ਨੇਬਰਹੁੱਡ ਪਾਰਕ ਫੇਜ਼-11 ਵਿੱਚ ਸਾਲਾਂ ਤੋਂ ਬੰਦ ਪਿਆ ਫੁਹਾਰਾ ਚਾਲੂ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਇੱਥੋਂ ਦੇ ਫੇਜ਼-11 (ਵਾਰਡ ਨੰਬਰ-21) ਦੀ ਕੌਂਸਲਰ ਹਰਸ਼ਪ੍ਰੀਤ ਕੌਰ ਭੰਵਰਾ ਵਿੱਚ ਪੈਂਦੇ ਨੇਬਰਹੁੱਡ ਪਾਰਕ ਵਿਖੇ ਵਰ੍ਹਿਆਂ ਤੋਂ ਬੰਦ ਪਿਆ ਫੁਹਾਰਾ ਚਾਲੂ ਕਰਵਾਇਆ ਗਿਆ ਹੈ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੌਕੇ ਤੇ ਪੁੱਜ ਕੇ ਇਸ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਮਾਜ ਸੇਵੀ ਗੁਰਚਰਨ ਸਿੰਘ ਭੰਮਰਾ, ਕੌਂਸਲਰ ਹਰਸ਼ਪ੍ਰੀਤ ਕੌਰ ਭੰਵਰਾ ਹਾਜ਼ਰ ਸਨ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਹ ਫੁਹਾਰਾ ਕਈ ਵਰ੍ਹਿਆਂ ਤੋਂ ਬੰਦ ਪਿਆ ਸੀ ਅਤੇ ਇਸ ਦੀ ਸਾਰੀ ਮਸ਼ੀਨਰੀ ਬਦਲੀ ਗਈ ਹੈ ਅਤੇ ਇਸ ਨੂੰ ਮੁੜ ਚਾਲੂ ਕਰਵਾਇਆ ਗਿਆ ਹੈ, ਜਿਸ ਨਾਲ ਇਸ ਪਾਰਕ ਦੀ ਖੂਬਸੂਰਤੀ ਵਿਚ ਚਾਰ ਚੰਨ ਲੱਗਣਗੇ ਅਤੇ ਸੈਰ ਕਰਨ ਲਈ ਆਉਂਦੇ ਲੋਕਾਂ ਨੂੰ ਵੀ ਫੁਹਾਰਾ ਵਧੀਆ ਨਜ਼ਾਰਾ ਪੇਸ਼ ਕਰੇਗਾ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਗਮਾਡਾ ਤੋਂ ਮੁਹਾਲੀ ਦੇ ਪਾਰਕ ਨਿਗਮ ਅਧੀਨ ਆਉਣ ਉਪਰੰਤ ਤੇ ਨਵੀਂ ਨਗਰ ਨਿਗਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪਾਰਕਾਂ ਵਿੱਚ ਲਗਾਤਾਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਕਾਂ ਦੇ ਅੰਦਰ ਓਪਨ ਏਅਰ ਜਿਮ ਵੀ ਲਗਾਏ ਗਏ ਹਨ ਤਾਂ ਜੋ ਮੁਹਾਲੀ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਕਸਰਤ ਕਰਨ ਦੀ ਸੁਵਿਧਾ ਹਾਸਲ ਹੋ ਸਕੇ ਅਤੇ ਉਨ੍ਹਾਂ ਨੂੰ ਉੱਚ ਮਿਆਰ ਦੀਆਂ ਕਸਰਤ ਕਰਨ ਵਾਲੀਆਂ ਮਸ਼ੀਨਾਂ ਦੀ ਸੁਵਿਧਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਾਰਕਾਂ ਵਿੱਚ ਲਾਈਟਾਂ, ਵਾਕਿੰਗ ਟਰੈਕ, ਵੈਦਰ ਸ਼ੈਲਟਰ ਆਦਿ ਬਣਾਏ ਗਏ ਹਨ ਅਤੇ ਪਾਰਕਾਂ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਕੌਂਸਲਰ ਹਰਸ਼ਪੀਤ ਕੌਰ ਭੰਵਰਾ ਨੇ ਮੇਅਰ ਅਤੇ ਡਿਪਟੀ ਮੇਅਰ ਦਾ ਇੱਥੇ ਆਉਣ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਵਿੱਚ ਪੂਰੀ ਪਾਰਦਰਸ਼ਤਾ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਵਾਰਡ ਵਿਚ ਵਰ੍ਹਿਆਂ ਤੋਂ ਬੰਦ ਪਿਆ ਇਹ ਫੁਹਾਰਾ ਚਾਲੂ ਕਰਵਾਇਆ ਗਿਆ ਹੈ। ਅਖੀਰ ਵਿੱਚ ਸਮਾਜ ਸੇਵੀ ਗੁਰਚਰਨ ਸਿੰਘ ਭੰਵਰਾ ਨੇ ਮੇਅਰ, ਡਿਪਟੀ ਮੇਅਰ ਅਤੇ ਸਮੂਹ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…