ਰਾਣਾ ਕੇਪੀ ਸਿੰਘ ਵੱਲੋਂ ਨੌਜਵਾਨਾਂ ਵਿੱਚ ਸੜਕੀ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਜ਼ੋਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ‘ਸ਼ਿਵਾਲਿਕ ਹਿੱਲ ਡਰਾਈਵ’ ਨੂੰ ਝੰਡੀ ਦਿਖਾ ਦੇ ਕੇ ਕੀਤਾ ਰਵਾਨਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਇੱਥੇ ਓਸੀਏ (ਓਲਡ ਕੋਟੋਨੀਅਨ ਐਸੋਸੀਏਸ਼ਨ) ਨਾਰਦਨ ਚੈਪਟਰ ਵੱਲੋਂ ਕਰਵਾਈ ਤੀਸਰੀ ’ਸ਼ਿਵਾਲਿਕ ਹਿੱਲ ਡਰਾਈਵ’ ਕਾਰ ਰੈਲੀ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਨੌਜਵਾਨਾਂ ਵਿਚ ਸੜਕੀ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਸੜਕੀ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਈ ਜਾ ਸਕਦੀ ਹੈ ਉੱਥੇ ਹੀ ਬਿਸ਼ਪ ਕੋਟਨ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੂੰ ਆਪਣੀਆਂ ਯਾਦਾਂ ਤਾਜ਼ਾ ਕਰਨ ਦਾ ਵੀ ਮੌਕਾ ਮਿਲਦਾ ਹੈ। ਰਾਣਾ ਕੇਪੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਓਸੀਏ ਦੇ ਜ਼ਿਆਦਾਤਰ ਮੈਂਬਰ ਨਾਮੀਂ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਕਿ ਆਪੋ-ਆਪਣੇ ਖੇਤਰਾਂ ਤੇ ਪੇਸ਼ਿਆਂ ਵਿਚ ਚੰਗਾ ਨਾਮਣਾ ਖੱਟਿਆ ਹੈ। ਉਨ੍ਹਾਂ ਇਸ ਕਾਰ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸੁਰੱਖਿਅਤ ਡਰਾਈਵਿੰਗ ਲਈ ਵੀ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਜਨਤਾਲੈਂਡ ਪ੍ਰਮੋਟਰ ਲਿਮਟਿਡ ਦੇ ਸੀਈਓ ਅਤੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਨਾਲ ਨਵੀਆਂ ਗੱਲਾਂ ਦਾ ਆਮ ਲੋਕਾਂ ਨੂੰ ਵੀ ਪਤਾ ਚਲਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇੱ ਵਿਚ ਦੁਨੀਆਂ ਇਕ ਗਲੋਬਲ ਪਿੰਡ ਬਣ ਗਈ ਹੈ। ਪਹਿਲਾਂ ਜਿਹੜੇ ਆਯੋਜਨ ਵਿਦੇਸ਼ਾਂ ਵਿਚ ਹੀ ਹੁੰਦੇ ਸਨ ਉਹਨਾਂ ’ਚੋਂ ਕਾਰ ਰੈਲੀਆਂ ਵਰਗੇ ਆਯੋਜਨ ਹੁਣ ਪੰਜਾਬ ਵਿਚ ਵੀ ਹੋਣ ਲੱਗ ਪਏ ਹਨ। ਇਸ ਕਾਰ ਰੈਲੀ ਕਾਰਨ ਜਿਥੇ ਵਾਹਨ ਚਾਲਕਾਂ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰੁਝਾਨ ਵਧੇਗਾ, ਉਥੇ ਹੀ ਆਮ ਲੋਕਾਂ ਵਿਚ ਵੀ ਕੁਦਰਤ ਪ੍ਰਤੀ ਮੋਹ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸੁਰਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਦੀ ਭਾਵਨਾ ਦਾ ਵਿਕਾਸ ਹੋਵੇਗਾ।
‘ਸ਼ਿਵਾਲਿਕ ਹਿੱਲ ਡਰਾਈਵ’ ਕਾਰ ਰੈਲੀ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਓਸੀਏ ਨਾਰਦਨ ਚੈਪਟਰ ਦੇ ਪ੍ਰਧਾਨ ਮਨਵੀਰ ਗੁਰੋਂ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚੋਂ 30 ਤੋਂ ਜ਼ਿਆਦਾ ਸਖਸ਼ੀਅਤਾਂ ਇਸ ਕਾਰ ਰੈਲੀ ਵਿਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਰ ਰੈਲੀ 150 ਕਿਲੋਮੀਟਰ ਦਾ ਸਫਰ ਤੈਅ ਕਰਕੇ ਬਿਸ਼ਪ ਕੋਟਨ ਸਕੂਲ, ਸ਼ਿਮਲਾ ਵਿਖੇ ਪੁੱਜ ਕੇ ਖਤਮ ਹੋਵੇਗੀ। ਓਸੀਏ ਨਾਰਦਨ ਚੈਪਟਰ ਦੇ ਸਕੱਤਰ ਡਾ. ਰਵੀ ਸ਼ੇਰ ਸਿੰਘ ਤੂਰ ਨੇ ਦੱਸਿਆ ਕਿ ’ਸ਼ਿਵਾਲਿਕ ਹਿੱਲ ਡਰਾਈਵ’ ਕੋਈ ਕਾਰਾਂ ਦੀ ਰੇਸ ਨਹੀਂ ਹੈ ਬਲਕਿ ਇਸ ਵਿਚ ਸਮਾਂ, ਸਪੀਡ ਅਤੇ ਦੂਰੀ ਦਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਇਹ ਸਾਰਾ ਕੁਝ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੂੰ ਨਿਰਧਾਰਿਤ ਸਮਾਂ ਸੀਮਾ ਵਿਚ ਰਹਿ ਕੇ ਨਿਰਧਾਰਿਤ ਥਾਂ ’ਤੇ ਪੁੱਜਣਾ ਹੁੰਦਾ ਹੈ। ਸਮੇਂ ਤੋਂ ਪਹਿਲਾਂ ਅਤੇ ਦੇਰੀ ਨਾਲ ਪੁੱਜਣ ਵਾਲਿਆਂ ਦੇ ਨੰਬਰ ਕੱਟੇ ਜਾਂਦੇ ਹਨ ਅਤੇ ਜੋ ਕਾਰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਰਹਿ ਕੇ ਦੂਰੀ ਤੈਅ ਕਰਦੀ ਹੈ ਉਸ ਵਾਹਨ ਦਾ ਡਰਾਇਵਰ ਜੇਤੂ ਐਲਾਨਿਆ ਜਾਂਦਾ ਹੈ। ਇਸ ਮੌਕੇ ਰੀਅਲ ਅਸਟੇਟ ਦੇ ਕਾਰੋਬਾਰੀ ਪਰਮਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…