ਨਿਊਜ਼ੀਲੈਂਡ ਦੇ ਸਫ਼ਾਈ ਸਿਸਟਮ ਤੋਂ ਸੇਧ ਲਈ ਜਾਵੇਗੀ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਮੁਹਾਲੀ ਦੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਨਿਊਜ਼ੀਲੈਂਡ ਦੀ ਸਫਾਈ ਵਿਵਸਥਾ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਟੌਰੰਗਾ (ਆਕਲੈਂਡ) ਦੇ ਮੇਅਰ ਸ੍ਰੀ ਗਰੈਗ ਬ੍ਰਾਉਨ ਲੇਸ ਅਤੇ ਡਿਪਟੀ ਮੇਅਰ ਸ੍ਰੀ ਕੈਲਵਿਨ ਕਲੌਟ ਨਾਲ ਕਾਰਪੋਰੇਸ਼ਨ ਹਾਊਸ ਵਿੱਚ ਮੀਟਿੰਗ ਕੀਤੀ ਅਤੇ ਟੌਰੰਗਾ ਵਿਖੇ ਨਗਰ ਨਿਗਮ ਵੱਲੋਂ ਕੀਤੀ ਜਾਂਦੀ ਸਫਾਈ ਵਿਵਸਥਾ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੀਟਿੰਗ ਵਿੱਚ ਉਘੇ ਬਿਜਨੈਸਮੈਨ ਪੂਰਨ ਸਿੰਘ ਵੀ ਮੌਜੂਦ ਸਨ।
ਨਿਊਜ਼ੀਲੈਂਡ ਤੋਂ ਮੋਬਾਈਲ ਫੋਨ ’ਤੇ ਨਬਜ਼-ਏ-ਪੰਜਾਬ ਬਿਊਰੋ ਨਾਲ ਗੱਲਬਾਤ ਕਰਦਿਆਂ ਸ੍ਰੀ ਧਨੋਆ ਨੇ ਦੱਸਿਆ ਕਿ ਬਿਹਤਰ ਸਫਾਈ ਪ੍ਰਬੰਧਾਂ ਲਈ ਕਾਰਪੋਰੇਸ਼ਨ ਦੀ ਲਗਨ ਅਤੇ ਲੋਕਾਂ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ। ਆਪਣੀ ਸਫਾਈ ਆਮ ਲੋਕਾਂ ਦਾ ਮੁੱਢਲਾ ਨਾਅਰਾ ਹੈ। ਨਿਊਜ਼ੀਲੈਂਡ ਦੇ ਲੋਕ ਸਫਾਈ ਤੇ ਸੁੰਦਰਤਾ ਲਈ ਸਿਰਫ਼ ਸਫਾਈ ਕਰਮਚਾਰੀਆਂ ਅਤੇ ਅਧਿਕਾਰੀਆਂ ਉਪਰ ਹੀ ਨਿਰਭਰ ਨਹੀਂ ਕਰਦੇ ਸਗੋੱ ਇਸ ਵਿੱਚ ਖੁਦ ਵੀ ਯੋਗਦਾਨ ਪਾਉੱਦੇ ਹਨ।
ਉਹਨਾਂ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੂੜੇ ਕਰਕਟ ਨੂੰ ਵਖੋ ਵੱਖਰੇ ਕੂੜੇਦਾਨਾਂ ਵਿੱਚ ਲਿਜਾ ਕੇ ਡੰਪ ਨਹੀਂ ਕੀਤਾ ਜਾਂਦਾ ਬਲਕਿ ਕੂੜੇ ਦੀ ਨਾਲ ਦੀ ਨਾਲ ਪ੍ਰੋਸੈਸਿੰਗ ਕਰਕੇ ਵਰਤਣਯੋਗ ਬਣਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਨਿਊਜ਼ੀਲੈਂਡ ਵਿਚ ਪਾਣੀ ਦੀ ਬਹੁਤਾਤ ਹੋਣ ਦੇ ਬਾਵਜੂਦ ਉਥੋਂ ਦੇ ਲੋਕ ਪਾਣੀ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਕਰਦੇ ਹਨ। ਇੱਥੇ ਵਰਤਿਆ ਗਿਆ ਪਾਣੀ ਵੀ ਮੁੜ ਸਾਫ ਕਰਕੇ ਵਰਤਿਆ ਜਾਂਦਾ ਹੈ ਤਾਂ ਕਿ ਸਦੀਆਂ ਤਕ ਪਾਣੀ ਦੀ ਸੰਭਾਲ ਹੋ ਸਕੇ। ਉਹਨਾਂ ਕਿਹਾ ਕਿ ਨਿਊਜ਼ੀਲੈਂਡ ਦੇ ਸਫਾਈ ਸਿਸਟਮ ਨੂੰ ਉਹ ਆਪਣੇ ਵਾਰਡ ਨੰਬਰ-23 ਵਿੱਚ ਲਾਗੂ ਕਰਵਾਉਣ ਲਈ ਯਤਨ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…