ਫੇਜ਼-2 ਵਿੱਚ ਮਹਿਲਾ ਕੌਂਸਲਰ ਵੱਲੋਂ ਪੌਦੇ ਲਗਾ ਕੇ ਨਵੇਂ ਪਾਰਕ ਦਾ ਉਦਘਾਟਨ

ਸਾਨੂੰ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਦੀ ਲੋੜ : ਜਸਪ੍ਰੀਤ ਕੌਰ

ਨਬਜ਼-ਏ-ਪੰਜਾਬ, ਮੁਹਾਲੀ, 2 ਅਗਸਤ:
ਮੁਹਾਲੀ ਦੇ ਫੇਜ਼-2 ਦੇ ਐਚਐਮ ਐਚਐਲ ਘਰਾਂ ਵਿੱਚ ਚੰਡੀਗੜ੍ਹ ਬਾਰਡਰ ਤੇ ਪੈਂਦੀ ਥਾਂ ਵਿੱਚ ਨਵੇੱ ਪਾਰਕ ਦੀ ਉਸਾਰੀ ਕੀਤੀ ਗਈ ਹੈ, ਜਿਸਦਾ ਰਸਮੀ ਉਦਘਾਟਨ ਵਾਰਡ ਨੰਬਰ-1 ਦੀ ਕੌਂਸਲਰ ਜਸਪ੍ਰੀਤ ਕੌਰ ਅਤੇ ਸਮਾਜ ਸੇਵੀ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ ਨੇ ਬੂਟੇ ਲਗਾ ਕੇ ਕੀਤਾ। ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚਿਰੰਜੀ ਲਾਲ ਨੇ ਦੱਸਿਆ ਕਿ ਨਵੇਂ ਬਣੇ ਪਾਰਕ ਵਿੱਚ ਰੰਗ-ਬਿਰੰਗੀ ਦੀਵਾਰ ਬਣਾਈ ਗਈ ਹੈ ਅਤੇ ਗਜ਼ੀਬੋ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਮਹਿਲਾ ਕੌਂਸਲਰ ਜਸਪ੍ਰੀਤ ਕੌਰ ਨੇ ਬਹੁਤ ਘੱਟ ਸਮੇਂ ਵਿੱਚ ਇਸ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਵਾਇਆ ਗਿਆ ਹੈ ਅਤੇ ਲੋਕਾਂ ਨੂੰ ਇਸ ਪਾਰਕ ਵਿੱਚ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਸ ਮੌਕੇ ਜਸਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਇੱਕ ਕਰਕੇ ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵਾਰਡ ਦੀ ਤਰੱਕੀ ਲਈ ਸਾਰੇ ਕੰਮ ਨੇਪਰੇ ਚਾੜੇ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਸਾਫ਼ ਸੁਥਰੀ ਹਵਾ ਦਾ ਆਨੰਦ ਮਾਣ ਸਕੀਏ।
ਇਸ ਮੌਕੇ ਜਨਰਲ ਸਕੱਤਰ ਸੁਧੀਰ ਕੁਮਾਰ, ਪਰਸ਼ੂਰਾਮ ਯਾਦਵ, ਸੁਦਰਸ਼ਨ ਅਰੋੜਾ, ਰਾਜ ਕੁਮਾਰ ਗੁਪਤਾ, ਡਾ. ਸੁਖਦੇਵ ਰਾਜ ਨਾਗਪਾਲ, ਕੰਵਲ ਸਿੰਘ, ਬੌਬੀ, ਸਰੂਪ ਸਿੰਘ, ਦੀਪਕ ਖੋਸਲਾ, ਸਤੀਸ਼ ਕੁਮਾਰ, ਮੁਨੀਸ਼ ਕੁਮਾਰ, ਵਿਕਲ, ਦਰਸ਼ਨ ਟਿਊਣਾ, ਲਛਮਣ ਸਿੰਘ, ਆਸ਼ਾ ਰਾਣੀ, ਬਿਮਲਾ, ਮਮਤਾ, ਰਾਜ ਰਾਣੀ, ਸੁਨੀਤਾ ਰਾਧਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…