗ ਹੀ ਪਤਿਤ ਹੋਣ ਨੂੰ ਤਰਜੀਹ ਦੇਣ ਲੱਗਦੇ ਹਨ।
ਉਹਨਾਂ ਕਿਹਾ ਕਿ ਅਜਿਹੇ ਗਾਣਿਆਂ ਉਪਰ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਲਗੀਧਰ ਸੇਵਕ ਜਥੇ ਵਲੋੱ ਵੱਖ ਵੱਖ ਪਿੰਡਾਂ ਵਿਚ ਮੁਫਤ ਦਸਤਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ, ਜਿਥੇ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਦੀ ਸਿਖਲਾਈ ਦਿਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਵਿਚ ਗਰੀਬ ਬਚਿਆਂ ਨੂੰ ਮੁਫਤ ਦਸਤਾਰਾਂ ਵੀ ਦਿਤੀਆਂ ਜਾ ਰਹੀਆਂ ਹਨ ਤਾਂ ਕਿ ਬੱਚਿਆਂ ਵਿਚ ਦਸਤਾਰ ਬੰਨਣ ਦੀ ਰੁਚੀ ਪੈਦਾ ਕੀਤੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…