Share on Facebook Share on Twitter Share on Google+ Share on Pinterest Share on Linkedin ਬਿਜਲੀ ਦੀ ਵੰਡ ਪ੍ਰਣਾਲੀ ਦੇ ਸੁਧਾਰ ਹਿੱਤ ਨਵੇਂ ਉਪ ਮੰਡਲ ਦਫ਼ਤਰਾਂ ਦੀ ਹੋਵੇਗੀ ਰਚਨਾ: ਸ਼ਰਮਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ: ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਦੱਖਣੀ ਜ਼ੋਨ ਅਧੀਨ ਬਿਜਲੀ ਦੀ ਵੰਡ ਪ੍ਰਣਾਲੀ ਦੇ ਸੁਧਾਰ ਹਿਤ ਜ਼ਿਲ੍ਹਾ ਐਸ.ਏ.ਐਸ ਨਗਰ ਵਿਚ ਪੈਂਦੇ ਵੱਖ-2 ਵੰਡ ਮੰਡਲਾਂ ਅਧੀਨ ਨਵੇਂ ਉਪ ਮੰਡਲ ਦਫਤਰਾਂ ਦੀ ਰਚਨਾ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ ਨੇ ਦੱਸਿਆ ਕਿ ਮੁਹਾਲੀ ਦੇ ਤੇਜੀ ਨਾਲ ਹੋ ਰਹੇ ਵਿਕਾਸ ਕਾਰਨ ਜ਼ਿਲ੍ਹੇ ਵਿੱਚ ਬਿਜਲੀ ਕੁਨੈਕਸ਼ਨਾਂ ਦੀ ਤੇਜੀ ਨਾਲ ਵੱਧ ਰਹੀ ਗਿਣਤੀ ਦੇ ਮੱਦੇਨਜਰ ਮੁਹਾਲੀ ਜ਼ਿਲ੍ਹੇ ਵਿੱਚ ਬਿਜਲੀ ਦੀ ਵੰਡ ਪ੍ਰਣਾਲੀ ਦੇ ਸੁਧਾਰ ਲਈ ਜ਼ਿਲ੍ਹੇ ਵਿੱਚ ਪੈਂਦੇ ਮਹਿਕਮੇ ਦੇ ਉਪ ਮੰਡਲ ਦਫਤਰਾਂ ਦਾ ਪੁਨਰਗਠਨ ਕਰਦੇ ਹੋਏ ਨਵੇਂ ਉਪ ਮੰਡਲ ਦਫ਼ਤਰਾਂ ਦੀ ਰਚਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰ ਦੇ ਵਿਸਥਾਰ ਨਾਲ ਰੂਰਲ ਵੰਡ ਉਪ ਮੰਡਲ, ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ, ਸੋਹਾਣਾ ਦਾ ਇਲਾਕਾ ਜਿਵੇਂ ਕਿ ਸੈਕਟਰ-66 ਤੋਂ 69 ,76 ਤੋ. 80,91ਤੋ. 112, ਪਿੰਡ ਸੋਹਾਣਾ ਅਤੇ ਲਾਂਡਰਾਂ ਮੁਹਾਲੀ ਵਿਚ ਆ ਗਏ ਹਨ। ਰੂਰਲ ਵੰਡ ਉਪ ਮੰਡਲ ਨੂੰ ਵੰਡ ਮੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜ਼ੀਰਕਪੁਰ ਨਾਲੋਂ ਵੱਖ ਕਰ ਕੇ ਇਸ ਨੂੰ ਸਹਾਇਕ ਕਾਰਜਕਾਰੀ ਇੰਜੀਨੀਅਰ, ਵਣਜ-2 ਉਪ ਮੰਡਲ, ਪੰ:ਰਾ:ਪਾ:ਕਾ:ਲਿ:, ਮੋਹਾਲੀ ਅਤੇ ਸਹਾਇਕ ਕਾਰਜਕਾਰੀ ਇੰਜੀਨੀਅਰ, ਤਕਨੀਕੀ-3 ਉਪ ਮੰਡਲ, ਪੰ:ਰਾ:ਪਾ:ਕਾ:ਲਿ:, ਮੋਹਾਲੀ, ਉਪ ਮੰਡਲ ਦਫਤਰਾਂ ਵਿਚ ਵੰਡ ਕੇ ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ (ਖਾਸ), ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਮੋਹਾਲੀ ਦੇ ਦਫਤਰ ਅਧੀਨ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ,ਖਰੜ ਦੇ ਦਫਤਰ ਅਧੀਨ ਪੈਂਦੇ ਸ਼ਹਿਰੀ ਉਪ ਮੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਖਰੜ ਦੇ ਇਲਾਕੇ ਵਿਚ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ ਵਿੱਚ ਬਹੁਤ ਜਿਆਦਾ ਵਾਧਾ ਹੋ ਜਾਣ ਕਾਰਨ ਇਸ ਉਪ ਮੰਡਲ ਦਫਤਰ ਦਾ ਨਾਂ ਤਬਦੀਲ ਕੀਤਾ ਗਿਆ ਹੈ ਅਤੇ ਇਸ ਉਪ ਮੰਡਲ ਦਫਤਰ ਦੀ ਵੰਡ ਕਰ ਕੇ ਇੱਕ ਹੋਰ ਨਵੇਂ ਉਪ ਮੰਡਲ ਦਫਤਰ ਦੀ ਰਚਨਾ ਕੀਤੀ ਗਈ ਹੈ, ਜਿਸ ਵਿੱਚ ਖਰੜ ਸ਼ਹਿਰੀ-1 ਉਪ ਮੰਡਲ , ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਖਰੜ-ਲਾਂਡਰਾਂ ਸੜਕ ਦਾ ਸੱਜਾ ਪਾਸਾ) ਅਤੇ ਖਰੜ ਸ਼ਹਿਰੀ-2 ਉਪ ਮੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਖਰੜ-ਲਾਂਡਰਾਂ ਸੜਕ ਦਾ ਖੱਬਾ ਪਾਸਾ) ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜੀਕਰਪੁਰ ਦੇ ਦਫਤਰ ਅਧੀਨ ਪੈਂਦੇ ਸਹਾਇਕ ਕਾਰਜਕਾਰੀ ਇੰਜੀਨੀਅਰ, ਵਣਜ ਉਪ ਮੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜੀਰਕਪੁਰ ਦੇ ਦਫਤਰ ਵਿਚ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ ਵੱਧ ਕੇ ਤਕਰੀਬਨ 67000 ਨੰ: ਹੋ ਜਾਣ ਕਾਰਨ ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜੀਰਕਪੁਰ ਦੇ ਦਫਤਰ ਅਧੀਨ ਨਵੇਂ ਉਪ ਮੰਡਲ ਦਫਤਰਾਂ ਦੀ ਰਚਨਾ ਕੀਤੀ ਗਈ ਹੈ, ਜਿਸ ਵਿੱਚ ਸਹਾਇਕ ਕਾਰਜਕਾਰੀ ਇੰਜੀਨੀਅਰ, ਤਕਨੀਕੀ-1 ਉਪ ਮੰਡਲ, ਪੰ:ਰਾ:ਪਾ:ਕਾ:ਲਿ:, ਭਬਾਤ (ਚੰਡੀਗੜ-ਅੰਬਾਲਾ ਹਾਈਵੇਅ ਦਾ ਸੱਜਾ ਪਾਸਾ)। ਸਹਾਇਕ ਕਾਰਜਕਾਰੀ ਇੰਜੀਨੀਅਰ , ਤਕਨੀਕੀ-2 ਉਪ ਮੰਡਲ, ਪੰ:ਰਾ:ਪਾ:ਕਾ:ਲਿ:, ਢਕੌਲੀ (ਚੰਡੀਗੜ-ਅੰਬਾਲਾ ਹਾਈਵੇਅ ਦਾ ਖੱਬਾ ਪਾਸਾ) ਸ਼ਾਮਲ ਹਨ। ਇਸੇ ਤਰ੍ਹਾਂ ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਲਾਲੜੂ ਦੇ ਦਫਤਰ ਅਧੀਨ ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ, ਪੰ:ਰਾ:ਪਾ:ਕਾ:ਲਿ:, ਡੇਰਾਬਸੀ ਦੇ ਖੇਤਰ ਵਿਚ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ ਵੱਧ ਕੇ 38334 ਨੰ: ਹੋ ਜਾਣ ਕਾਰਨ ਇਸ ਉਪ ਮੰਡਲ ਦਫਤਰ ਦਾ ਨਾਂ ਉਪ ਮੰਡਲ, ਡੇਰਾਬੱਸੀ ਤੋਂ ਬਦਲ ਕੇ ਉਪ ਮੰਡਲ, ਮੁਬਾਰਕਪੁਰ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਇਸ ਉਪ ਮੰਡਲ ਦਫਤਰ ਦੀ ਵੰਡ ਕਰਕੇ ਹੋਰ ਨਵੇਂ ਉਪ ਮੰਡਲ ਦਫਤਰਾਂ ਦੀ ਰਚਨਾ ਕੀਤੀ ਗਈ ਹੈ, ਜਿਨ੍ਹਾਂ ਵਿੱਚ ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉਪ ਮੰਡਲ, ਪੰ:ਰਾ:ਪਾ:ਕਾ:ਲਿ:, ਸੈਦਪੁਰਾ(ਡੇਰਾਬਸੀ-1) ਅਤੇ ਸਹਾਇਕ ਕਾਰਜਕਾਰੀ ਇੰਜੀਨੀਅਰ,ਵੰਡ ਉਪ ਮੰਡਲ , ਪੰ:ਰਾ:ਪਾ:ਕਾ:ਲਿ:, ਮੁਬਾਰਕਪੁਰ (ਡੇਰਾਬਸੀ-2) ਸ਼ਾਮਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