ਮੁਹਾਲੀ ਦੇ ਨੌਜਵਾਨਾਂ ਲਈ ਮਰਚੈਂਟ ਨੇਵੀ ਵਿੱਚ ਜਾਣ ਦੇ ਨਵੇਂ ਮੌਕੇ ਖੁੱਲ੍ਹੇ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮਰਚੈਂਟ ਨੇਵੀ ਇੰਸਟੀਚਿਊਟ ਦਾ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਉੱਚਤਮ ਟੈਕਸ ਫ਼ਰੀ ਤਨਖ਼ਾਹ, ਜਲਦੀ ਪ੍ਰਮੋਸ਼ਨ, ਉੱਚ ਪੱਧਰੀ ਜੀਵਨ ਜਾਂਚ, ਕੰਮ ਤੋਂ ਬਾਅਦ ਲੰਮੀ ਛੁੱਟੀ ਅਤੇ ਦੁਨੀਆਂ ਘੁੰਮਣ ਦੇ ਮੌਕੇ, ਅਜਿਹੀ ਨੌਕਰੀ ਕੌਣ ਨਹੀਂ ਕਰਨਾ ਚਾਹੇਗਾ। ਮਰਚੈਂਟ ਨੇਵੀ ਇਕ ਅਜਿਹਾ ਪੇਸ਼ਾ ਹੈ ਜਿਸ ਵਿਚ ਇਹ ਸਭ ਸੁਪਨੇ ਪੂਰੇ ਹੁੰਦੇ ਹਨ ਪਰ ਉੱਤਰੀ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਸਹੀ ਜਾਣਕਾਰੀ ਨਾ ਹੋਣ ਕਰਕੇ ਮਰਚੈਂਟ ਨੇਵੀ ਜਿਹੀ ਬਿਹਤਰੀਨ ਨੌਕਰੀ ਜੁਆਇਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਜਦ ਕਿ ਦੱਖਣੀ ਭਾਰਤ ਦੇ ਨੌਜਵਾਨ ਵੱਡੀ ਗਿਣਤੀ ਵਿਚ ਇਹ ਨੌਕਰੀ ਕਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਮੁਹਾਲੀ ਵਿੱਚ ਮਰਚੈਂਟ ਨੇਵੀ ਇੰਸਟੀਚਿਊਟ ਦਾ ਕੀਤਾ ਉਦਘਾਟਨ ਕਰਦੇ ਹੋਏ ਕਹੀਆਂ।
ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਮਰਚੈਂਟ ਨੇਵੀ ਇੰਸਟੀਚਿਊਟ ਖੋਲਿਆਂ ਜਾ ਰਿਹਾ ਹੈ, ਜਿੱਥੇ ਮਰਚੈਂਟ ਨੇਵੀ ਵਿਚ ਜਾਣ ਦੇ ਇੱਛੁਕ ਨੌਜਵਾਨਾਂ ਨੂੰ ਬਿਹਤਰੀਨ ਮੌਕੇ ਪ੍ਰਦਾਨ ਹੋਣਗੇ। ਐਮਪੀ ਮਨੀਸ਼ ਤਿਵਾੜੀ ਨੇ ਇਸ ਇੰਸਟੀਚਿਊਟ ਦੇ ਖੁੱਲਣ ਨਾਲ ਪੰਜਾਬ ਦੇ ਨੌਜਵਾਨਾਂ ਲਈ ਇਕ ਬਿਹਤਰੀਨ ਮੌਕਾ ਕਰਾਰ ਕਰਦੇ ਹੋਏ ਸਮੁੱਚੀ ਮੈਨੇਜਮੈਂਟ ਨੂੰ ਇਸ ਉਪਰਾਲੇ ਲਈ ਵਧਾਈ ਦਿਤੀ।
