ਨਵ-ਨਿਯੁਕਤ ਡਾਇਰੈਕਟਰ ਉਦੇਵੀਰ ਢਿੱਲੋਂ ਦਾ ਡੇਰਾਬੱਸੀ ਪੁੱਜਣ ਤੇ ਕੀਤਾ ਸਵਾਗਤ

ਢਿੱਲੋਂ ਪਰਿਵਾਰ ਡੇਰਾਬੱਸੀ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ: ਰਣਜੀਤ ਰੈਡੀ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 29 ਜੁਲਾਈ:
ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਉਦੇਵੀਰ ਢਿੱਲੋਂ ਨੂੰ ਪੰਜਾਬ ਕੋਆਪ੍ਰੇਟਿਵ ਬੈਂਕ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ । ਕਾਂਗਰਸ ਪਾਰਟੀ ਡੇਰਾਬੱਸੀ ਵੱਲੋਂ ਰਣਜੀਤ ਸਿੰਘ ਰੈਡੀ ਦੀ ਅਗਵਾਈ ਵਿੱਚ ਨਵ-ਨਿਯੁਕਤ ਡਾਇਰੈਕਟਰ ਉਦੇਵੀਰ ਢਿੱਲੋ ਦਾ ਡੇਰਾਬੱਸੀ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਉਦੇਵੀਰ ਢਿੱਲੋ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੋਰ ਦੁਆਰਾ ਦਿੱਤੀ ਇਸ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ । ਉਨਾਂ ਕਿਹਾ ਕਿ ਉਹ ਹਲਕਾ ਡੇਰਾਬੱਸੀ ਉਨਾਂ ਦਾ ਪਰਿਵਾਰ ਹੈ ਅਤੇ ਆਪਣੇ ਪਰਿਵਾਰ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਨ । ਇਸ ਮੌਕੇ ਸਵਾਗਤ ਕਰਦਿਆਂ ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਦੀਪਇੰਦਰ ਸਿੰਘ ਢਿੱਲੋਂ ਅਤੇ ਉਦੇਵੀਰ ਢਿੱਲੋਂ ਦੁਆਰਾ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਡੇਰਾਬੱਸੀ ਜਗਜੀਤ ਸਿੰਘ , ਐਡਵੋਕੇਟ ਵਿਕਰਾਂਤ ,ਟਰੱਕ ਯੂਨੀਅਨ ਪ੍ਰਧਾਨ ਚਮਨ ਸੈਣੀ, ਪ੍ਰੇਮ ਸਿੰਘ , ਭੁਪਿੰਦਰ ਸ਼ਰਮਾ , ਕ੍ਰਿਸਨ ਬੱਲਾ, ਪਾਲੀ ਈਸਾਪੁਰ , ਬਿਟੂ ਮਹਿੰਦਰੂ , ਬੰਟੀ ਰਾਣਾ , ਜਸਪ੍ਰੀਤ ਲੱਕੀ , ਰਾਮਦੇਵ ਸ਼ਰਮ , ਬਲਜਿੰਦਰ ਲੰਬੜਦਾਰ, ਦਵਿੰਦਰ ਸੈਦਪੁਰਾ ਤੋ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …