Share on Facebook Share on Twitter Share on Google+ Share on Pinterest Share on Linkedin ਨਵੇਂ ਸਾਲ ਦੀ ਜਸ਼ਨ ਪਾਰਟੀ: ਮੁਹਾਲੀ ਵਿੱਚ ਚਾਰ ਵੇਟਰਾਂ ਦੀ ਭੇਦਭਰੀ ਹਾਲਤ ਵਿੱਚ ਮੌਤ ਸੈਕਟਰ-69 ਵਿੱਚ ਪ੍ਰਾਪਰਟੀ ਡੀਲਰ ਦੇ ਘਰ ਨਵੇਂ ਸਾਲ ਦੀ ਜਸ਼ਨ ਪਾਰਟੀ ਵਿੱਚ ਆਏ ਸੀ ਵੇਟਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ: ਨਵੇਂ ਸਾਲ 2020 ਦੇ ਪਹਿਲੇ ਦਿਨ ਬੁੱਧਵਾਰ ਨੂੰ ਚਾਰ ਘਰਾਂ ਦੇ ਚਿਰਾਗ਼ ਬੁੱਝ ਗਏ। ਇੱਥੋਂ ਦੇ ਸੈਕਟਰ-69 ਵਿੱਚ ਚਾਰ ਵਿਅਕਤੀਆਂ ਦੀ ਭੇਦਭਰੀ ਹਾਲਤ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਿਤ ਕੁਮਾਰ (20), ਰਜਨੀਸ਼ ਕੁਮਾਰ (17), ਦਵਾਰਕਾ (35) ਅਤੇ ਧਰਮਪਾਲ ਸਿੰਘ (21) ਵਜੋਂ ਹੋਈ ਹੈ। ਇਹ ਚਾਰੋ ਪਿੰਡ ਕਾਂਸਲ ਦੇ ਵਸਨੀਕ ਦੱਸੇ ਜਾ ਰਹੇ ਹਨ ਜੋ ਇਕ ਕੈਟਰਿੰਗ ਕੰਪਨੀ ਕੋਲ ਵੇਟਰ ਦਾ ਕੰਮ ਕਰਦੇ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-69 ਵਿੱਚ ਰਹਿੰਦੇ ਪ੍ਰਾਪਰਟੀ ਡੀਲਰ ਦੇ ਘਰ ਨਵੇਂ ਸਾਲ ਦੀ ਆਮਦ ਦੀ ਖ਼ੁਸ਼ੀ ਵਿੱਚ ਜਸ਼ਨ ਪਾਰਟੀ ਆਯੋਜਿਤ ਕੀਤੀ ਗਈ ਸੀ। ਜਿਸ ਵਿੱਚ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਬਹੁਤ ਖ਼ਾਸ ਮਹਿਮਾਨ ਹੀ ਸੱਦੇ ਗਏ ਸੀ। ਇਹ ਪਾਰਟੀ ਦੇਰ ਰਾਤ ਤੱਕ ਜਾਰੀ ਰਹੀ। ਇਸ ਤੋਂ ਬਾਅਦ ਪਰਿਵਾਰ ਦੇ ਜੀਅ ਆਪਣੇ ਘਰ ਵਿੱਚ ਸੌਂ ਗਏ ਅਤੇ ਕੁਝ ਰਿਸ਼ਤੇਦਾਰ ਇੱਥੇ ਰੁਕ ਗਏ ਅਤੇ ਕਾਫੀ ਚਲੇ ਗਏ। ਇਸੇ ਤਰ੍ਹਾਂ ਇਸ ਜਸ਼ਨ ਪਾਰਟੀ ਵਿੱਚ ਖਾਣ ਪੀਣ ਦਾ ਸਮਾਨ ਸਰਵਿਸ ਕਰਨ ਲਈ ਕਈ ਵੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਾਰਟੀ ਤੋਂ ਬਾਅਦ ਕਾਫੀ ਵੇਟਰ ਚਲੇ ਗਏ ਸੀ ਪ੍ਰੰਤੂ ਉਕਤ ਚਾਰ ਵੇਟਰ ਦਵਾਰਕਾ ਦਾਸ, ਰਜਨੀਸ਼ ਕੁਮਾਰ, ਧਰਮਪਾਲ ਸਿੰਘ ਅਤੇ ਅਮਿਤ ਕੁਮਾਰ ਜ਼ਿਆਦਾ ਰਾਤ ਹੋਣ ਕਾਰਨ ਉੱਥੇ ਹੀ ਰੁਕ ਗਏ ਅਤੇ ਉਨ੍ਹਾਂ ਨੇ ਠੰਢ ਤੋਂ ਬਚਨ ਲਈ ਪੰਡਾਲ ’ਚੋਂ ਕੋਲਿਆਂ ਵਾਲੀ ਇਕ ਅੰਗੀਠੀ ਚੁੱਕ ਕੇ ਪ੍ਰਾਪਰਟੀ ਡੀਲਰ ਦੇ ਘਰ ਦੇ ਵਿਹੜੇ ਨਾਲ ਬਣੇ ਕਮਰੇ ਵਿੱਚ ਰੱਖ ਲਈ ਅਤੇ ਬੈਠ ਕੇ ਅੱਗ ਸੇਕਣ ਲੱਗ ਪਏ। ਅੰਗੀਠੀ ਸੇਕਦੇ ਸੇਕਦੇ ਹੀ ਉਹ ਚਾਰੇ ਜਣੇ ਕਮਰੇ ਵਿੱਚ ਸੌਂ ਗਏ। ਦਰਵਾਜਾ ਬੰਦ ਹੋਣ ਕਾਰਨ ਅੰਗੀਠੀ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਇਨ੍ਹਾਂ ਵੇਟਰਾਂ ਲਈ ਜਾਨਲੇਵਾ ਸਾਬਤ ਹੋਇਆ। ਜਿਨ੍ਹਾਂ ਨੂੰ ਤੁਰੰਤ ਸੈਕਟਰ-69 ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਪ੍ਰੰਤੂ ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਨੇ ਚਾਰੇ ਵੇਟਰਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਵੇਟਰਾਂ ਦਾ ਭਲਕੇ ਵੀਰਵਾਰ ਨੂੰ ਪੋਸਟ ਮਾਰਟਮ ਕਰਵਾਇਆ ਜਾਵੇਗਾ। ਫਿਲਹਾਲ ਪੁਲੀਸ ਨੇ ਵਾਰਸਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਉਧਰ, ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇੰਝ ਜਾਪਦਾ ਹੈ ਕਿ ਉਕਤ ਵੇਟਰਾਂ ਦੀ ਮੌਤ ਕੋਲਿਆਂ ਵਾਲੀ ਅੰਗੀਠੀ ਤੋਂ ਉੱਠਣ ਵਾਲੇ ਧੂੰਏਂ ਨਾਲ ਪੈਦਾ ਹੋਈ ਕਾਰਬਨ ਮੋਨੋਅਕਸਾਈਡ ਗੈਸ ਚੜ੍ਹਨ ਨਾਲ ਹੋਈ ਹੈ ਪ੍ਰੰਤੂ ਮੌਤ ਦੇ ਅਸਲ ਕਾਰਨਾਂ ਦਾ ਪਤਾ ਭਲਕੇ ਪੋਸਟ ਮਾਰਟਮ ਕਰਨ ਤੋਂ ਬਾਅਦ ਹੀ ਚੱਲ ਸਕੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