nabaz-e-punjab.com

ਨਾਬਾਲਗ ਪਤਨੀ ਨਾਲ ਸਰੀਰਕ ਸਬੰਧ ਬਣਾਉਣ ਤਾਂ ਮੰਨਿਆ ਜਾਵੇਗਾ ਬਲਾਤਕਾਰ: ਸੁਪਰੀਮ ਕੋਰਟ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 11 ਅਕਤੂਬਰ:
ਮਾਣਯੋਗ ਸੁਪਰੀਮ ਕੋਰਟ ਨੇ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਸਪੱਸ਼ਟ ਆਖਿਆ ਹੈ ਕਿ 15 ਤੋਂ 18 ਸਾਲ ਦੀ ਨਾਬਾਲਗ ਪਤਨੀ ਨਾਲ ਸਰੀਰਕ ਸਬੰਧ ਬਣਾਉਣ (ਸੈਕਸ ਕਰਨ) ਨੂੰ ਅੱਜ ਅਪਰਾਧ ਕਰਾਰ ਦਿੱਤਾ ਹੈ। ਬਲਾਤਕਾਰ ਦੇ ਅਪਰਾਧ ਵਿੱਚ ਆਈਪੀਸੀ ਦੀ ਧਾਰਾ 375 ਵਿੱਚ ਇਕ ਅਪਵਾਦ ਧਾਰਾ ਹੈ ਜੋ ਕਹਿੰਦੀ ਹੈ ਕਿ ਜੇਕਰ ਪਤਨੀ ਦੀ ਉਮਰ 15 ਸਾਲ ਤੋਂ ਘੱਟ ਨਹੀਂ ਹੈ ਤਾਂ ਉਸ ਦੇ ਨਾਲ ਪਤੀ ਵੱਲੋਂ ਸੈਕਸ ਸਬੰਧ ਬਣਾਇਆ ਜਾਣਾ ਬਲਾਤਕਾਰ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਜਦੋਂ ਕਿ ਆਪਣੀ ਸਹਿਮਤੀ ਦੇਣ ਦੀ ਉਮਰ 18 ਸਾਲ ਤੈਅ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਬਲਾਤਕਾਰ ਸਬੰਧੀ ਕਾਨੂੰਨ ਵਿੱਚ ਅਪਵਾਦ ਹੋਰ ਅਧਿਨਿਯਮਾਂ ਦੇ ਸਿਧਾਂਤਾਂ ਦੇ ਪ੍ਰਤੀ ਵਿਵਾਦਗ੍ਰਸਤ ਹੈ ਅਤੇ ਇਹ ਬਾਲਿਕਾ ਦੇ ਆਪਣੇ ਸਰੀਰ ’ਤੇ ਉਸ ਦੇ ਖ਼ੁਦ ਦੇ ਸੰਪੂਰਨ ਅਧਿਕਾਰੀ ਅਤੇ ਖ਼ੁਦ ਫੈਸਲੇ ਦੇ ਅਧਿਕਾਰ ਦੀ ਘੋਰ ਉਲੰਘਣਾ ਹੈ। ਜੱਜ ਮਦਨ ਬੀ. ਲੋਕੁਰ ਅਤੇ ਜੱਜ ਦੀਪਕ ਗੁਪਤਾ ਦੀ ਬੈਂਚ ਨੇ ਬਾਲ ਵਿਆਹ ਦੇ ਪਰੰਪਰਾਵਾਂ ’ਤੇ ਵੀ ਚਿੰਤਾ ਜਤਾਈ ਹੈ। ਇਸ ਬੈਂਚ ਨੇ ਕਿਹਾ ਕਿ ਸੰਸਦ ਵੱਲੋਂ ਸਮਾਜਿਕ ਨਿਆਂ ਦਾ ਕਾਨੂੰਨ ਜਿਸ ਭਾਵਨਾ ਤੋਂ ਬਣਾਇਆ ਗਿਆ, ਉਸ ਨੂੰ ਉਸੇ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ। ਨਿਆਂ ਪਾਲਕਾ ਦੇ ਉਕਤ ਬੈਂਚ ਨੇ ਸਪੱਸ਼ਟ ਕੀਤਾ ਕਿ ਉਹ ਵਿਆਹਿਕ ਬਲਾਤਕਾਰ ਦੇ ਮੁੱਦੇ ਦਾ ਨਿਪਟਾਰਾ ਨਹੀਂ ਕਰ ਰਹੀ ਹੈ ਕਿਉਂਕਿ ਸਬੰਧਿਤ ਪੱਖਾਂ ਵਿੱਚ ਕਿਸੇ ਨੇ ਇਹ ਮਾਮਲਾ ਉਸ ਦੇ ਸਾਹਮਣੇ ਨਹੀਂ ਚੁੱਕਿਆ ਹੈ। ਵੱਖ ਅਤੇ ਸਮਕਾਲੀ ਫੈਸਲਾ ਲਿਖਣ ਵਾਲੇ ਜੱਜ ਗੁਪਤਾ ਨੇ ਕਿਹਾ ਕਿ ਸਾਰੇ ਕਾਨੂੰਨਾਂ ਵਿੱਚ ਵਿਆਹ ਦੀ ਉਮਰ 18 ਸਾਲ ਹੈ ਅਤੇ ਭਾਰਤੀ ਸਜਾ ਜਾਗਤਾ ਤਹਿਤ ਬਲਾਤਕਾਰ ਸੰਬੰਧੀ ਕਾਨੂੰਨ ਵਿੱਚ ਦਿੱਤੀ ਗਈ ਛੂਟ ਜਾਂ ਅਪਵਾਦ, ਇਕ ਪੱਖੀ ਮੰਨਿਆ ਹੈ ਅਤੇ ਬਾਲਿਕਾ ਦੇ ਅਧਿਕਾਰਾਂ ਦਾ ਉਲੰਘਣ ਕਰਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਅਪਵਾਦ ਸੰਵਿਧਾਨ ਦੀ ਧਾਰਾ 14,15 ਅਤੇ 21 ਦਾ ਉਲੰਘਣ ਹੈ। ਕੋਰਟ ਨੇ ਕੇਂਦਰ ਸਰਕਾਰ ਸਮੇਤ ਸਮੂਹ ਰਾਜਾਂ ਦੀ ਸਰਕਾਰਾਂ ਨੂੰ ਕਿਹਾ ਕਿ ਬਾਲ ਵਿਆਹ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਬੈਂਚ ਨੇ ਹਜ਼ਾਰਾਂ ਦੀ ਸੰਖਿਆ ਵਿੱਚ ਹੋਣ ਵਾਲੇ ਬਾਲ ਵਿਆਹ ’ਤੇ ਵੀ ਸਵਾਲ ਚੁੱਕੇ ਹਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…