ਨਹਿਰੂ ਯੂਵਾ ਕੇਂਦਰ ਵੱਲੋਂ ਸਵੱਛ ਭਾਰਤ ਤੇ ਲਘੂ ਫਿਲਮ ’ਤੇ ਕਰਵਾਏ ਜਾਣਗੇ ਮੁਕਾਬਲੇ: ਪਰਮਜੀਤ ਸਿੰਘ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਸਤੰਬਰ:
ਨਹਿਰੂ ਯੂਵਾ ਕੇਦਰ ਐਸ.ਏ.ਐਸ.ਨਗਰ ਦੇ ਕੋਆਡੀਨੇਟਰ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜ ਮੁਹਾਲੀ ਵਿੱਚ 14 ਸਤੰਬਰ ਨੂੰ ਨਹਿਰੂ ਯੂਵਾ ਕੇਂਦਰ ਮੁਹਾਲੀ ਵਲੋਂ ‘ ਮੈ ਸਵੱਛ ਤੇ ਕੀ ਕਰਾਂਗਾਂ/ਕਰਾਂਗੀ’ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਇਆ ਜਾ ਰਿਹਾ ਹੈ ਅਤੇ ਨੌਜਵਾਨ 250 ਸਬਦਾਂ ਦਾ ਲੇਖ ਲਿਖ ਸਕਦਾ ਹੈ। ਇਸ ਮੁਕਾਬਲੇ ਵਿਚ ਕਲੱਬਾਂ ਦੇ 15 ਤੋਂ 29 ਸਾਲ ਤੱਕ ਦੇ ਨੌਜਵਾਨਾਂ ਭਾਗ ਲੈ ਸਕਦੇ ਹਨ। ਉਹ ਅੱਜ ਇੱਥੇ ਨਹਿਰੂ ਯੂਵਾ ਕੇਂਦਰ ਨਾਲ ਐਫੀਲੇਟਿਡ ਕਲੱਬਾਂ ਦੇ ਪ੍ਰਧਾਨ, ਅਹੁੱਦੇਦਾਰਾਂ, ਵਲੰਟੀਅਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਇਸ ਮੁਕਾਬਲੇ ਵਿਚ ਜਿਹੜਾ ਨੌਜਵਾਨ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ਸਟੇਟ ਪੱਧਰੀ ਮੁਕਾਬਲੇ ਅਤੇ ਉਸ ਤੋਂ ਬਾਅਦ ਜੋ ਸਟੇਟ ਪਹਿਲਾ ਸਥਾਨ ਪ੍ਰਾਪਤ ਕਰਕੇ ਉਸਨੂੰ ਨੈਸ਼ਨਲ ਪੱਧਰੀ ਮੁਕਾਬਲੇ ਵਿਚ ਭੇਜਿਆ ਜਾਵੇਗਾ ਜਿਥੇ ਕਿ ਦੇਸ਼ ਦੇ 29 ਸੂਬਿਆਂ ਦੇ ਨੌਜਵਾਨ ਭਾਗ ਲੈਣਗੇ।
ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਵਲੋਂ ‘ਭਾਰਤ ਨੂੰ ਸਵੱਛ ਬਣਾਉਣ ਵਿਚ ਮੇਰਾ ਯੋਗਦਾਨ’ ਵਿਸੇੇ ਤੇ ਵੀ 2-3 ਮਿੰਟ ਦੀ ‘ਲਘੂ ਫਿਲਮ ਮੁਕਾਬਲਾ’ ਕਰਵਾਇਆ ਜਾ ਰਿਹਾ ਹੈ ਅਤੇ ਕਲੱਬ ਦੇ ਨੌਜਵਾਨ ਫਿਲਮ ਤਿਆਰ ਕਰਕੇ 14 ਸਤੰਬਰ ਤੱਕ ਨਹਿਰੂ ਯੂਵਾ ਕੇਂਦਰ ਮੁਹਾਲੀ ਨੂੰ ਭੇਜ ਸਕਦੇ ਹਨ। ਇਸ ਤੋਂ ਇਲਾਵਾ ਕਲੱਬ ਵਲੋਂ ਸਵੱਛ ਭਾਰਤ, ਸਫਾਈ, ਖੂਨਦਾਨ ਕੈਂਪ ਜਾਂ ਹੋਰ ਕੋਈ ਵੀ ਕੰਮ/ਪ੍ਰੋਜੈਕਟ ਕੀਤੇ ਹਨ ਉਹ 1-4-16 ਤੋਂ 31-3-2107 ਤੱਕ ਆਪਣੀ ਰਿਪੋਰਟ ਤਿਆਰ ਕਰਕੇ ਦਫ਼ਤਰ ਨੂੰ ਭੇਜਣ। ਉਨ੍ਹਾਂ ਨਹਿਰੂ ਯੂਵਾ ਕੇਂਦਰ ਦਾ ਮਕਸਦ ਹੈ ਕਿ ਪੈਂਡੂ ਖੇਤਰ ਦੇ ਨੌਜਵਾਨ ਨੂੰ ਖੇਡਾਂ, ਸਮਾਜ ਸੇਵ6ੀ ਕੰਮਾਂ, ਭਰੂਣ ਹੱਤਿਆ, ਪਿੰਡਾਂ ਦੀ ਸਫਾਈ ਸਮੇਤ ਅਨੇਕਾਂ ਸਮਾਜ ਸੇਵੀ ਕੰਮਾਂ ਨਾਲ ਜੋੜਨਾ ਹੈ।
ਇਸ ਮੌਕੇ ਅਸੋਕ ਬਜਹੇੜੀ, ਰਜਨੀ, ਅਰਚਨਾ ਮਿਸ਼ਰਾ, ਬਹਾਦਰ ਸਿੰਘ ਭੱਟੀ, ਅਮ੍ਰਿੰਤਪਾਲ ਸਿੰਘ, ਅਮਨਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ, ਬਿਮਲਾ ਸਿਲਾਈ ਅਧਿਆਪਕ, ਮਨਦੀਪ ਕੌਰ ਮੁਹਾਲੀ, ਹਰਪ੍ਰੀਤ ਕੌਰ, ਜਸਵੀਰ ਕੌਰ, ਰਮਨਪ੍ਰੀਤ ਕੌਰ, ਗੁਰਦੀਪ ਸਿੰਘ,ਰਣਬੀਰ ਸਿੰਘ, ਤਿਲਕ ਰਾਜ ਝੰਜੇੜੀ, ਲਾਇਨਜ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ ਸਮੇਤ ਹੋਰ ਕਲੱਬਾਂ ਦੇ ਪ੍ਰਧਾਨ, ਅਹੁੱਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …