nabaz-e-punjab.com

ਤਕਨੀਕੀ ਸਿੱਖਿਆ ਵਿਭਾਗ ਦੇ ਨਵੇਂ ਡਾਇਰੈਕਟਰ ਨੇ ਆਪਣਾ ਅਹੁਦਾ ਸੰਭਾਲਿਆ

ਵਿਭਾਗੀ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਸਹਿਯੋਗ ਕਰਾਂਗੇ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਰਾਜ ਦੇ ਸੀਨੀਅਰ ਆਈ ਏ ਐਸ ਅਧਿਕਾਰੀ ਸ਼੍ਰੀ ਪ੍ਰਵੀਨ ਕੁਮਾਰ ਥਿੰਦ ਨੇ ਅੱਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਗੌਰਮਿੰਟ ਆਈਟੀਆਈਜ਼ ਐਸਸੀ ਇੰਪਾਲਾਇਜ਼ ਯੂਨੀਅਨ ਪੰਜਾਬ ਵੱਲੋਂ ਵਿਭਾਗੀ ਮੁੱਖੀ ਦਾ ਭਰਪੂਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਜਥੇਬੰਦੀ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਸ਼ਰਨਪ੍ਰੀਤ ਸਿੰੰਘ ਬਸੀ ਪਠਾਨਾ ਜੀ ਆਈ ਸਤਨਾਮ ਸਿੰਘ ਬਟਾਲਵੀ ਸਮਰਾਲਾ, ਰਵੀ ਕੁਮਾਰ ਪਠਾਨਕੋਟ, ਨਰੇਸ਼ ਕੁਮਾਰ ਫ਼ਰੀਦਕੋਟ ਅਮਰਜੀਤ ਸਿੰਘ ਖਿਓਵਾਲੀ, ਜਤਿੰਦਰ ਕੁਮਾਰ ਕਲਸੀ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਸਹੋਤਾ ਅਮਰਜੀਤ ਸਿੰਘ ਬਟਾਲਾ ਅਤੇ ਰੇਸ਼ਮ ਸਿੰਘ ਮੋਗਾ ਅਧਾਰਿਤ ਇੱਕ ਸੂਬਾਈ ਟੀਮ ਵੱਲੋਂ ਵਿਭਾਗ ਦੇ ਮੁਖੀ ਸ੍ਰੀ ਪ੍ਰਵੀਨ ਕੁਮਾਰ ਆਈਏਐਸ ਦੀ ਇਮਾਨਦਾਰੀ ਅਤੇ ਲਿਆਕਤ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਵਿਭਾਗੀ ਨੀਤੀਆਂ ਨੂੰ ਜਮੀਨੀ ਪੱਧਰ ਤੇ ਲਾਗੂ ਕਰਨ ਅਤੇ ਵਿਭਾਗ ਵਿੱਚ ਪਰਿਵਾਰਿਕ ਮਾਹੌਲ ਪੈਦਾ ਕਰਨ ਲਈ ਸਮੂਹ ਮੁਲਾਜ਼ਮ ਦਿਨ ਰਾਤ ਇੱਕ ਕਰਕੇ ਸਖ਼ਤ ਮਿਹਨਤ ਜ਼ਰੀਏ ਸਰਕਾਰ ਨੂੰ ਸਹਿਯੋਗ ਦੇਣਗੇ। ਸ੍ਰੀ ਪੁਰਖਾਲਵੀ ਨੇ ਮੰਗ ਕੀਤੀ ਕਿ ਰਾਜ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ ਹਰ ਤਰ੍ਹਾਂ ਦੇ ਵਰਗਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪੁਰ ਕਰਨ ਲਈ ਸਾਰਥਿਕ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਤਾਂ ਜੋ ਸਿਖਿਆਰਥੀਆਂ ਨੂੰ ਟੇ੍ਰਨਿੰਗ ਦੇਣ ਲਈ ਆ ਰਹੀ ਭਾਰੀ ਦਿੱਕਤ ਨੂੰ ਸਮੇਂ ਸਿਰ ਸਮੇਟਿਆ ਜਾ ਸਕੇ।
ਆਈਏਐਸ ਅਧਿਕਾਰੀ ਸ਼੍ਰੀ ਥਿੰਦ ਨੇ ਮੁਲਾਜ਼ਮ ਆਗੂਆਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਮੁਲਾਜ਼ਮ ਅਤੇ ਸਿਖਿਆਰਥੀਆਂ ਨੂੰ ਕਿਸੇ ਕਿਸਮ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਸੰਸਥਾਵਾਂ ਵਿੱਚ ਆਪਣੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਈ ਜਾਵੇ। ਇਸ ਮੌਕੇ ਵਿਭਾਗੀ ਮੁਖੀ ਦੇ ਪੀਏ ਸ੍ਰੀਮਤੀ ਕੁਲਦੀਪ ਕੌਰ ਸਮੇੇਤ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …