nabaz-e-punjab.com

ਨਵਾਂ ਸਾਲ: ਮੁਹਾਲੀ ਵਿੱਚ ਦੋ ਦਰਜਨ ਤੋਂ ਵੱਧ ਘਰਾਂ ਵਿੱਚ ਗੂੰਜੀਆਂ ਨਵਜੰਮੇ ਬੱਚਿਆਂ ਦੀਆਂ ਕਿਲਕਾਰੀਆਂ

ਖਰੜ ਹਸਪਤਾਲ ਵਿੱਚ ਤਿੰਨ ਬੇਟੀਆਂ ਸਮੇਤ 5 ਬੱਚਿਆਂ ਨੇ ਲਿਆ ਜਨਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੀਬ ਦੋ ਦਰਜਨ ਤੋਂ ਵੱਧ ਘਰਾਂ ਵਿੱਚ ਨਵ ਜੰਮੇ ਬੱਚਿਆਂ ਦੀ ਕਿਲਕਾਰੀਆਂ ਨਾਲ ਇਨ੍ਹਾਂ ਪਰਿਵਾਰਾਂ ਦੀ ਨਵੇਂ ਸਾਲ ਦੀ ਖੁਸ਼ੀ ਕਈ ਗੁਣਾ ਵਧ ਗਈ। ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਜੱਚਾ-ਬੱਚਾ ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ ਵਿੱਚ 31 ਦਸੰਬਰ ਨੂੰ ਰਾਤੀ 12 ਵਜੇ ਤੋਂ ਬਾਅਦ ਅਤੇ ਨਵੇਂ ਸਾਲ ਦੇ ਪਹਿਲੇ ਦਿਨ ਕਈ ਬੱਚਿਆਂ ਨੇ ਵੱਖ-ਵੱਖ ਸਮੇਂ ’ਤੇ ਪਹਿਲੀ ਕਿਲਕਾਰੀ ਮਾਰੀ।
ਐਸਐਮਓ ਡਾ. ਸੁਰਿੰਦਰ ਸਿੰਘ ਅਤੇ ਡਾ. ਤਮੰਨਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਦੋ ਬੱਚਿਆਂ ਨੇ ਜਨਮ ਲਿਆ ਅਤੇ ਦੋਵੇਂ ਹੀ ਲੜਕੇ ਹਨ। ਇੱਥੋਂ ਦੇ ਫੇਜ਼-2 ਦੇ ਵਸਨੀਕ ਆਸ਼ੂ ਅਤੇ ਉਸ ਦੀ ਪਤਨੀ ਸੋਨੀਆ ਦੀ ਅੱਜ ਉਦੋਂ ਦੂਗਣੀ ਹੋ ਗਈ ਜਦੋਂ ਨਵੇਂ ਸਾਲ ਵਾਲੇ ਦਿਨ ਵਾਹਿਗੁਰੂ ਨੇ ਉਨ੍ਹਾਂ ਦੀ ਝੋਲੀ ਵਿੱਚ ਪੁੱਤਰ ਦੀ ਦਾਤ ਪਾ ਦਿੱਤੀ। ਉਂਜ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਘਰ ਦੋ ਬੱਚੇ ਇੱਕ ਲੜਕਾ ਅਤੇ ਲੜਕੀ ਹਨ। ਇਹ ਉਨ੍ਹਾਂ ਦਾ ਤੀਜਾ ਬੱਚਾ ਹੈ। ਇੰਝ ਹੀ ਸੈਕਟਰ-39 ਵੈਸਟ ਦੇ ਵਸਨੀਕ ਜਤਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੌਰ ਦੇ ਘਰ ਪਹਿਲਾ ਬੱਚਿਆ। ਸਰਕਾਰੀ ਹਸਪਤਾਲ ਵਿੱਚ ਦਾਖ਼ਲ ਮਨਦੀਪ ਕੌਰ ਦਾ ਵੱਡੇ ਅਪਰੇਸ਼ਨ ਨਾਲ ਬੱਚਾ ਹੋਇਆ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਜਣੇਪੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸੇ ਤਰ੍ਹਾਂ ਸਰਕਾਰੀ ਹਸਪਤਾਲ ਖਰੜ ਵਿੱਚ ਅੱਜ 5 ਬੱਚਿਆਂ ਨੇ ਜਨਮ ਲਿਆ ਹੈ। ਜਿਨ੍ਹਾਂ ਵਿੱਚ ਤਿੰਨ ਲੜਕੀਆਂ ਹਨ। ਇਨ੍ਹਾਂ ’ਚੋਂ ਆਰਤੀ ਪਤਨੀ ਰਾਜਨ ਪਿੰਡ ਝੂੰਗੀਆਂ ਖਰੜ ਦੀ ਰਹਿਣ ਵਾਲੀ ਹੈ। ਜਿਸ ਦੇ ਘਰ ਬੱਚੀ ਨੇ ਜਨਮ ਲਿਆ ਹੈ। ਅੱਜ ਨਵੇਂ ਸਾਲ ਦੀ ਆਮਦ ’ਤੇ ਨਵਜੰਮੇ ਬੱਚਿਆਂ ਦੇ ਪਰਿਵਾਰਾਂ ਨੇ ਨਵੇਂ ਸਾਲ ਦੇ ਨਾਲ ਨਾਲ ਨਵ ਜੰਮੇ ਬੱਚਿਆਂ ਦੀ ਵਧਾਈ ਇਕੱਠੀ ਕਬੂਲ ਕੀਤੀ ਅਤੇ ਹਸਪਤਾਲਾਂ ਵਿੱਚ ਬੱਚਿਆਂ ਦੇ ਮਾਪਿਆਂ ਦੇ ਨਜਦੀਕੀ ਰਿਸਤੇਦਾਰਾਂ ਦਾ ਤਾਂਤਾ ਲੱਗਿਆ ਰਿਹਾ। ਇਸ ਤੋਂ ਇਲਾਵਾ ਸੀਮਾ ਪਤਨੀ ਸੰਤ ਸਿੰਘ ਸਾਹਨੀ ਖਾਨਪੁਰ ਦੇ ਘਰ ਨਵੇਂ ਸਾਲ ਵਾਲੇ ਦਿਨ ਪੁੱਤਰ ਨੇ ਜਨਮ ਲਿਆ ਹੈ ਅਤੇ ਪੂਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ। ਇੰਝ ਹੀ ਜਸਵੀਰ ਕੌਰ ਅਤੇ ਪਰਮਜੀਤ ਕੌਰ ਨੇ ਲੜਕੀਆਂ ਨੂੰ ਜਨਮ ਦਿੱਤਾ। ਹਰਜੀਤ ਦੇ ਘਰ ਵੀ ਪੁੱਤਰ ਨੇ ਜਨਮ ਲਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਦੇ ਕਈ ਹੋਰਨਾਂ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਨਵੇਂ ਸਾਲ ਵਾਲੇ ਦਿਨ ਕਈ ਬੱਚਿਆਂ ਦੇ ਜਨਮ ਲੈਣ ਵਾਰੇ ਪਤਾ ਲੱਗਾ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…