Nabaz-e-punjab.com

ਪੰਜਾਬ ਕ੍ਰਿਸਚੀਅਨ ਵੈੱਲਫੇਅਰ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਤੇ ਮੈਂਬਰਾਂ ਨੇ ਅਹੁਦਾ ਸੰਭਾਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ:
ਪੰਜਾਬ ਕ੍ਰਿਸਚੀਅਨ ਵੈੱਲਫੇਅਰ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਡਾ. ਸਲਾਮਤ ਮਸੀਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਅੱਜ ਸੂਬੇ ਦੇ ਤਿੰਨ ਕੈਬਨਿਟ ਮੰਤਰੀਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਸਮੇਤ ਸੱਤ ਵਿਧਾਇਕਾਂ ਦੀ ਮੌਜੂਦਗੀ ਵਿੱਚ ਅੱਜ ਇੱਥੋਂ ਦੇ ਵਣ ਵਿਭਾਗ ਸੈਕਟਰ-68 ਸਥਿਤ ਬੋਰਡ ਦੇ ਮੁੱਖ ਦਫ਼ਤਰ ਵਿੱਚ ਆਪਣਾ ਅਹੁਦਾ ਸੰਭਾਲਿਆ। ਉਹ ਲਗਾਤਾਰ 10 ਸਾਲ ਗੁਰਦਾਸਪੁਰ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ 35 ਸਾਲ ਸਰਪੰਚ ਰਹੇ ਹਨ। ਇਸ ਮੌਕੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ 7 ਵਿਧਾਇਕਾਂ ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ, ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ, ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ, ਬਾਘਾ ਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਹਰਜੋਤ ਕਮਲ ਸਿੰਘ, ਜ਼ੀਰਾ ਤੋਂ ਕੁਲਬੀਰ ਸਿੰਘ ਜ਼ੀਰਾ ਤੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਰੌਸ਼ਨ ਜੋਜ਼ਫ਼ ਤੇ ਸਾਬਕਾ ਪ੍ਰਧਾਨ ਅਸ਼ੋਕ ਚੌਧਰੀ ਹਾਜ਼ਰ ਰਹੇ ਜਦਕਿ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮਾਗਮ ਤੋਂ ਕੁਝ ਸਮਾਂ ਪਹਿਲਾਂ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਬਾਅਦ ਵਿੱਚ ਡਾ. ਮਸੀਹ ਨੂੰ ਵਧਾਈ ਦੇਣ ਪਹੁੰਚੇ।
ਇਸ ਮੌਕੇ ਬੋਲਦਿਆਂ ਜੇਲ੍ਹ ਮੰਤਰੀ ਰੰਧਾਵਾ ਨੇ ਕਿਹਾ ਕਿ ਕ੍ਰਿਸਚੀਅਨ ਭਾਈਚਾਰੇ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਭਾਈਚਾਰੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਈਸਾਈ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਾ. ਸਲਾਮਤ ਮਸੀਹ ਨੂੰ ਕ੍ਰਿਸਚੀਅਨ ਵੈੱਲਫੇਅਰ ਬੋਰਡ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਮਸੀਹ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਉਣਗੇ। ਇਸ ਮੌਕੇ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਬਿਸ਼ਪ ਰਹਿਮਤ ਮਸੀਹ, ਵਾਈਸ ਚੇਅਰਮੈਨ ਤਰਸੇਮ ਮਸੀਹ ਸਹੋਤਾ, ਮੈਂਬਰ ਰਮਨ ਮਸੀਹ, ਹੈਪੀ ਮਸੀਹ, ਸੰਨੀ ਬਾਵਾ, ਪਾਸਟਰ ਐਰਕ ਮਸੀਹ, ਹੰਸ ਰਾਜ ਅਰਲੀਭੰਨ ਅਤੇ ਜੈਸਨ ਮੈਥੀਊ ਸਮੇਤ ਈਸਾਈ ਭਾਈਚਾਰੇ ਦੇ ਆਗੂ ਤੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਕਮਲ ਖੋਖਰ, ਸੁਦੇਸ਼ ਕੁਮਾਰ, ਠੇਕੇਦਾਰ ਡੈਨੀਅਲ ਮਸੀਹ, ਪਾਰਟੀ ਦੇ ਜਨਰਲ ਸਕੱਤਰ ਸੋਨੂੰ ਜਾਫ਼ਰ, ਜਗੀਰ ਖੋਖਰ, ਰਮਨਦੀਪ ਸਿੰਘ ਨਰੂਲਾ, ਰਾਕੇਸ਼ ਸਹੋਤਾ, ਐਸਡੀਓ ਸੁਰਿੰਦਰ ਕੁਮਾਰ, ਸੋਹਨ ਲਾਲ, ਮੇਜਰ ਕਸ਼ਮੀਰ ਮਸੀਹ, ਮੇਜਰ ਵਸਣ ਮਸੀਹ, ਰਾਜੀਵ ਰੰਗਾ, ਵਿਲੀਅਮ ਮਸੀਹ, ਸੁੱਚਾ ਮਸੀਹ, ਇਨਸਪਾਲ, ਅਲੈਕਸ ਪੀ ਸੁਨੀਲ, ਜਗਦੀਪ ਸਿੰਘ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…