ਖੂਨਦਾਨ ਕਰਨ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਲੋੜ: ਚੰਦੂਮਾਜਰਾ

ਰੈਜ਼ੀਡੈਂਟ ਵੈਲਫੇਅਰ ਫੋਰਮ ਸੈਕਟਰ 69 ਵੱਲੋਂ ਲਾਏ ਖੂਨਦਾਨ ਕੈਂਪ ਵਿੱਚ 89 ਲੋਕਾਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਰੈਜ਼ੀਡੈਂਟ ਵੈਲਫੇਅਰ ਫੋਰਮ ਸੈਕਟਰ 69 ਵਲੋੱ ਪ੍ਰਧਾਨ ਸ ਬਲਜੀਤ ਸਿੰਘ ਕੁੰਭੜਾ(ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਰੜ) ਦੀ ਅਗਵਾਈ ਵਿਚ ਸੈਕਟਰ 69 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 89 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਲੋਕ ਸਭਾ ਦੇ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਮੁੱਖ ਮਹਿਮਾਨ ਵਜੋੱ ਸ਼ਾਮਿਲ ਹੋਏ ਜਦੋਂ ਕਿ ਤੇਜਿੰਦਰਪਾਲ ਸਿੰਘ ਸਿੱਧੂ ਹਲਕਾ ਇੰਚਾਰਜ ਮੁਹਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਵਿਸ਼ੇਸ ਮਹਿਮਾਨ ਸਨ। ਇਸ ਮੌਕੇ ਸ੍ਰੀ ਹਰਿਕ੍ਰਿਸ਼ਨ ਚੈਰੀਟੈਬਲ ਮਲਟੀ ਸੈਪਸ਼ਲਿਟੀ ਹਸਪਤਾਲ ਦੀ ਟੀਮ ਵਲੋੱ ਖੂਨ ਇੱਕਤਰ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਖੂਨਦਾਨ ਸਭ ਤੋੱ ਉਤਮ ਦਾਨ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਕਿ ਉਹਨਾਂ ਨੂੰ ਦੇਖ ਕੇ ਹੋਰ ਵੀ ਵਿਅਕਤੀ ਖੂਨਦਾਨ ਕਰਨ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਮੁਹਾਲੀ ਇਲਾਕੇ ਵਿਚ ਵੱਡੇ ਪੱਧਰ ਉਪਰ ਖੂਨਦਾਨ ਲਹਿਰ ਚਲਾਉਣ ਦੀ ਲੋੜ ਹੈ ਤਾਂ ਕਿ ਖੂਨ ਦੀ ਘਾਟ ਕਾਰਨ ਕਿਸੇ ਦੀ ਵੀ ਮੌਤ ਨਾ ਹੋ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇਚਾਰਜ ਸ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਵੱਲੋਂ ਦਾਨ ਕੀਤੀ ਗਈ ਖੂਨ ਦੀ ਇਕ ਬੂੰਦ ਵੀ ਕਿਸੇ ਨਾ ਕਿਸੇ ਦੀ ਜਿੰਦਗੀ ਨੂੰ ਬਚਾਅ ਸਕਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਹੀ ਖੂਨਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਜਿਥੇ ਅਸੀਂ ਆਧੁਨਿਕ ਟੈਕਨਾਲੋਜੀ ਰਾਹੀਂ ਤਰ੍ਹਾਂ ਤਰ੍ਹਾਂ ਦੇ ਮੈਸਿਜ ਇਕ ਦੂਜੇ ਨੂੰ ਭੇਜਦੇ ਹਾਂ ਉਥੇ ਹੀ ਸਾਨੂੰ ਹੋਰਨਾਂ ਲੋਕਾਂ ਨੂੰ ਖੁਨਦਾਨ ਕਰਨ ਸਬੰਧੀ ਵੀ ਸੁਨੇਹੇ ਭੇਜਣੇ ਚਾਹੀਦੇ ਹਨ ਤਾਂ ਕਿ ਹੋਰ ਵਿਅਕਤੀ ਵੀ ਖੂਨਦਾਨ ਲਹਿਰ ਨਾਲ ਜੁੜ ਸਕਣ।
ਇਸ ਮੌਕੇ ਸੰਬੋਧਨ ਕਰਦਿਆਂ ਨਗਰ ਨਿਗਮ ਮੁਹਾਲੀ ਦੇ ਮੇਅਰ ਸ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਵਿੱਚ ਇਹ ਭਾਵਨਾ ਪਾਈ ਜਾਂਦੀ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆ ਸਕਦੀ ਹੈ ਪਰ ਇਹ ਭਾਵਨਾ ਠੀਕ ਨਹੀਂ ਹੈ, ਉਹਨਾਂ ਕਿਹਾ ਕਿ ਮਾਹਿਰ ਡਾਕਟਰ ਇਹ ਸਿੱਧ ਕਰ ਚੁਕੇ ਹਨ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਪਹਿਲਾਂ ਨਾਲੋਂ ਵੀ ਜਿਆਦਾ ਤੰਦਰੁਸਤ ਹੋ ਜਾਂਦਾ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਲਈ ਅੱਗੇ ਆਉਣ।
ਇਸ ਮੌਕੇ ਆਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆ ਫੋਰਮ ਦੇ ਪ੍ਰਧਾਨ ਸ ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਖੂਨਦਾਨ ਹੀ ਸਮਾਜ ਦੀ ਸਭ ਤੋੱ ਵੱਡੀ ਸੇਵਾ ਹੈ, ਜਿਸ ਲਈ ਉਹਨਾਂ ਵਲੋ. ਫੋਰਮ ਦੇ ਹੋਰਨਾਂ ਮੈਂਬਰਾਂ ਦੀ ਸਹਾਇਤਾ ਨਾਲ ਖੂਨਦਾਨ ਕੈਂਪ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾ ਕਿਹਾ ਕਿ ਅੱਜ ਕੱਲ੍ਹ ਫੈਲ ਰਹੀ ਡੇੱਗੂ ਦੀ ਬਿਮਾਰੀ ਦੌਰਾਨ ਜਦੋੱ ਮਰੀਜ ਦੇ ਸਰੀਰ ਵਿੱਚ ਪੈਲਟਲੈਟ ਘੱਟ ਜਾਣ ਤਾਂ ਮਰੀਜ ਦੀ ਮੌਤ ਵੀ ਸਕਦੀ ਹੈ ਅਤੇ ਡੇੱਗੂ ਦੀ ਵੱਧਦੀ ਬਿਮਾਰੀ ਦੌਰਾਨ ਖੂਨ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਮਨਜੀਤ ਸਿੰਘ, ਗੁਰਮੀਤ ਸਿੰਘ ਬਾਕਰਪੁਰ, ਬਲਵਿੰਦਰ ਸਿੰਘ ਰੰਗੜ, ਹ ਰਦੀਪ ਸਿੰਘ ਬਠਲਾਣਾ, ਬਲਕਾਰ ਸਿੰਘ ਢੋਲਪੁਰ, ਸੁਰਿੰਦਰ ਸਿੰਘ ਢੋਲਪੁਰ, ਸ਼੍ਰੋਮਣੀ ਅਕਾਲੀ ਦਲ ਜਿਲਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋੱ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਦੀਪ ਸਿੰਘ ਪ੍ਰਿੰਸ, ਯੂਥ ਅਕਾਲੀ ਦਲ ਦਿਹਾਤੀ ਦੇ ਜਿਲਾ ਪ੍ਰਧਾਨ ਸਤਿੰਦਰ ਗਿੱਲ, ਸੁਰਿੰਦਰ ਸਿੰਘ ਕਲੇਰ, ਕਰਮ ਸਿੰਘ ਮਾਵੀ, ਜਗਜੀਤ ਿੰਸੰਘ, ਸੁਖਦੇਵ ਸਿੰਘ ਵਾਲੀਆ, ਅਮਨਦੀਪ ਸਿੰਘ ਆਬਿਆਨਾ, ਹਰਮੇਸ਼ ਕੁੰਭੜਾ, ਭੁਪਿੰਦਰ ਸਿੰਘ ਕੋਚ, ਕੌਂਸਲਰ ਕਮਲਜੀਤ ਸਿੰਘ ਰੂਬੀ, ਰਜਿੰਦਰ ਕੌਰ ਕੁੰਭੜਾ, ਰਮਨਪ੍ਰੀਤ ਕੌਰ ਕੁੰਭੜਾ, ਜਸਵੀਰ ਕੌਰ ਅਤਲੀ, ਗੁਰਮੀਤ ਕੌਰ, ਪਰਮਿੰਦਰ ਸਿੰਘ ਤਸਿੰਬਲੀ, ਅਰੁਣ ਕੁਮਾਰ ਸ਼ਰਮਾ, ਅਸ਼ੋਕ ਝਾਅ, ਹਰਦੀਪ ਸਿੰਘ ਸਰਾਓੱ, ਬੌਬੀ ਕੰਬੋਜ, ਸਿੁਰੰਦਰ ਸਿੰਘ ਰੋਡਾ, ਆਰ ਪੀ ਸ਼ਰਮਾ,ਹਰਪਾਲ ਸਿੰਘ ਚੰਨਾ, ਸੁਖਦੇਵ ਸਿੰਘ,ਸਤਵੀਰ ਸਿੰਘ ਧਨੋਆ, ਸਿਟੀਜਨ ਵੈਲਫੇਅਰ ਐੱਡ ਡਿਵੈਲਪਮੈਂਟ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ, ਜਨਰਲ ਸਕੱਤਰ ਕੇ ਅ ੈਲ ਸ਼ਰਮਾ, ਰੈਜੀਡੈਂਟਸ ਵੈਲਫੇਅਰ ਫੋਰਮ ਸੈਕਟਰ 69 ਦੇ ਆਗੂ ਚਰਨਜੀਤ ਸਿੰਘ ਬਰਾੜ, ਹਾਕਮ ਸਿੰਘ ਜਵੰਧਾ, ਅਲਬੇਲ ਸਿੰਘ ਸਿਆਨ, ਜੈ ਸਿੰਘ ਸੈਂਬੀ, ਪੀ ਡੀ ਵਧਵਾ, ਆਰ ਐਸ ਬੈਦਵਾਨ, ਐਨ ਐਸ ਕਲਸੀ, ਦੀਪਕ ਮਲਹੋਤਰਾ, ਡੀ ਐਨ ਸ਼ਰਮਾ, ਪੀ ਐਸ ਵਿਰਦੀ, ਭੁਪਿੰਦਰ ਿੰਸੰਘ ਬੱਲ, ਕੁਲਦੀਪ ਸਿੰਘ ਭਿੰਡਰ, ਜਸਬੀਰ ਸਿੰਘ ਜੱਸੀ, ਦਰਸ਼ਨ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਸਰਦਾਰਾ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਐਮ ਡੀ ਐਸ ਸੋਢੀ, ਪ੍ਰੋ ਗੁਰਦੀਪ ਸਿੰਘ,ਜਸਪਾਲ ਸਿੰਘ ਮਟੌਰ ਐਮ ਸੀ, ਕੁਲਵੰਤ ਸਿੰਘ ਟਿਵਾਣਾ, ਅਮਰੀਕ ਸਿੰਘ, ਹਰਦੀਪ ਸਿੰਘ, ਹਰਵਿੰਦਰ ਸਿੰਘ, ਤੇਜਿੰਦਰ ਸਿੰਘ ਆਹਲੂਵਾਲੀਆ, ਨਰਿੰਦਰ ਸਿੰਘ ਲਾਂਬਾ, ਤੇਜਿੰਦਰ ਸਿੰਘ ਉਬਰਾਏ, ਪਰਮ ਬੈਦਵਾਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…