ਵੀ ਆਰ ਮੈਰੀਟਾਈਮ ਨਾਮ ਤੇ ਖੁੱਲ੍ਹਣ ਜਾ ਰਹੇ ਇਸ ਇੰਸਟੀਚਿਊਟ ਵੱਲੋਂ ਕੈਪਟਨ ਸੰਜੇ ਪਰਾਸ਼ਰ ਨੇ ਦੱਸਿਆਂ ਕਿ ਜ਼ਿਆਦਾਤਰ ਮਰਚੈਂਟ ਨੇਵੀ ਕਰੂਇੰਗ ਕੰਪਨੀਆਂ ਦੱਖਣੀ ਭਾਰਤ ਵਿਚ ਸਥਿਤ ਹਨ, ਜਿਸ ਕਾਰਨ ਜਾਗਰੂਕਤਾ ਦੀ ਘਾਟ ਹੈ। ਜਦ ਕਿ ਸਾਡੀ ਕੋਸ਼ਿਸ਼ ਚਾਹਵਾਨ ਉਮੀਦਵਾਰਾਂ ਅਤੇ ਮੌਜੂਦਾ ਸਮੁੰਦਰੀ ਖੇਤਰ ਦੇ ਜਹਾਜ਼ਾਂ ਲਈ ਨੌਕਰੀ ਦੇ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆਂ ਕਿ ਮੌਜੂਦਾ ਸਮੇਂ ਵਿਚ ਇਸ ਸ਼ੀਪਿੰਗ ਇੰਡਸਟਰੀ ਵਿਚ ਜਾਣ ਲਈ ਨੌਜਵਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਅਸੀ ਅਜਿਹੀ ਸਹੂਲਤ ਤਿਆਰ ਕੀਤੀ ਹੈ ਜਿੱਥੇ ਦਸਤਾਵੇਜ਼, ਕਿਟਿੰਗ ਅਤੇ ਮੈਡੀਕਲ ਸਮੇਤ ਸਾਡੀ ਲੋੜੀਂਦੀਆਂ ਜ਼ਰੂਰਤਾਂ ਉਨ੍ਹਾਂ ਦੇ ਘਰ ਨੇੜੇ ਇਕ ਛੱਤ ਹੇਠ ਮੁਹਾਇਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਤੇ ਦੇਸ਼ ਦੇ ਡਿਪਟੀ ਨਿਊਟੀਕਲ ਐਡਵਾਈਜ਼ਰ ਅਤੇ ਐਡੀਸ਼ਨ ਡੀਜੀ ਨਿਊਟੀਕਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੁਨੀਆਂ ਦਾ 90 ਫੀਸਦੀ ਵਪਾਰ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਹੈ। ਤੇਲ ਦੇ ਵੱਡੇ ਵੱਡੇ ਟੈਂਕਰ, ਸਮਾਨ ਦੇ ਜਹਾਜ਼, ਆਟੋਮੋਬਾਇਲ ਜਹਾਜ਼, ਕਾਰਗੋ ਜਹਾਜ਼ ਅਤੇ ਯਾਤਰੀ ਜਹਾਜ਼ਾਂ ਸਮੇਤ ਹੋਰ ਕਈ ਤਰਾਂ ਦੀ ਵਰਤੋਂ ਵਾਲੇ ਜਹਾਜ਼ ਅੱਜ ਵੀ ਸਭ ਤੋਂ ਸਸਤਾ ਅਤੇ ਬਿਹਤਰੀਨ ਯਾਤਾਯਾਤ ਦਾ ਸਾਧਨ ਹਨ। ਮਰਚੈਂਟ ਨੇਵੀ ਵਿੱਚ ਦੋ ਤਰਾਂ ਦੀ ਡਵੀਜ਼ਨ ਨੇਵੀਗੇਸ਼ਨ ਅਤੇ ਇੰਜੀਨੀਅਰਿੰਗ ਹੁੰਦੇ ਹਨ, ਜਿਹੜੇ ਇਕਠੇ ਕੰਮ ਕਰਦੇ ਹਨ। ਭਾਰਤ ਵਿਸ਼ਵ ਪੱਧਰ ਤੇ ਸਮੁੰਦਰੀ ਵਪਾਰ ਵਿੱਚ 9 ਫੀਸਦੀ ਦਾ ਹਿੱਸਾ ਪਾ ਰਿਹਾ ਹੈ ਜਦ ਕਿ 2023 ਤੱਕ ਇਹ 11 ਫੀਸਦੀ ਹੋ ਜਾਵੇਗਾ। ਅਜਿਹੇ ਸਮੇਂ ਵਿੱਚ ਮਰਚੈਂਟ ਨੇਵੀ ਵਿੱਚ ਨੌਕਰੀ ਲਈ ਨੌਜਵਾਨਾਂ ਲਈ ਬਹੁਤ ਮੌਕੇ ਹਨ। ਇਸ ਮੌਕੇ ਯੂਥ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ ਵੀ ਮੌਜੂਦ ਸਨ।

Load More Related Articles

Check Also

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ…