ਭਾਰਤੀ ਸਾਈਜਾਂ ਦੇ ਅਨੁਸਾਰ ਨਵੇਂ ਜਰਮਨ ਨੀਂ ਜੁਆਇੰਟ ਸਿਸਟਮ ਸ਼ਹਿਰ ਵਿੱਚ ਪੇਸ਼

ਨਿਊਜ਼ ਡੈਸਕ
ਮੁਹਾਲੀ, 7 ਦਸੰਬਰ
ਆਈਵੀਵਾਈ ਸੁਪਰ ਸਪੈਸਲਿਟੀ ਹਸਪਤਾਲ ਮੁਹਾਲੀ ਨੇ ਅੱਜ ਜਰਮਨੀ ’ਚ ਬਣੇ ਨਵੇਂ ਨੀਂ ਜੁਆਇੰਟ ਸਿਸਟਮ ਜੈਮਿਨੀ ਪੋਰਐਕਸ ਨੂੰ ਸ਼ਹਿਰ ਵਿੱਚ ਪੇਸ਼ ਕੀਤਾ। ਨਵੇਂ ਜੁਆਇੰਟ ਨੂੰ ਉੱਤਰ ਖੇਤਰ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ। ਨਵੇਂ ਜੁਆਇੰਟ ਨੂੰ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਉਲਟ ਭਾਰਤੀਆਂ ਦੇ ਗੋਡੇ ਦੇ ਛੋਟੇ ਸਾਈਜ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਹ ਗੋਡਿਆਂ ਦੀਆਂ ਹੱਡੀਆਂ ਨੂੰ ਸੰਭਾਲ ਕੇ ਰੱਖਣ ਵਾਲੇ ਜੁਆਇੰਟ ਹਨ ਜਿਹੜੇ ਕਿ ਭਾਰਤੀ ਗੋਡਿਆਂ ਦੇ ਨਾਲ ਜ਼ਿਆਦਾ ਸਟੀਕਤਾ ਦੇ ਨਾਲ ਮੈਚ ਕਰਦੇ ਹਨ।
ਡਾ. ਵਿਕਾਸ ਮਹਿਰਾ, ਡਾਇਰੈਕਟਰ ਅਤੇ ਹੈਡ, ਡਿਪਾਰਟਮੈਂਟ ਆਫ ਆਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ ਨੇ ਕਿਹਾ ਕਿ ਇਸ ਨਵੇਂ ਜੁਆਇੰਟ ਨੂੰ ਲਗਾਉਣ ਤੋਂ ਬਾਅਦ ਮਰੀਜ ਦੇ ਗੋਡਿਆਂ ਦਾ ਸਾਈਜ ਲੈਣ ਦੇ ਲਈ ਪਹਿਲਾਂ ਐਕਸ ਰੇ ਦੀ ਜ਼ਰੂਰਤ ਨਹੀਂ ਰਹਿੰਦੀ ਕਿਉਂਕਿ ਇਹ ਨਵੇਂ ਜੁਆਇੰਟ ਇਸ ਤਰ੍ਹਾਂ ਨਾਲ ਡਿਜਾਇਨ ਕੀਤੇ ਗਏ ਹਨ ਕਿ ਇਹ ਆਪਣੇ ਆਪ ਹੀ ਭਾਰਤੀ ਮਰੀਜਾਂ ਨੂੰ ਇੱਕ ਦਮ ਫਿੱਟ ਆ ਜਾਂਦੇ ਹਨ।
ਡਾ. ਮਹਿਰਾ ਨੇ ਦੱਸਿਆ ਕਿ ਇਨ੍ਹਾਂ ਨਵੇਂ ਜੁਆਇੰਟਸ ਦੇ ਨਾਲ ਰਿਕਵਰੀ ਦਾ ਸਮਾਂ ਕਾਫੀ ਘੱਟ ਰਹਿ ਜਾਂਦਾ ਹੈ ਅਤੇ ਤਿੰਨ ਤੋਂ ਚਾਰ ਦਿਨਾਂ ’ਚ ਹੀ ਦਰਦ ਤੋਂ ਵੀ ਰਾਹਤ ਮਿਲ ਜਾਂਦੀ ਹੈ। ਗੋਡਿਆਂ ਦੀ ਸਰਜਰੀ ਤੋਂ ਬਾਅਦ ਮਰੀਜ ਨੂੰ ਕਾਫੀ ਅਰਾਮ ਮਿਲਦਾ ਹੈ। ਉਹ ਬਿਨਾਂ ਮੁਸ਼ਕਿਲ ਦੇ ਆਪਣੇ ਰੋਜਾਨਾਂ ਦੇ ਕੰਮ ਕਰ ਸਕਦੇ ਹਨ ਅਤੇ ਉਹ ਤਿੰਨ ਹਫਤਿਆਂ ਦੇ ਅੰਦਰ ਹੀ ਪੌੜ੍ਹੀਆਂ ਚੜ੍ਹਨਾ ਵੀ ਸ਼ੁਰੂ ਕਰ ਸਕਦੇ ਹਨ।
