ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਨੇ ਵਿਧਾਇਕ ਸਿੱਧੂ ਦੀ ਹਾਜ਼ਰੀ ਵਿੱਚ ਆਪਣੇ ਅਹੁਦੇ ਸੰਭਾਲੇ

ਪ੍ਰਾਪਰਟੀ ਸਲਾਹਕਾਰਾਂ ਦਾ ਮੁਹਾਲੀ ਦੇ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸੰਸਥਾ ਦੇ ਜਨਰਲ ਇਜਲਾਸ ਵਿੱਚ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਹਾਜ਼ਰੀ ਵਿੱਚ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰਾਪਰਟੀ ਸਲਾਹਕਾਰਾਂ ਦਾ ਸ਼ਹਿਰ ਦੇ ਵਿਕਾਸ ਵਿਚ ਉਘਾ ਯੋਗਦਾਨ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹਨਾਂ ਨੇ ਹੀ ਬਾਹਰੋਂ ਲੋਕਾਂ ਨੂੰ ਲਿਆ ਕੇ ਸ਼ਹਿਰ ਵਿਚ ਵਸਾਇਆ ਅਤੇ ਸ਼ਹਿਰ ਵਿਚ ਰੌਣਕ ਵਧਾਈ। ਉਹਨਾਂ ਕਿਹਾ ਕਿ ਪ੍ਰਾਪਰਟੀ ਸਲਾਹਕਾਰਾਂ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹਨਾਂ ਨੂੰ ਹਲ ਕਰਨ ਲਈ ਉਪਰਾਲੇ ਕੀਤੇ ਜਾਣਗੇ। ਪ੍ਰੋਗਰਾਮ ਦੀ ਸ਼ੁਰੁੂਆਤ ਮੌਕੇ ਸੰਸਥਾ ਦੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ ਨੇ ਸਭ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਨਵੀ ਟੀਮ ਨੂੰ ਸਾਰੇ ਹੀ ਸਹਿਯੋਗ ਦੇਣਗੇ। ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਫਾਊੱਡਰ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ (ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਮੁਹਾਲੀ) ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਨਵੀਂ ਟੀਮ ਸਾਰਿਆਂ ਨੂੰ ਹੀ ਨਾਲ ਲੈ ਕੇ ਚਲੇਗੀ ਅਤੇ ਸਾਰੇ ਹੀ ਨਵੀਂ ਟੀਮ ਨੂੰ ਸਮਰਥਣ ਦੇਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅਸਟਾਮ ਡਿਊਟੀ ਘਟਾਉਣ ਲਈ ਸਰਕਾਰ ਉਪਰ ਦਬਾਓ ਹੋਣਾ ਚਾਹੀਦਾ ਹੈ। ਅਫਸਰਾਂ ਨੂੰ ਸਾਡੀ ਗਲ ਸੁਣਨੀ ਚਾਹੀਦੀ ਹੈ ਸਾਰੇ ਦਫਤਰਾਂ ਨਾਲ ਹੀ ਐਸੋਸੀਏਸ਼ਨ ਦਾ ਤਾਲਮੇਲ ਹੋਣਾ ਚਾਹੀਦਾ ਹੈ। ਇਸ ਮੌਕੇ ਪੁਰਾਣੀ ਟੀਮ ਦੇ ਜਨਰਲ ਸੈਕਟਰੀ ਮਨਿੰਦਰ ਪਾਲ ਸਿੰਘ ਮਿੰਟੂ ਆਨੰਦ ਨੇ ਪਿਛਲੇ ਸਾਲ ਦਾ ਵੇਰਵਾ,ਪ੍ਰਾਪਤੀਆਂ ਅਤੇ ਕਾਰਗੁਜਾਰੀ ਉਪਰ ਚਾਨਣਾਂ ਪਾਇਆ। ਇਸ ਮੌਕੇ ਉਹਨਾਂ ਨੇ ਐਸੋਸੀਏਸਨ ਦੀ ਆਮਦਨ ਅਤੇ ਖਰਚ ਬਾਰੇ ਵੀ ਜਾਣਕਾਰੀ ਦਿਤੀ। ਉਹਨਾਂ ਦਸਿਆ ਕਿ ਐਸੋਸੀਏਸ਼ਨ ਦਾ 2,59000 ਰੁਪਇਆ ਸੀ, ਜਿਸ ਨੂੰ ਨਵੀਂ ਟੀਮ ਨੂੰ ਸੌਪ ਦਿਤਾ ਗਿਆ ਹੈ।
ਇਸ ਮੌਕੇ ਡੀ ਐਸ ਬੈਨੀਪਾਲ, ਬਲਦੇਵ ਸਿੰਘ ਝੱਜ ਦੋਵੇਂ ਸਾਬਕਾ ਪ੍ਰਧਾਨ, ਇੰਦਰਜੀਤ ਸਿੰਘ ਗਰੇਵਾਲ, ਮੇਜਰ ਸਿੰਘ ਮਾਨ, ਇਕਬਾਲ ਸਿੰਘ, ਆਈ ਡੀ ਸਿੰਘ, ਗੁਰਦੀਪ ਸਿੰਘ ਰਾਜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਵੀਂ ਟੀਮ ਦੇ ਅਹੁਦੇਦਾਰਾਂ ਤੇਜਿੰਦਰ ਸਿੰਘ ਪੂਨੀਆ ਪ੍ਰਧਾਨ, ਹਰਜਿੰਦਰ ਸਿੰਘ ਧਵਨ ਚੇਅਰਮੈਨ, ਸੁਰਿੰਦਰ ਸਿੰਘ ਮਹੰਤ ਸੀ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਡਡਵਾਲ ਜਨਰਲ ਸਕੱਤਰ, ਅਮਿਤ ਮਰਵਾਹ ਮੀਤ ਪ੍ਰਧਾਨ, ਪਲਵਿੰਦਰ ਸਿੰਘ ਪੱਪੀ ਵਿੱਤ ਸਕੱਤਰ ਨੇ ਰਸਮੀਂ ਤੌਰ ਉਪਰ ਆਪਣੇ ਅਹੁਦੇ ਸੰਭਾਲੇ। ਸਟੇਜ ਸੈਕਟਰੀ ਦੀ ਭੁਮਿਕਾ ਹਰਪ੍ਰੀਤ ਸਿੰਘ ਡਡਵਾਲ ਜਨਰਲ ਸਕੱਤਰ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋੱ ਇਲਾਵਾ ਮਿਉੱਸਪਲ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰ. ਰਜਿੰਦਰ ਸਿੰਘ ਰਾਣਾ, ਪੰਜਾਬ ਕਾਂਗਰਸ ਦੇ ਸਕੱਤਰ ਸ੍ਰ. ਹਰਕੇਸ਼ ਚੰਦ ਮਛਲੀ ਕਲਾਂ, ਚੌਧਰੀ ਹਰੀ ਪਾਲ ਚੋਲਟਾ, ਸ੍ਰ. ਗੁਰਦੇਵ ਸਿੰਘ ਚੌਹਾਨ, ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਵੀ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…