ਨਵੀਂ ਵਾਰਡਬੰਦੀ: ਹੁਕਮਰਾਨਾਂ ਨੇ ਗਲਤ ਤਰੀਕੇ ਨਾਲ ਵਿਰੋਧੀਆਂ ਦੇ ਵਾਰਡਾਂ ਦੀ ਭੰਨ-ਤੋੜ ਕੀਤੀ: ਭਾਜਪਾ

ਬੰਦ ਪਈ ਰਾਜਾ ਰਾਮ ਕਾਰਨਰ ਫੈਕਟਰੀ ਵਿੱਚ ਸਿਰਫ਼ ਚੌਕੀਦਾਰ ਤਾਇਨਾਤ ਪਰ 227 ਐਸਸੀ ਵੋਟਾਂ ਬਣਾਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਭਾਜਪਾ ਪੰਜਾਬ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ ਅਤੇ ਰਮੇਸ਼ ਵਰਮਾ ਨੇ ਮੁਹਾਲੀ ਦੀ ਨਵੀਂ ਵਾਰਡਬੰਦੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਕਮਰਾਨਾਂ ਨੇ ਵਿਰੋਧੀ ਪਾਰਟੀਆਂ ਖਾਸ ਕਰਕੇ ਭਾਜਪਾ ਦੇ ਸਾਬਕਾ ਕੌਂਸਲਰਾਂ ਦੇ ਪੁਰਾਣੇ ਵਾਰਡਾਂ ਦੀ ਗਲਤ ਤਰੀਕੇ ਨਾਲ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਲਤ ਹੱਥ ਕੰਡੇ ਅਪਨਾ ਕੇ ਨਗਰ ਨਿਗਮ ਚੋਣਾਂ ਜਿੱਤਣ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਦਲਿਤਾਂ ਵੋਟਾਂ ਘੱਟ ਹਨ, ਉਸ ਨੂੰ ਐਸਸੀ ਲਈ ਰਾਖਵਾਂ ਕੀਤਾ ਗਿਆ ਹੈ ਜਦੋਂਕਿ ਐਸਸੀ ਵੋਟਾਂ ਵਾਲੇ ਵਾਰਡ ਨੂੰ ਜਨਰਲ ਕੀਤਾ ਗਿਆ ਹੈ।
ਭਾਜਪਾ ਆਗੂਆਂ ਨੇ ਕਿਹਾ ਕਿ ਇੱਥੋਂ ਦੇ ਫੇਜ਼-6 ਅਤੇ ਸੈਕਟਰ-66 ਜਨਰਲ ਵੋਟਾਂ ਵਾਲੇ ਵਾਰਡ ਹਨ, ਪਰ ਇਹ ਦੋਵੇਂ ਵਾਰਡਾਂ ਰਿਜ਼ਰਵ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਂ ਵਾਰਡਬੰਦੀ ਵਿੱਚ ਬੰਦ ਪਈ ਰਾਜਾ ਰਾਮ ਕਾਰਨਰ ਫੈਕਟਰੀ ਵਿੱਚ 227 ਐਸਸੀ ਵੋਟਾਂ ਦਿਖਾਈਆਂ ਗਈਆਂ ਹਨ। ਜਦੋਂਕਿ ਇਸ ਫੈਕਟਰੀ ਵਿੱਚ ਸਿਰਫ਼ ਇਕ ਚੌਕੀਦਾਰ ਦਾ ਪਰਿਵਾਰ ਰਹਿੰਦਾ ਹੈ। ਜਿਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਨਵੀਂ ਵਾਰਡਬੰਦੀ ਅਤੇ ਵੋਟਾਂ ਬਣਾਉਣ ਵਿੱਚ ਗੜਬੜੀ ਕੀਤੀ ਗਈ ਹੈ।
ਭਾਜਪਾ ਆਗੂਆਂ ਨੇ ਕਿਹਾ ਕਿ ਦਾਰਾ ਸਟੂਡੀਓ ਨੇੜੇ ਕਲੋਨੀ ਵਿੱਚ ਨਵੀਂ ਵਾਰਡਬੰਦੀ ਅਨੁਸਾਰ ਇਕ ਹਜ਼ਾਰ ਐਸਸੀ ਵੋਟ ਦਿਖਾਈ ਗਈ ਹੈ ਪਰ ਕਲੋਨੀ ਵਿੱਚ ਸਿਰਫ਼ 200 ਐਸਸੀ ਵੋਟ ਹੈ। ਇਸੇ ਤਰ੍ਹਾਂ ਫੇਜ਼-6 ਵਿੱਚ ਐਸਸੀ ਵੋਟਾਂ ਦੀ ਗਿਣਤੀ 1257 ਦਿਖਾਈ ਗਈ ਹੈ, ਜਦੋਂਕਿ ਉੱਥੇ ਵੀ 252 ਦਲਿਤ ਵੋਟਾਂ ਹਨ। ਇਸੇ ਤਰ੍ਹਾਂ ਇਤਿਹਾਸਕ ਨਗਰ ਸੋਹਾਣਾ, ਕੁੰਭੜਾ ਅਤੇ ਦੂਜੇ ਪਿੰਡਾਂ ਨੂੰ ਚਾਰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…