ਡਾ. ਮਹਿਰਾ ਨੇ ਦੱਸਿਆ ਕਿ ਨਵੇਂ ਜੁਆਇੰਟ ਅਤੇ ਪੁਰਾਣਿਆਂ ਦੇ ’ਚ ਇੱਕ ਵੱਡਾ ਅੰਤਰ ਇਹ ਹੈ ਕਿ ਇਸਨੂੰ ਧਾਤੂ ’ਤੇ ਸੁਨਿਹਰੀ ਰੰਗ ਦੇ ਟਿਟੇਨੀਅਮ ਨਿਯੋਬਿਯੂਮ ਨਿਟ੍ਰਾਇਡ (ਟੀਆਈਐਨਬੀਐਨ) ਕੋਟਿੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਮਰੀਜ ਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
ਇਸ ਦੇ ਨਾਲ ਹੀ ਇਹ ਨਵਾਂ ਜੁਆਇੰਟ ਐਲਰਜਿਕ ਰਿਐਕਸ਼ੰਜ ਦਾ ਸਮਾਧਾਨ ਹੈ ਅਤੇ ਇਹ ਉਨ੍ਹਾਂ ਮਰੀਜਾਂ ਦੇ ਲਈ ਇੱਕ ਗੋਲਡਨ ਚਾਂਸ ਹੈ ਜਿਹੜੇ ਕਿ ਜੁਆਇੰਟ ਪ੍ਰੋਸਥੀਸਿਸ ਅਤੇ ਹਾਈਪੋਐਲਰਜਿਕ ਸਰਫੇਸ ਮਾਡੀਫਿਕੇਸ਼ਨ ’ਚ ਧਾਤੂ ਨੂੰ ਲੈ ਕੇ ਸੰਵੇਦਨਸ਼ੀਲ ਹਨ। ਨਵੇਂ ਪੇਸ਼ ਕੀਤੇ ਗਏ ਜੁਆਇੰਟਸ ਦੀ ਸਫਲਤਾ ਦੀ ਦਰ 99 ਪ੍ਰਤੀਸ਼ਤ ਹੈ।
ਪ੍ਰੋ. ਅਰੇ ਮਾਰਟਸਨ, ਹੈਡ ਆਫ ਕਲੀਨਿਕ, ਡਿਪਾਰਟਮੈਂਟ ਆਫ ਟ੍ਰਾਮਾਟੋਲਾਜੀ ਐਂਡ ਆਰਥੋਪੈਡਿਕਸ, ਯੂਨੀਵਰਸਿਟੀ ਆਫ ਟਾਰਟੂ, ਏਸਤੋਨੀਆ ਨੇ ਕਿਹਾ ਕਿ ਨਵੇਂ ਜੁਆਇੰਟ ’ਚ ਹਾਯਪੋਐਲਰਜਿਕ ਟੀਆਈਐਨਬੀਐਸ ਸਰਫੇਸ ਮਾਡੀਫਿਕੇਸ਼ਨ ਉਨ੍ਹਾਂ ਮਰੀਜਾਂ ਦੇ ਲਈ ਆਦਰਸ਼ ਸਮਾਧਾਨ ਹਨ ਜਿਹੜੇ ਕਿ ਧਾਤੂ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹਨ।
ਡਾ. ਮਾਰਟਸਨ ਨੇ ਕਿਹਾ ਕਿ ‘ਪੋਰਐਕਸ ਸਰਫੇਸ ਮਾਡੀਫਿਕੇਸ਼ਨ ਐਲਰਜੀ ਕਰਨ ਵਾਲੇ ਆਯੋਂਸ ਦਾ ਨਿਕਾਸ 99 ਪ੍ਰਤੀਸ਼ਤ ਤੱਕ ਘੱਟ ਕਰ ਦਿੰਦੀ ਹੈ। ਇਸਦੇ ਨਾਲ ਹੀ ਪਾਲੀਥੀਲੇਨ (ਯੂਐਚਐਮਡਬਲਿਊਪੀਈ) ਦੇ ਕਾਰਨ ਕਾਫੀ ਸਖਤ ਹੋਣ ਦੇ ਉਲਟ ਇਹ ਕਾਫੀ ਘੱਟ ਘਿਸਦਾ ਹੈ ਅਤੇ ਇਸਦਾ ਸੇਰਾਮਿਕ ਜਿਹੇ ਪ੍ਰਭਾਵੀ ਵਿਵਹਾਰ ਅਤੇ ਇਸਦਾ ਸਟੀਕ ਕੋਣ ਤਰਲ ਦੇ ਨਾਲ ਸੰਪਰਕ ’ਚ ਰਹਿੰਦਾ ਹੈ। ਇਨ੍ਹਾਂ ਸਾਰਿਆਂ ਦੇ ਕਾਰਨ ਸਲਾਈਡਿੰਗ ਕਾਫੀ ਬਿਹਤਰ ਹੋਣ ਦੇ ਨਾਲ ਹੀ ਇਹ ਜ਼ਿਆਦਾ ਘਿਸਾਅ ਨਾ ਕਰਦੇ ਹੋਏ ਮਰੀਜ ਨੂੰ ਕਾਫੀ ਅਰਾਮ ਪ੍ਰਦਾਨ ਕਰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਪੋਰਐਕਸ, ਇੱਕ ਟੀਆਈਐਨਬੀਐਨ ਸਖਤ ਸਤਿਹ ਬਦਲਾਅ ਦੇ ਨਾਲ ਪੇਸ਼ ਕੀਤਾ ਗਿਆ ਹੈ ਜਿਹੜਾ ਕਿ ਯੂਰਪ ’ਚ ਬੀਤੇ 10 ਸਾਲਾਂ ਤੋਂ ਉਪਯੋਗ ’ਚ ਲਿਆਂਦਾ ਜਾ ਰਿਹਾ ਹੈ ਅਤੇ ਆਰਥੋਪੈਡਿਕ ਉਪਯੋਗ ਦੇ ਦੌਰਾਨ ਇਨ੍ਹਾਂ ਨੂੰ ਲਗਾਉਣ ਅਤੇ ਐਲਰਜੀ ਸੰਬੰਧੀ ਸੁਰੱਖਿਆ ਪ੍ਰਦਾਨ ਕਰਦਾ ਹੈ। ਪੋਰਐਕਸ ਸਰਫੇਸ ਮਾਡੀਫਿਕੇਸ਼ਨ ’ਚ ਸਿਰਫ ਹਾਯਪੋਐਲਰਜੇਨਿਕ ਤੱਤ ਟਿਟੇਨਨੀਅਮ ਅਤੇ ਨਿਯੋਬਿਯੂਮ ਵੀ ਹੈ ਅਤੇ ਇਸ ’ਚ ਕ੍ਰੋਮ ਜਾਂ ਨਿਕਲ ਦੀ ਵਰਤੋਂ ਨਹੀਂ ਕੀਤੀ ਗਈ ਹੈ।
ਦਿਲਚਸਪ ਹੈ ਕਿ ਇੱਕ 80 ਸਾਲਾ ਮਰੀਜ ’ਚ ਨਵੇਂ ਨੀਂ ਜੁਆਇੰਟ ਨੂੰ ਲਾਈਵ ਸਰਜਰੀ ਦੇ ਦੌਰਾਨ ਬੀਤੇ ਦਿਨੀਂ ਆਈਵੀ ਹਾਸਪਿਟਲ ’ਚ ਡਾ. ਮਹਿਰਾ ਅਤੇ ਪ੍ਰੋ ਮਾਰਟਸਨ ਵੱਲੋਂ ਲਗਾਇਆ ਗਿਆ। ਮਰੀਜ ਨੂੰ ਸਰਜਰੀ ਦੇ ਤਿੰਨ ਚਾਰ ਦਿਨ ਬਾਅਦ ਹਸਪਤਾਲ ਤੋਂ ਡਿਸਚਾਰ ਕਰ ਦਿੱਤਾ ਜਾਵੇਗਾ।
ਡਾ.ਕੰਵਲਦੀਪ ਕੌਰ, ਮੇਡੀਕਲ ਡਾਇਰੇਕਟਰ, ਆਈਵੀ ਗਰੁਪ ਆਫ ਹੋਸਪਿਟਲ ਨੇ ਕਿਹਾ ਕਿ ਆਈਵੀ ਵਿੱਚ ਅਸੀ ਲਗਾਤਾਰ ਆਧੁਨਿਕ ਤਕਨੀਕਾਂ ਅਤੇ ਪ੍ਰਭਾਵੀ ਵਰਤੋ ਨੂੰ ਲੈ ਕੇ ਸਰਗਰਮ ਰਹਿੰਦੇ ਹਾਂ ਤਾਂ ਕਿ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਮਰੀਜਾਂ ਨੂੰ ਸੰਸਾਰਿਕ ਮਾਨਕਾਂ ਉੱਤੇ ਹਰ ਸੰਭਵ ਉੱਤਮ ਦੇਖਭਾਲ ਬੇਹੱਦ ਸੁਵਿਧਾਜਨਕ ਦਰਾਂ ਉੱਤੇ ਉਪਲੱਬਧ ਹੋਵੇ।
ਗੋਡੀਆਂ ਨੂੰ ਬਦਲਨ ਦੀ ਸਰਜਰੀ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਵੀਂ ਤਕਨੀਕ ਅਤੇ ਇੰਪਲਾਂਟ ਇਹ ਸੁਨਿਸਚਿਤ ਕਰਦਾ ਹੈ ਕਿ ਮਰੀਜ ਸਰਜਰੀ ਦੇ ਬਾਅਦ ਤੇਜੀ ਨਾਲ ਸਰਗਰਮ ਹੋ ਜਾਵੇ ਅਤੇ ਸਰਜਰੀ ਦੇ ਬਾਅਦ ਦਰਦ ਕਾਫ਼ੀ ਘੱਟ ਜਾਵੇ ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …