
1 ਜੁਲਾਈ ਤੋਂ ਬਣਾਈਆਂ ਜਾਣਗੀਆਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਨਵੀਆਂ ਵੋਟਾਂ: ਏਡੀਸੀ ਮਾਨ
ਸਪੈਸਲ ਮੁਹਿੰਮ ਦੌਰਾਨ 9 ਜੁਲਾਈ ਤੇ 23 ਜੁਲਾਈ ਨੂੰ ਪੋਲਿੰਗ ਬੂਥਾਂ ’ਤੇ ਬੀਐਲਓ ਪ੍ਰਾਪਤ ਕਰਨਗੇ ਫਾਰਮ
ਵੋਟ ਬਣਾਉਣ ਦਾ ਫਾਰਮ ਆਨ ਲਾਈਨ ਵੀ ਭਰਿਆ ਜਾ ਸਕਦਾ ਹੈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ ਜਿਸ ਵਿਅਕਤੀ ਦੀ ਉਮਰ 01 ਜਨਵਰੀ 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਪਰੰਤੂ ਉਸ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਾਈ ਉਨ੍ਹਾਂ ਦੀਆਂ ਨਵੀਆਂ ਵੋਟਾਂ ਬਣਾਉਣ ਦਾ ਕੰਮ 01 ਜੁਲਾਈ ਤੋਂ 31 ਜੁਲਾਈ ਤੱਕ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ -ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਇਸ ਮੌਕੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਵੋਟਾਂ ਬਣਾਉਣ ਸਬੰਧੀ ਉਲੀਕੇ ਗਏ ਪ੍ਰੋਗਰਾਮ ਨੁੰੂ ਵੱਧ ਤੋਂ ਵੱਧ ਪ੍ਰਕਾਸ਼ਿਤ ਕਰਨ ਤਾਂ ਜੋ ਜਿਨ੍ਹਾਂ ਵਿਅਕਤੀਆਂ ਦੀਆਂ ਅਜੇ ਤੱਕ ਵੋਟਾਂ ਨਹੀਂ ਬਣੀਆਂ ਉਹ ਇਸ ਮੁਹਿੰਮ ਦੋਰਾਨ ਆਪਣੀ ਵੋਟ ਬਣਾਉਣ ਲਈ ਫਾਰਮ ਨੰ: 6 ਭਰ ਕੇ ਆਪਣੇ ਬੂਥ ਦੇ ਬੀ.ਐਲ.ਓਜ਼ ਨੂੰ ਜਾਂ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਦੇਣ। ਉਨ੍ਹਾਂ ਕਿਹਾ ਕਿ ਵੋਟ ਬਣਾਉਣ ਵਾਲੇ ਫਾਰਮ ਨੁੰੂ ਮੁਕੰਮਲ ਤੌਰ ਤੇ ਭਰ ਕੇ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਆਨ ਲਾਈਨ ਵੀ ਭਰਿਆ ਜਾ ਸਕਦਾ ਹੈ।
ਸ੍ਰੀਮਾਨ ਨੇ ਦੱਸਿਆ ਕਿ ਸਪੈਸ਼ਲ ਮੁਹਿੰਮ ਦੌਰਾਨ ਮਿਤੀ 09 ਜੁਲਾਈ ਅਤੇ 23 ਜੁਲਾਈ ਨੂੰ ਦੋ ਦਿਨ ਬੀ.ਐਲ.ਓ ਪੋਲਿੰਗ ਬੂਥਾਂ ਤੇ ਬੈਠਣਗੇ ਅਤੇ ਕੋਈ ਵੀ ਵਿਅਕਤੀ ਬੀ.ਐਲ.ਓ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਫਾਰਮ ਭਰ ਕੇ ਦੇ ਸਕਦਾ ਹੈ। ਸ੍ਰੀ ਮਾਨ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਦੀ ਮੋਤ ਹੋ ਚੁੱਕੀ ਹੈ ਜਾਂ ਰਿਹਾਇਸ ਛੱਡ ਗਏ ਹਨ। ਵੋਟ ਕਟਾਉਣ ਲਈ ਉਹ ਫਾਰਮ ਨੰਬਰ 7 ਭਰ ਕੇ ਦੇ ਸਕਦੇ ਹਨ। ਜਿਹੜੇ ਵੋਟਰਾਂ ਦੇ ਇੰਦਰਾਜ ਨਾਮ/ਪਤੀ, ਪਿਤਾ ਦਾ ਨਾਮ, ਉਮਰ, ਲਿੰਗ ਵਿੱਚ ਗਲਤੀ ਹੈ ਉਹ ਫਾਰਮ ਨੰਬਰ 8 ਭਰ ਕੇ ਆਪਣੇ ਬੀ.ਐਲ.ਓ ਅਤੇ ਸਬੰਧਤ ਚੋਣ ਹਲਕੇ ਦੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਦੇ ਦਫ਼ਤਰ ਦੇ ਸਕਦੇ ਹਨ। ਜੇਕਰ ਕਿਸੇ ਵੋਟਰ ਵੱਲੋਂ ਚੋਣ ਹਲਕੇ ਵਿੱਚ ਰਿਹਾਇਸ਼ ਬਦਲ ਲਈ ਹੈ ਤਾਂ ਆਪਣੀ ਵੋਟ ਤਬਦੀਲ ਕਰਵਾਉਣ ਲਈ ਫਾਰਮ ਨੰਬਰ 8 ੳ ਭਰ ਕੇ ਆਪਣੇ ਬੂਥ ਦੇ ਬੀ.ਐਲ.ਓ ਅਤੇ ਚੋਣ ਹਲਕੇ ਰਜਿਸਟ੍ਰੇਸਨ-ਕਮ-ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿੱਚ ਦੇ ਸਕਦੇ ਹਨ। ਇਸ ਮੌਕੇ ਤਹਿਸੀਲਦਾਰ ਚੋਣਾਂ ਹਰਦੀਪ ਸਿੰਘ, ਰਾਜਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।