
ਨਿਊਂ ਚੰਡੀਗੜ੍ਹ ਸਾਹਿਤਕ ਸੱਥ ਦੀ ਨਵੇਂ ਸਾਲ ਦੇ ਮੌਕੇ ਵਿਸ਼ੇਸ਼ ਇਕੱਤਰਤਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 2 ਜਨਵਰੀ:
ਨਿਊਂ ਚੰਡੀਗੜ੍ਹ ਸਾਹਿਤਕ ਸੱਥ ਦੀ ਨਵੇਂ ਸਾਲ ਦੇ ਮੌਕੇ ਵਿਸ਼ੇਸ਼ ਇਕੱਤਰਤਾ ਹੋਈ। ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿੱਚ ਹੋਈ ਇਸ ਮੀਟਿੰਗ ਵਿੱਚ ਇਲਾਕੇ ਦੇ ਉੱਘੇ ਸਮਾਜ ਸੇਵੀ ਤੇ ਪ੍ਰਭ ਆਸਰਾ ਟਰੱਸਟ ਦੇ ਸੰਚਾਲਕ ਸ਼ਮਸ਼ੇਰ ਸਿੰਘ ਪਡਿਆਲਾ ਨੇ ਵੀ ਹਾਜ਼ਭਰੀ ਰੀ। ਇਸ ਮੌਕੇ ਚਰਚਿੱਤ ਕਵੀ ਜਗਜੀਤ ਗੱਗ ਨੇ ਪੰਜਵੀਂ ਉਦਾਸੀ, ਰਘਵੀਰ ਵੜੈਚ ਨੇ ‘ਮੈਂ ਜੇਠਾ ਪੁੱਤ ਪੰਜਾਬੀ ਦਾ ਊੜ੍ਹਾ ਬੋਲ ਰਿਹਾਂ’। ਨੌਜਵਾਨ ਲੇਖਕ ਰਵਿੰਦਰ ਸਿੰਘ ਬੈਂਸ ਨੇ ‘ਰਹ-ਗੁਜ਼ਰੇ ਜਿਥੇ ਗੁਰੂ ਪੀਰ ਕਦੇ, ਅੱਜ ਖਿੱਤਾ ਧਰਤ ਸਰਪੀ ਦਾ’। ਚਰਨਜੀਤ ਸਿੰਘ ਚੰਨੀ ਨੇ ‘ਰਾਜ ਬਰਾੜ ਵੀ ਤੁਰ ਗਿਆ ਲੋਕੋ, ਇੱਕ ਹੋਰ ਪੁੱਤ ਲਾਡਲਾਂ ਮਾਂ ਬੋਲੀ ਦਾ,। ਰਵਿੰਦਰ ਸਿੰਘ ਵਜੀਦਪੁਰ ਨੇ ‘ਕਿੱਦਾ ਮਨਾਵਾਂ ਨਵਾਂ ਸਾਲ, ਕਿੱਦਾ ਮੈਂ ਦੀਵਾਲੀਆਂ’। ਸੁਖਜਿੰਦਰ ਸਿੰਘ ਸੋਢੀ ਨੇ ‘ਕਰੀਏ ਇੱਜ਼ਤ ਅੌਰਤ ਸਮਾਜ ਦੀ, ਬੁਰੀ ਹੈ ਬਿਮਾਰੀ ਵਿਆਹਾਂ ਵਿੱਚ ਦਾਜ ਦੀ’। ਮਨਦੀਪ ਗਿੱਲ ਨੇ ‘ਲਵੋ ਬਈ ਨਵਾਂ ਸਾਲ ਆ ਗਿਆ’। ਬਲਵੰਤ ਮਾਂਗਟ ਨੇ ‘ਗਿਰਝਾਂ ਨੇ ਬਣ ਘੁੱਗੀਆਂ, ਹੁਣ ਲੋਕਾਂ ਵਿੱਚ ਆਉਣਾ ਏ’। ਬਲਜਿੰਦਰ ਮਾਛੀਵਾੜਾ ਨੇ ‘ਚੋਰ ਲਫੰੇਗੇ ਹਾਕਮ ਬਣਗੇ, ਮਾਹਤੜ ਹੈ ਘਬਰਾਇਆ’।
ਅੰਤ ਵਿੱਚ ਭਾਈ ਸਮਸ਼ੇਰ ਸਿੰਘ ਨੇ ‘ਰੱਬਾ ਘਰ ਤਾਂ ਤੇਰੇ ਨਿੱਤ ਨਵੇਂ ਨਵੇਂ ਬਣ ਰਹੇ ਨੇ, ਪਰ ਲਾਚਾਰ, ਲਵਾਰਿਸ ਇਨਸਾਨ ਰੁਲ ਰੁਲ ਕੇ ਮਰ ਰਹੇ ਨੇ। ਮੁੱਖ ਪ੍ਰਬੰਧਕ ਅਮਨ ਅਜ਼ਾਦ ਨੇ ‘ਕਸੂਰਵਾਰ ਤਾਂ ਇਨਸਾਨੀ ਨਫ਼ਰਤ ਹੈ, ਇੱਟ ਤਾਂ ਐਂਵੇਂ ਹੀ ਬਦਨਾਮ ਹੈ ਸੁਣਾ ਕੇ ਸਰੋਤਿਆਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਂਆ।