ਵਾਤਾਵਰਨ ਦੀ ਸ਼ੁੱਧਤਾ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ: ਪਟਵਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਅਜੋਕੇ ਸਮੇਂ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਤੋਂ ਬਚਾਅ ਦਾ ਇੱਕੋ ਇੱਕ ਸਾਧਨ ਹੈ। ਹਰੇਕ ਵਿਅਕਤੀ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਪੌਣ ਪਾਣੀ ਧਰਤ ਬਚਾਓ ਮਿਸ਼ਨ ਤਹਿਤ ਅੱਜ ਸੈਕਟਰ-70 ਮੁਹਾਲੀ ਦੇ ਨਾਗਰਿਕਾਂ ਵੱਲੋਂ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਸਥਾਨਕ ਪਾਰਕ ਨੰਬਰ 33 ਵਿੱਚ ਵੱਖ ਵੱਖ ਕਿਸਮ ਦੇ ਫੁੱਲ ਬੂਟੇ ਲਾਏ ਗਏ। ਸੈਕਟਰ-70 ਵਿੱਚ ਬੂਟੇ ਲਾਉਣ ਦੀ ਇਹ ਤੀਜੀ ਮੁਹਿੰਮ ਹੈ ਅਤੇ ਹੁਣ ਤੱਕ 200 ਦੇ ਕਰੀਬ ਬੂਟੇ ਲਾਏ ਗਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਵੀ ਪੌਦੇ ਲਗਾਏ ਅਤੇ ਹੋਰਨਾਂ ਸੈਕਟਰ ਵਾਸੀਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਆ।
ਬੂਟੇ ਲਾਉਣ ਤੋਂ ਪਹਿਲਾਂ ਹੋਈ ਇੱਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਅੱਜ ਦੇ ਆਧੁਨਿਕੀਕਰਨ, ਉਦਯੋਗੀਕਰਨ ਦੇ ਯੁੱਗ ਵਿੱਚ ਮਨੁੱਖ ਖ਼ੁਦ ਵਿਕਾਸ ਦੇ ਨਾਂ ’ਤੇ ਕੰਡੇ ਬੀਜ ਰਿਹਾ ਹੈ। ਅੱਜ ਨਾ ਧਰਤੀ ਸਾਫ਼ ਹੈ, ਨਾ ਹਵਾ ਤੇ ਨਾ ਹੀ ਪਾਣੀ। ਜੇ ਸਾਰੇ ਜੀਵਾਂ ਲਈ ਜੀਵਨ ਸਰੋਤ ਹੀ ਦੂਸ਼ਿਤ ਹੋ ਗਏ ਤਾਂ ਜੀਵਨ ਵੀ ਖਤਰੇ ਹੇਠ ਆ ਜਾਵੇਗਾ। ਲਾਏ ਗਏ ਬੂਟਿਆਂ ਵਿੱਚ ਫੁੱਲਦਾਰ, ਫਲਦਾਰ ਤੇ ਸਿਹਤ ਲਈ ਫਾਇਦੇਮੰਦ ਬੂਟੇ ਸ਼ਾਮਲ ਹਨ ਜੋ ਛਾਂ ਦੇ ਨਾਲ ਨਾਲ ਜੀਵਨ ਲਈ ਲਾਭਦਾਇਕ ਹਨ।
ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰ.ਪੀ. ਕੰਬੋਜ, ਜਨਰਲ ਸਕੱਤਰ ਆਰ.ਕੇ.ਗੁਪਤਾ, ਮੀਤ ਪ੍ਰਧਾਨ ਅਮਰ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਕਰਨਲ ਸ਼ਮਸ਼ੇਰ ਸਿੰਘ ਡਡਵਾਲ, ਦਰਸ਼ਨ ਸਿੰਘ ਮਹਿੰਮੀ ਸੇਵਾਮੁਕਤ ਡੀ.ਆਈ.ਜੀ, ਨੀਲਮ ਚੌਪੜਾ, ਕਮਲਜੀਤ ਕੌਰ, ਨੀਟੂ ਰਾਜਪੂਤ, ਜੇ.ਪੀ., ਸੁੱਚਾ ਸਿੰਘ, ਐਸ.ਸੀ.ਐਲ. ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ, ਸਾਬਕਾ ਜਨਰਲ ਸਕੱਤਰ ਹਰਪਾਲ ਸਿੰਘ, ਰਣਜੀਤ ਸਿੰਘ, ਰਾਮ ਕ੍ਰਿਸ਼ਨ ਕੰਬੋਜ, ਦੀਪਕ ਸੋਈ, ਸੁਰਮੁੱਖ ਸਿੰਘ, ਮਦਨ ਮੋਹਨ, ਦਵਿੰਦਰ ਸਿੰਘ, ਸਾਧੂ ਸਿੰਘ ਕੰਗ, ਸੁਰਜੀਤ ਸਿੰਘ, ਨਿਰਮਲ ਸਿੰਘ, ਗਿੰਨੀ ਪਦਮ, ਸੁਰਿੰਦਰ ਕੌਰ ਅਤੇ ਬੀ.ਐਮ.ਪ੍ਰਾਸ਼ਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…