
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਦੇ ਨਵੇਂ ਪ੍ਰਿੰਸੀਪਲ ਨੇ ਅਹੁਦਾ ਸੰਭਾਲਿਆ
ਜੰਡਿਆਲਾ ਗੁਰੂ 6 ਅਪ੍ਰੈਲ (ਕੁਲਜੀਤ ਸਿੰਘ ):
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਨਵੇਂ ਪ੍ਰਿੰਸੀਪਲ ਮੋਨਾ ਕੌਰ ਨੇ ਅਹੁਦਾ ਸੰਭਾਲਿਆ ।ਉਹ ਹਾਲ ਹੀ ਪੰਜਾਬ ਸਕੂਲ ਸਿਖਿਆ ਵਿਭਾਗ ਵਲੋਂ ਪ੍ਰਿੰਸੀਪਲ ਪਦ ਉਨਤ ਕੀਤੇ ਗਏ ਹਨ।ਪ੍ਰਿੰਸੀਪਲ ਮੋਨਾ ਕੌਰ ਨੇ ਅਹੁਦਾ ਸੰਭਾਲਣ ਸਮੇ ਕਿਹਾ ਕਿ ਮੈਂ ਮਿਹਨਤ ਅਤੇ ਇਮਾਨਦਾਰੀ ਨਾਲ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੰਮ ਕਰਾਂਗੀ ਅਤੇ ਸਕੂਲ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਇਸ ਸਕੂਲ।ਦੀ ਬਿਹਤਰੀ ਲਈ ਕੰਮ ਕਰਾਂਗੀ ।ਇਸ ਮੌਕੇ ਪ੍ਰਿੰਸੀਪਲ ਕੰਵਲਜੀਤ ਸਿੰਘ ਮਜੀਠਾ ,ਪ੍ਰਿੰਸੀਪਲ ਦੀਪਇੰਦਰ ਪਾਲ ਸਿੰਘ ,ਪ੍ਰਿੰਸੀਪਲ ਜਸਬੀਰ ਕੌਰ ,ਪ੍ਰਿੰਸੀਪਲ ਪਵਨਦੀਪ ਕੌਰ ,ਮਨਵਿੰਦਰ ਸਿੰਘ ,ਵਿਜੇ ਸਿੰਘ ,ਰਣਜੀਤ ਸਿੰਘ ,ਅਵਤਾਰਜੀਤ ਸਿੰਘ ,ਇੰਦੂ ਬਾਲਾ ,ਪਰਵਿੰਦਰ ਕੌਰ ,ਸੰਜੇ ਸਹਿਗਲ ,ਅਮਰੀਕ ਸਿੰਘ ,ਕੁਲਵਿੰਦਰਜੀਤ ਸਿੰਘ ਬੁੰਡਾਲਾ ,ਕੁਲਦੀਪ ਸਿੰਘ ਕਾਹਲੋਂ ,ਕੁਲਭੂਸ਼ਨ ,ਪ੍ਰਦੀਪ ਕੁਮਾਰ ,ਲਲਿਤ ਕੁਮਾਰ ,ਵਰਿੰਦਰ ਸਿੰਘ ,ਪ੍ਰੇਮ ਨਾਥ ,ਅਮਰਜੀਤ ਕੌਰ ,ਪਰਮਜੀਤ ਕੌਰ ,ਗੁਰਪ੍ਰੀਤ ਕੌਰ ,ਨਿਰਮਲ ਸਿੰਘ ਅਤੇ ਸਕੂਲ ਦਾ ਸਟਾਫ ਹਾਜਿਰ ਸੀ।