ਐਸਜੀਪੀਸੀ ਚੋਣਾਂ ਵਿੱਚ ਨਵੇਂ ਚਿਹਰਿਆਂ ਨੂੰ ਮੈਦਾਨ ’ਚ ਉਤਾਰਿਆ ਜਾਵੇਗਾ: ਭਾਈ ਰਣਜੀਤ ਸਿੰਘ

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਮੁਹਾਲੀ ਵਿੱਚ ਹੋਇਆ ਪੰਥਕ ਇਕੱਠ

ਨਬਜ਼-ਏ-ਪੰਜਾਬ, ਮੁਹਾਲੀ, 5 ਨਵੰਬਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਥਕ ਅਕਾਲੀ ਲਹਿਰ ਵੱਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 ਵਿਖੇ ਪੰਥਕ ਇਕੱਤਰਤਾ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਪੰਥਕ ਇਕੱਠ ਆਮ ਲੋਕਾਂ ਨੂੰ ਐਸਜੀਪੀਸੀ ਚੋਣਾਂ ਅਤੇ ਮੌਜੂਦਾ ਮਾੜੇ ਪ੍ਰਬੰਧਾਂ ਬਾਰੇ ਜਾਗਰੂਕ ਕਰਨ ਲਈ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਿਲਸਿਲਾ ਜਾਰੀ ਰਹੇਗਾ ਅਤੇ ਸ਼ਹਿਰਾਂ ਸਮੇਤ ਪਿੰਡਾਂ ਦੀਆਂ ਸੱਥਾਂ ਵਿੱਚ ਇਕੱਠ ਕੀਤੇ ਜਾਣਗੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਹੀ ਲਾਵਾਰਿਸ ਸਮਝਿਆ ਹੈ ਅਤੇ ਹੁਣ ਲੰਮੇ ਅਰਸੇ ਬਾਅਦ ਪੰਥ ਨੂੰ ਮੋਰਚਾ ਸੰਭਾਲਣ ਦਾ ਮੌਕਾ ਮਿਲਿਆ ਹੈ ਤਾਂ ਜੋ ਗੁਰੂ ਘਰਾਂ ਦਾ ਪ੍ਰਬੰਧ ਯੋਗ ਹੱਥਾਂ ਵਿੱਚ ਸੌਂਪਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਵੋਟਾਂ ਬਣਾਉਣ ਅਤੇ ਯੋਗ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣ।
ਭਾਈ ਰਣਜੀਤ ਸਿੰਘ ਨੇ ਮੌਜੂਦਾ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਐਨਾ ਵੱਡਾ ਬਜਟ ਹੋਣ ਦੇ ਬਾਵਜੂਦ ਐਸੀਜੀਪੀ ਗਰੀਬ ਬੱਚਿਆਂ ਨੂੰ ਨਾ ਤਾਂ ਇਲਾਜ ਅਤੇ ਨਾ ਮੁਫ਼ਤ ਸਿੱਖਿਆ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਪੰਥਕ ਲਹਿਰ ਵੱਲੋਂ ਧਾਰਮਿਕ ਅਤੇ ਨਵੇਂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਅਖੀਰ ਵਿੱਚ ਜਥੇਦਾਰ ਹਰਮਿੰਦਰ ਸਿੰਘ ਪੱਤੋਂ ਨੇ ਸੰਗਤ ਦਾ ਧੰਨਵਾਦ ਕੀਤਾ।

ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਐਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੌਲ ਕਲਾਂ, ਅੰਮ੍ਰਿਤ ਸਿੰਘ ਰਤਨਗੜ੍ਹ, ਗੁਰਮੀਤ ਸਿੰਘ ਘੜੂੰਆ, ਰਵਿੰਦਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਕੁੰਭੜਾ, ਕਿਰਪਾਲ ਸਿੰਘ ਸਿਆਊ, ਰਣਜੀਤ ਸਿੰਘ ਸਾਬਕਾ ਸਰਪੰਚ ਭਾਗੋਮਾਜਰਾ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਜਸਵੰਤ ਸਿੰਘ ਮਾਣਕਮਾਜਰਾ, ਪਾਲ ਸਿੰਘ ਲਾਂਡਰਾਂ, ਗੁਰਜੰਟ ਸਿੰਘ ਭਾਗੋਮਾਜਰਾ, ਬਹਾਦਰ ਸਿੰਘ ਬੜੀ, ਮਨਜੀਤ ਸਿੰਘ ਤੰਗੋਰੀ, ਹੈਪੀ ਗਿੱਦੜਪੁਰ, ਮਹਿੰਦਰਪਾਲ ਸਿੰਘ ਬਾਕਰਪੁਰ, ਨਿਰਮਲ ਸਿੰਘ ਕੁਰੜੀ, ਅਮਰੀਕ ਸਿੰਘ ਕੁਰੜੀ, ਸ਼ੇਰ ਸਿੰਘ ਦੈੜੀ, ਟਹਿਲ ਸਿੰਘ ਮਾਣਕਪੁਰ ਕੱਲਰ, ਸਤਨਾਮ ਸਿੰਘ ਜ਼ੀਰਕਪੁਰ, ਜਸਵਿੰਦਰ ਸਿੰਘ ਸਰਪੰਚ ਗਿੱਦੜਪੁਰ, ਕਾਕਾ ਸਿੰਘ ਮੌਜਪੁਰ, ਮੁਖਤਿਆਰ ਸਿੰਘ ਸਰਪੰਚ ਲਖਨੌਰ, ਕੁਲਵਿੰਦਰ ਸਿੰਘ ਸਰਪੰਚ ਪਿੰਡ ਬੜੀ, ਕੁਲਵੰਤ ਸਿੰਘ ਬੜੀ, ਸਤਨਾਮ ਸਿੰਘ ਸੇਖਨ ਮਾਜਰਾ, ਕਮਲ ਸਿੰਘ ਅਲੀਪੁਰ, ਬਲਜੀਤ ਸਿੰਘ ਜਗਤਪੁਰਾ, ਗੁਰੀ ਜਗਤਪੁਰਾ, ਰੁਪਿੰਦਰ ਸਿੰਘ ਝਿਊਰਹੇੜੀ, ਤੋਚੀ ਸਿੰਘ ਕੈਲੋਂਗੁਰਮੀਤ ਸਿੰਘ ਗੀਗੇ ਮਾਜਰਾ, ਗੁਰਮੀਤ ਸਿੰਘ ਸੋਹਾਣਾ, ਰੁਪਿੰਦਰ ਸਿੰਘ ਸਫੀਪੁਰ, ਬਲਵੰਤ ਸਿੰਘ ਕੰਬਾਲਾ, ਗੁਰਮੱੁਖ ਸਿੰਘ ਰਾਏਪੁਰ, ਅਮਰਿੰਦਰ ਸਿੰਘ ਨੰਬਰਦਾਰ ਪਿੰਡ ਰਾਏਪੁਰ, ਮਨਜੀਤ ਸਿੰਘ ਸਰਪੰਚ ਸੈਦਪੁਰ, ਕਰਮ ਸਿੰਘ ਪੱਤੋਂ, ਬਲਬੀਰ ਸਿੰਘ ਪੱਤੋਂ, ਕਮਲਜੀਤ ਸਿੰਘ ਪੱਤੋਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…