nabaz-e-punjab.com

ਸੈਕਟਰ-68 ਵਿੱਚ ਸਿਟੀ ਪਾਰਕ ਦੇ ਬਾਹਰ ਲਾਵਾਰਿਸ ਪਈ ਮਿਲੀ ਨਵਜਾਤ ਬੱਚੀ

ਪੀਸੀਆਰ ਕਰਮਚਾਰੀਆਂ ਨੇ ਨਵਜੰਮੀ ਬੱਚੀ ਨੂੰ ਸਿਵਲ ਹਸਪਤਾਲ ਕਰਵਾਇਆ ਦਾਖ਼ਲ, ਬੱਚੀ ਪੂਰੀ ਤਰ੍ਹਾਂ ਤੰਦਰੁਸਤ: ਡਾਕਟਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਸਥਾਨਕ ਸੈਕਟਰ 68 ਵਿੱਚ ਸਥਿਤ ਸਿਟੀ ਪਾਰਕ ਦੇ ਬਾਹਰ (ਕੁੰਭੜਾ ਵਾਲੇ ਪਾਸੇ) ਦੇ ਬਾਹਰ ਪਏ ਇੱਕ ਬੈਂਚ ਦੇ ਉੱਤੇ ਅੱਜ ਸਵੇਰੇ ਇੱਕ ਨਵਜੰਮੀ ਬੱਚੀ ਦੇ ਬਰਾਮਦ ਹੋਣ ਕਾਰਨ ਸਨਸਨੀ ਫੈਲ ਗਈ। ਇਸ ਬੱਚੀ ਨੂੰ ਇੱਕ ਕਪੜੇ ਵਿਚ ਲਪੇਟਿਆ ਹੋਇਆ ਸੀ ਅਤੇ ਮੂੰਹ ਹਨੇਰੇ ਕੋਈ ਛੱਡ ਕੇ ਚਲਾ ਗਿਆ। ਸਵੇਰੇ ਤੜਕੇ ਸੈਰ ਕਰਨ ਵਾਲੇ ਲੋਕਾਂ ਨੇ ਇਸ ਬੱਚੀ ਨੂੰ ਇੱਥੇ ਪਿਆ ਦੇਖਿਆ। ਜਿਸ ਤੋੱ ਬਾਅਦ ਪਿੰਡ ਕੁੰਭੜਾ ਦੇ ਵਸਨੀਕ ਜਗਦੀਸ਼ ਸਿੰਘ ਵੱਲੋੱ ਇਸ ਸਬੰਧੀ ਪੀ ਸੀ ਆਰ ਨੂੰ ਰੋਕ ਕੇ ਜਾਣਕਾਰੀ ਦਿਤੀ ਗਈ ਪੀ ਸੀ ਆਰ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਇਸ ਬੱਚੀ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ। ਇਹ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਹਸਪਤਾਲ ਵਿਚ ਉਸਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ਦੇ ਡਾਕਟਰ ਤੇਜਵੀਰ ਸਿੰਘ ਨੇ ਦਸਿਆ ਕਿ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਜਿਸਦਾ ਜਨਮ 2-3 ਦਿਨ ਪਹਿਲਾਂ ਹੋਇਆ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਬੱਚੀ ਦੀ ਸਿਹਤ ਪੂਰੀ ਤਰ੍ਹਾ ਠੀਕ ਹੈ ਅਤੇ ਹਸਪਤਾਲ ਦੇ ਸਟਾਫ ਵੱਲੋਂ ਬੱਚੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮਾਮਲੇ ਦੀ ਜਾਂਚ ਅਧਿਕਾਰੀ ਏਐਸਆਈ ਅਮਰੀਕ ਸਿੰਘ ਨੇ ਦਸਿਆ ਕਿ ਸਵੇਰੇ ਤੜਕੇ ਸਿਟੀ ਪਾਰਕ ਦੇ ਬਾਹਰ ਬੱਚੀ ਪਈ ਹੋਣ ਦੀ ਸੂਚਨਾ ਪੀਸੀਆਰ ਨੂੰ ਮਿਲੀ ਸੀ ਅਤੇ ਪੀਸੀਆਰ ਟੀਮ ਵੱਲੋਂ ਬੱਚੀ ਨੂੰ ਤੁਰੰਤ ਫੇਜ਼-6 ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਸੰਬੰਧੀ ਆਈਪੀਸੀ ਦੀ ਧਾਰਾ 317 ਅਧੀਨ ਮਾਮਲਾ ਦਰਜ ਕਰਕੇ ਇਸ ਸਬੰਧੀ ਜਾਂਚ ਆਰੰਭ ਕਰ ਦਿਤੀ ਗਈ ਹੈ ਅਤੇ ਬੱਚੀ ਨੂੰ ਲਾਵਾਰਿਸ ਛੱਡਣ ਵਾਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…